ਸ੍ਰੀ ਊਸ਼ਾ ਮਾਤਾ ਪਬਲਿਕ ਸਕੂਲ, ਨਾਭਾ ਦਾ ਨਤੀਜਾ ਰਿਹਾ ‘100 ਪ੍ਰਤੀਸ਼ਤ’

ਨਾਭਾ, 5 ਅਗਸਤ (ਵਰਿੰਦਰ ਵਰਮਾ) ਸ੍ਰੀ ਊਸ਼ਾ ਮਾਤਾ ਪਬਲਿਕ ਸਕੂਲ, ਨਾਭਾ ਦਾ ਦਸਵੀਂ ਦਾ ਨਤੀਜਾ 100 ਪ੍ਰਤੀਸ਼ਤ ਆਇਆ ਹੈ। ਜਿਸ ਵਿਚ ਸਕੂਲ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ, ਯਸ਼ਿਤਾ, ਸਾਹਿਬਪ੍ਰੀਤ ਕੌਰ ਅਤੇ ਸੁਨੇਹਾ ਟੋਪਰ ਬਣੇ।
ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਰਾਜਪੂਤ ਵੱਲੋਂ ਦਿੱਤੇ ਗਈ। ਉਨ੍ਹਾਂ ਦੱਸਿਆ ਕਿ ਸੀ.ਬੀ.ਐੱਸ.ਈ ਵਲੋਂ ਆਏ ਨਤੀਜਿਆਂ ਦੌਰਾਨ ਜਸ਼ਨਪ੍ਰੀਤ ਕੌਰ ਸਪੁੱਤਰੀ ਗੁਰਵਿੰਦਰ ਸਿੰਘ 95.6 ਪ੍ਰਤੀਸ਼ਤ, ਯਸ਼ਿਤਾ ਪੁੱਤਰੀ ਗੋਪਾਲ ਸਿੰਘ 94.6 ਪ੍ਰਤੀਸ਼ਤ, ਸਾਹਿਬਪ੍ਰੀਤ ਕੌਰ ਸਪੁੱਤਰੀ ਸਤਿੰਦਰ ਸਿੰਘ 92.2 ਪ੍ਰਤੀਸ਼ਤ, ਸਨੇਹਾ ਸਪੁੱਤਰੀ ਇੰਦਰਜੀਤ ਸਿੰਘ 90.8 ਪ੍ਰਤੀਸ਼ਤ, ਗੁਰਮਹਿਕ ਕੌਰ ਸਪੁੱਤਰੀ ਅਮਰੀਕ ਸਿੰਘ 87.8 ਪ੍ਰਤੀਸ਼ਤ, ਚਾਹਤ ਸਪੁੱਤਰੀ ਰਜਨੀਸ਼ ਕੁਮਾਰ 85.2 ਪ੍ਰਤੀਸ਼ਤ, ਹਿਮਾਂਸ਼ੀ ਸਪੁੱਤਰੀ ਸੁਰੇਸ਼ ਕੁਮਾਰ 84.6 ਪ੍ਰਤੀਸ਼ਤ, ਹਿਰਦੈਪਾਲ ਸਿੰਘ ਸਪੁੱਤਰ ਪ੍ਰਿਤਪਾਲ ਸਿੰਘ 84.6 ਪ੍ਰਤੀਸ਼ਤ, ਮੋਹਿਤ ਭਾਰਦਵਾਜ ਪੁੱਤਰ ਕੇ.ਸੀ. ਭਾਰਦਵਾਜ 81.8 ਪ੍ਰਤੀਸ਼ਤ, ਸਤਵੀਰ ਸਿੰਘ ਪੁੱਤਰ ਭੀਮ ਸੈਨ 81.2 ਪ੍ਰਤੀਸ਼ਤ, ਹੁਸਨਪ੍ਰੀਤ ਕੌਰ ਸਪੁੱਤਰੀ ਅਮਰੀਕ ਸਿੰਘ 81 ਪ੍ਰਤੀਸ਼ਤ, ਅੱਬਾਸ ਮਲਿਕ ਸਪੁੱਤਰ ਕਰਮਦੀਨ 80 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।
ਸਮੂਹ ਵਿਦਿਆਰਥੀਆਂ ਨੂੰ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗਿਰਧਾਰੀ ਲਾਲ ਬਾਂਸਲ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਵਧਾਈ ਦਿੱਤੀ ਗਈ। ਉੱਥੇ ਹੀ ਪ੍ਰਿੰਸੀਪਲ ਅਨਿਲ ਕੁਮਾਰ ਰਾਜਪੂਤ ਨੇ ਵੀ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵੱਡੀਆਂ ਮੱਲਾਂ ਮਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।