ਚੰਡੀਗੜ੍ਹਪੰਜਾਬਰਾਜਨੀਤੀ
Trending

ਮੁੱਖ ਮੰਤਰੀ ਚੰਨੀ ਨੇ ਚੋਣ ਕਮਿਸ਼ਨਰ ਨੂੰ ਲਿਖੀ ਚਿੱਠੀ, ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲਣ ਦੀ ਕੀਤੀ ਮੰਗ

In a letter to the Election Commissioner, Chief Minister Channy demanded to change the date of Punjab Assembly elections.

ਚੰਡੀਗੜ੍ਹ, 15 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਹੈ। ਸ. ਚੰਨੀ ਵਲੋਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੂੰ ਪੱਤਰ ਲਿੱਖ ਕੇ ਕਿਹਾ ਹੈ ਕਿ “ਸ੍ਰੀ ਗੁਰੂ ਰਵੀਦਾਸ ਦਾ 16 ਫਰਵਰੀ ਨੂੰ ਗੁਰਪੁਰਬ ਹੈ ਅਤੇ ਪੰਜਾਬ ਵਿਚ ਕਰੀਬ 32 ਫੀਸਦ ਵਸੋਂ ਅਨੁਸੂਚਿਤ ਜਾਤੀਆਂ ਦੀ ਹੈ।”

ਸ. ਚੰਨੀ ਨੇ ਅੱਗੇ ਲਿਖਿਆ ਹੈ ਕਿ, “ਸੂਬੇ ਦੇ ਲੱਖਾਂ ਲੋਕਾਂ ਨੇ ਬਨਾਰਸ ਵਿਖੇ ਇਹ ਦਿਹਾੜਾ ਮਨਾਉਣਾ ਹੈ। ਜਿਸ ਕਰਕੇ ਪੰਜਾਬ ਚੋਣਾਂ 6 ਦਿਨਾਂ ਲਈ ਮੁਲਤਵੀ ਕੀਤੀਆਂ ਜਾਣ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ 14 ਫਰਵਰੀ ਨੂੰ ਪੈ ਰਹੀਆਂ ਹਨ। ਵੋਟਾਂ ਦੇ ਦੌਰਾਨ ਗੁਰੂ ਰਵੀਦਾਸ ਦਾ 16 ਫਰਵਰੀ ਨੂੰ ਗੁਰਪੁਰਬ ਹੈ। ਇਸ ਲ਼ਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਹੈ।

Show More

Related Articles

Leave a Reply

Your email address will not be published.

Back to top button