
ਖਮਾਣੋਂ, 05 ਅਗਸਤ (ਰਵਿੰਦਰ ਸਿੰਘ ਸਿੱਧੂ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਬਸੀ ਪਠਾਣਾ ਤੋਂ ਸਾਂਝੇ ਉਮੀਦਵਾਰ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2022 ਦੀਆਂ ਚੋਣਾਂ ਸਬੰਧੀ ਪੰਜਾਬ ਦੀ ਜਨਤਾ ਲਈ ਕੀਤੇ 13 ਵੱਡੇ ਐਲਾਣਾ ਦੀ ਖੁਸ਼ੀ ਵਿੱਚ ਆਗੂਆਂ ਅਤੇ ਵਰਕਰਾਂ ਸਮੇਤ ਲੱਡੂ ਵੰਡੇ।
ਜਾਣਕਾਰੀ ਅਨੁਸਾਰ ਐਡਵੋਕੇਟ ਕਲਿਆਣ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਵੱਲੋਂ ਲੋਕਾਂ ਲਈ ਜੋ ਵੀ ਐਲਾਨ ਜਾਂ ਵਾਅਦਾ ਕੀਤਾ ਜਾਵੇਗਾ, ਸਾਡੀ ਸਰਕਾਰ ਬਣਨ ਉਪਰੰਤ ਉਸਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਾਂਗ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾਵੇਗਾ।
ਇਸ ਮੌਕੇ ਡਾ. ਜਗਦੀਪ ਸਿੰਘ ਰਾਣਾ, ਕੁਲਵਿੰਦਰ ਸਿੰਘ ਬਿਲਾਸਪੁਰ, ਜਸਮੇਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਕੌਂਸਲਰ ਰਾਜੀਵ ਆਹੂਜਾ, ਪ੍ਰਦੀਪ ਸਿੰਘ ਪੱਪੂ, ਫ਼ਰੀਕ ਚੰਦ, ਕੁਲਵੰਤ ਸਿੰਘ, ਮਾਸਟਰ ਭਾਗ ਸਿੰਘ, ਰਾਜੂ ਲਖਣਪੁਰ ਅਤੇ ਅਕਾਲੀ ਬਸਪਾ ਗੱਠਜੋੜ ਦੇ ਆਗੂ ਵਰਕਰ ਹਾਜਰ ਸਨ।