ਪੰਜਾਬਰਾਜਨੀਤੀ

ਨਾਭਾ ਵਿੱਚ ਮੰਤਰੀ ਧਰਮਸੋਤ ਦੇ ਖ਼ਿਲਾਫ ਪੁੱਤਲਾ ਫੂਕ ਪ੍ਰਦਰਸਨ ਅੱਜ: ਮੇਘ ਚੰਦ ਸ਼ੇਰ ਮਾਜਰਾ, ਦੇਵ ਮਾਨ

ਨਾਭਾ, 5 ਅਗਸਤ (ਵਰਿੰਦਰ ਵਰਮਾ) ਕਾਂਗਰਸ ਪਾਰਟੀ ਦੇ ਭ੍ਰਿਸਟ ਮੰਤਰੀ ਸਾਧੂ ਧਰਮਸੋਤ ਵੱਲੋ ਕੀਤੇ ਗਏ 64 ਕਰੌੜ ਵਜ਼ੀਫਾ ਘੋਟਾਲੇ ਦੀ ਸੀ.ਬੀ.ਆਈ ਜਾਂਚ ਵਿੱਚ ਪੰਜਾਬ ਸਰਕਾਰ ਦਾ ਸਹਿਯੋਗ ਨਾ ਦੇਣਾ , ਇਹ ਸਾਬਤ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਕਮਾਊ ਪੁੱਤ ਸਾਧੂ ਧਰਮਸੋਤ ਨੂੰ ਬਚਾਉਣਾ ਚਾਹੁੰਦੀ ਹੈ। ਅੱਜ ਮਿਤੀ 6 ਅਗਸਤ ਨੂੰ ਆਮ ਆਦਮੀ ਪਾਰਟੀ ਵੱਲੋ ਪਟਿਆਲਾ ਗੇਟ ਨਾਭਾ ਵਿਖੇ 10 ਵਜੇ ਸਵੇਰੇ ਸਾਧੂ ਧਰਮਸੋਤ ਦਾ ਪੁੱਤਲਾ ਫੂਕ ਕੇ ਰੋਸ ਪ੍ਰਦਰਸਨ ਕੀਤਾ ਜਾਵੇਗਾ।

ਆਮ ਆਦਮੀ ਪਾਰਟੀ ਕੈਪਟਨ ਸਰਕਾਰ ਤੋ ਮੰਗ ਕਰਦੀ ਹੈ ਕਿ ਗਰੀਬ ਬੱਚਿਆ ਦੇ 64 ਕਰੋੜ ਵਜ਼ੀਫ਼ੇ ਖਾਣ ਵਾਲੇ ਸਾਧੂ ਧਰਮਸੋਤ ਤੇ ਸਖ਼ਤ ਤੋ ਸਖ਼ਤ ਕਾਰਵਾਈ ਕਰੇ। ਉਸਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕੀਤਾ ਜਾਵੇ ਤੇ ਸੀ.ਬੀ.ਆਈ ਨੂੰ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ ਲੋੜੀਦੀ ਜਾਣਕਾਰੀ ਵਿੱਚ ਸਹਿਯੋਗ ਕੀਤਾ ਜਾਵੇ ਤਾਂ ਜੋ ਭ੍ਰਿਸਟ ਮੰਤਰੀ ਨੂੰ ਜਲਦ ਤੋ ਜਲਦ ਜੇਲ ਵਿੱਚ ਬੰਦ ਕੀਤਾ ਜਾ ਸਕੇ।

ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ ਤੇ ਹਲਕਾ ਇੰਚਾਰਜ ਨਾਭਾ ਗੁਰਦੇਵ ਸਿੰਘ ਦੇਵ ਮਾਨ ਨੇ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ, ਹਲਕਾ ਇੰਚਾਰਜ, ਵਿੰਗ ਦੇ ਅਹੁਦੇਦਾਰ, ਬਲਾਕ ਪ੍ਰਧਾਨ, ਸਰਕਲ ਪ੍ਰਧਾਨ ਤੇ ਸਮੂਹ ਵੰਲਟੀਅਰ ਨੂੰ ਸਮੇ ਤੇ ਪਹੁੰਚਣ ਲਈ ਬੇਨਤੀ ਕੀਤੀ।

Show More

Related Articles

Leave a Reply

Your email address will not be published.

Back to top button