
ਫਿਰੋਜਪੁਰ 5 ਅਗਸਤ (ਅਸ਼ੋਕ ਭਾਰਦਵਾਜ) ਹਲਕਾ ਗੁਰੂ ਹਰ ਸਹਾਏ ਪਿੰਡ ‘ਚੁੱਘਾ’ ਵਿਖੇ ਆਪ ਪਾਰਟੀ ਦੇ ਆਗੂਆਂ ਵਲੋਂ ਜਨ ਸੰਵਾਦ ਰੱਖੀ ਗਈ। ਜਿਸ ਵਿੱਚ ਜਨਤਾ ਨਾਲ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਦੀਪਕ ਸ਼ਰਮਾ ਜਿਲਾ ਯੂਥ ਸੈਕਟਰੀ ਆਮ ਆਦਮੀ ਪਾਰਟੀ ਹਲਕਾ ‘ਗੁਰੂ ਹਰ ਸਹਾਏ’ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ।
ਦੀਪਕ ਸ਼ਰਮਾ ਨੇ ਸਬੋਧਨ ਕਰਦਿਆਂ ਕੇਜਰੀਵਾਲ ਦੀ ਪਹਿਲੀ ਬਿਜਲੀ ਗਰੰਟੀ ਬਾਰੇ ਦੱਸਿਆ ਗਿਆ। ਜਿਸ ਨਾਲ ਕੇਜਰੀਵਾਲ ਦੇ ਲੋਕ ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ 30 ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਆਪ ਦਾ ਪੱਲਾ ਵੀ ਫੜ੍ਹਿਆ।
ਇਸ ਮੌਕੇ ਆਪ ਟੀਮ ਸੀਨੀਅਰ ਆਗੂ ਰਾਮਪਾਲ, ਸੁਖ ਸਿੰਘ, ਅਸ਼ਵਨੀ ਤਮੀਜਾ, ਮੇਜਰ ਸਿੰਘ, ਨੀਲੂ ਵਧਵਾ ਅਤੇ ਹੋਰ ਸਾਥੀ ਮੌਜੂਦ ਸਨ।