ਪੰਜਾਬ
ਖਮਾਣੋਂ ਦੇ ਕੌਸਲਰਾਂ ਨੇ ਪੱਤਰਕਾਰ ਬਲਬੀਰ ਸਿੰਘ ਸਿੱਧੂ ਦਾ ਜਨਮ ਦਿਨ ਮਨਾਇਆ

ਖਮਾਣੋ, 5 ਅਗਸਤ (ਪ.ਪ) ਨਗਰ ਪੰਚਾਇਤ ਖਮਾਣੋਂ ਦੇ ਸਤਿਕਾਰਯੋਗ ਕੌਂਸਲਰ ਸਾਹਿਬਾਨਾਂ ਨੇ ਵਾਰਡ ਨੰਬਰ 9 ਦੇ ਕੌਸਲਰ ਬਲਜੀਤ ਕੌਰ ਸਿੱਧੂ ਦੇ ਪਤੀ ਪੱਤਰਕਾਰ ਬਲਬੀਰ ਸਿੰਘ ਸਿੱਧੂ ਦਾ ਜਨਮ ਦਿਨ ਕੌਂਸਲਰ ਰਾਜੀਵ ਆਹੂਜਾ ਦੇ ਦਫ਼ਤਰ ਵਿਖੇ ਇਕੱਤਰ ਹੋੋ ਕੇ ਆਪਸੀ ਭਾਈਚਾਰੇ ਦਾ ਸਬੂਤ ਦਿੰਦਿਆ ਮਨਾਇਆ। ਇਸ ਮੌਕੇ ਸਮੂਹ ਕੌਂਸਲਰਾਂ ਨੇ ਸ. ਸਿੱਧੂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸ. ਸਿੱਧੂ ਨੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਕੌਸਲਰ ਸੁਖਵਿੰਦਰ ਸਿੰਘ ਕਾਕਾ, ਰਾਜੀਵ ਆਹੂਜਾ, ਗੁਰਦੀਪ ਸਿੰਘ, ਗੁਰਿੰਦਰ ਸਿੰਘ ਸੋਨੀ, ਰਮਨ ਕੰਗ ਅਤੇ ਕੌਸਲਰ ਮਨਜੀਤ ਕੌਰ ਮਾਨ ਅਤੇ ਬਲਦੇਵ ਸਿੰਘ ਮਾਨ ਹਾਜ਼ਰ ਸਨ।