ਪੰਜਾਬਮਾਝਾ
Trending

ਬਾਦਲਾਂ ਦੀ ਜਾਨ ਸ੍ਰੋਮਣੀ ਕਮੇਟੀ ਵਿੱਚ ਆਓ ਬਾਦਲਾਂ ਨੂੰ ਇਸ ਤੋਂ ਵੀ ਵਿਹਲੇ ਕਰੀਏ: ਭਾਈ ਵਡਾਲਾ

Let's kill the Badals in the Shiromani Committee. Let the Badals do even more: Bhai Wadala

1 ਵੈਸਾਖ ਨੂੰ ਖਾਲਸਾ ਦਿਵਸ ਮੌਕੇ ਤੇ ਇਕੱਠੇ ਹੋਈਏ: ਭਾਈ ਵਡਾਲਾ

ਸ਼੍ਰੀ ਅੰਮ੍ਰਿਤਸਰ ਸਾਹਿਬ, 11 ਅਪ੍ਰੈਲ (ਦ ਪੰਜਾਬ ਟੂਡੇ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪਾਂ ਨੂੰ ਚੋਰੀ ਵੇਚ ਅਤੇ ਖੁਰਦ ਬੁਰਦ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਲਾਏ ਮੋਰਚੇ ਨੂੰ 18ਵਾਂ ਮਹੀਨਾ ਚਲ ਰਿਹਾ ਹੈ, ਰੋਜ ਦੀ ਤਰ੍ਹਾਂ ਹੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਮੋਰਚੇ ਦੀ ਸਫਲਤਾ ਲਈ ਗੁਰੂ ਘਰਾਂ ਦੀ ਅਜਾਦੀ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਹੋਈ।

ਸਿਆਸਤ ਵਿੱਚੋਂ ਸਿਕਸ਼ਤ ਤੋਂ ਬਾਅਦ ਆਪਣੇ ਆਪ ਨੂੰ ਜਿੰਦਾ ਰੱਖਣ ਲਈ ਬਾਦਲਕਿਆਂ ਕੋਲ ਸ੍ਰੋਮਣੀ ਕਮੇਟੀ ਆਖਰੀ ਸਹਾਰਾ ਰਹਿ ਗਿਆ ਹੈ। ਲੋੜ ਹੈ ਗੁਲਾਮ ਮਾਨਸਿਕਤਾ ਦੇ ਨਾਲ ਕਬਜੇ ਹੇਠ ਆਏ ਗੁਰਦੁਆਰਾ ਪ੍ਰਬੰਧ ਨੂੰ ਅਜਾਦ ਕਰਵਾਉਣ ਦੀ। ਜਿਹੜਾ ਬੇਬੀ ਜੱਥੇਦਾਰ ਆਪਣੇ ਧਾਰਮਿਕ ਫਰਜਾਂ ਨੂੰ ਭੁੱਲ ਪੰਥਕ ਮਸਲੇ ਵਿਸਾਰ ਬੈਠਾ ਸੀ ਹੁਣ ਇਕ ਜੁਟਤਾ ਕਰਨ ਦੀਆਂ ਗੱਲਾਂ ਕਰਦਾ ਤਰਲੇ ਮੱਛੀ ਹੋਈ ਫਿਰਦਾ।

ਭਾਈ ਵਡਾਲਾ ਨੇ ਇਸ ਗਲ ਵਲ ਧਿਆਨ ਦਿਖਾਉਂਦੇ ਕਿਹਾ ਕਿ ਜਿਸ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਤੋਂ ਇਲਾਵਾ ਮੰਗੂ ਮਠ ਅਤੇ ਹੋਰ ਕਈ ਗੁਰਦੁਆਰਾ ਸਾਹਿਬਾਨ ਲਈ ਜਦੋ ਜਹਿਦ ਕਰ ਰਹੀਆਂ ਵਖੋ ਵਖ ਜਥੇਬੰਦੀਆਂ ਨੂੰ ਆਪਣੇ ਟੀਚੇ ਵਲ ਵੱਧਦੇ ਵੇਖ ਜੱਥੇਦਾਰ ਨੇ ਸਭ ਨੂੰ ਇਕ ਕਮੇਟੀ ਦੇ ਰੂਪ ਵਿੱਚ ਇਕੱਠਾ ਕਰਨ ਦੀ ਗਲ ਕੀਤੀ ਜੋ ਸਿਰਫ ਹੁਣ ਇਕ ਛਲਾਵਾ ਹੈ ਤਾਂ ਕਿ ਬਾਦਲਾਂ ਦੇ ਕਬਜ਼ੇ ਦੀ ਹੋਂਦ ਨੂੰ ਬਚਾਇਆ ਜਾ ਸਕੇ। ਜੇ ਜੱਥੇਦਾਰ ਜਾਂ ਸ੍ਰੋਮਣੀ ਕਮੇਟੀ ਦਾ ਮੌਜੂਦਾ ਪ੍ਰਬੰਧਨ ਇੰਨਾ ਹੀ ਸੁਹਿਰਦ ਹੈ ਤਾਂ ਪਹਿਲਾਂ 328 ਸਰੂਪਾਂ ਦੀ ਆਪਣੀ ਹੀ ਪੜਤਾਲੀਆ ਰਿਪੋਰਟ ਤੇ ਇਲਮ ਕਰੇ, ਸ੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵਲੋਂ ਹੋਈਆਂ ਊਣਤਾਈਆਂ ਦੀ ਗਲ ਕਰੇ ਸਭ ਤੋਂ ਵੱਡੀ ਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਅਸਲ ਦੋਸ਼ੀ ਬਾਦਲਾਂ ਨੂੰ ਕਟਘਰੇ ਵਿੱਚ ਖੜੇ ਕਰੇ। ਪਰ ਨਹੀਂ ਕਰਨਾ ਕਿਓਂਕਿ ਨੌਕਰ ਮਾਲਕਾਂ ਦੇ ਖਿਲਾਫ ਨਹੀਂ ਜਾ ਸੱਕਦੇ ਬੇਸ਼ੱਕ ਗੁਰਮਤਿ ਦੇ ਸਿਧਾਂਤ ਤੇ ਖਿਲਾਫ ਜਾਣਾ ਪੈ ਜਾਵੇ। ਗੁਰਮਤਾ ਨਹੀਂ ਕਰ ਸਕਦੇ ਸਰਬੱਤ ਖਾਲਸਾ ਨਹੀਂ ਸਦ ਸੱਕਦੇ।

ਏਸੇ ਸੰਬਧ ਵਿੱਚ ਸਿੱਖ ਸਦਭਾਵਨਾ ਦਲ ਦੀ ਸਮੂਹ ਟੀਮ ਵਲੋਂ ਇਕ ਭਰਵੀਂ ਇਕੱਤਰਤਾ ਜਲੰਧਰ,ਕਪੂਰਥਲਾ ਦੀਆਂ ਸੰਗਤਾਂ ਦੇ ਨਾਲ ਹੋਈ ਇਸ ਜਿਸ ਵਿੱਚ ਬਾਦਲਕਿਆਂ ਨੂੰ ਗੁਰਦੁਆਰਾ ਪ੍ਰਬੰਧ ਵਿੱਚੋਂ ਬਾਹਰ ਕੱਢ ਸਿੱਖ ਨੀਤੀ ਦੇ ਨਾਲ ਪੰਥਕ ਮਸਲਿਆਂ ਦਾ ਹਲ ਕਰਨ, ਗੁਰਮਤਾ ਕਰਨ ਦੀਆਂ ਲੀਹਾਂ ਤੇ ਤੁਰਨ,ਪੰਥਕ ਸਿਧਾਂਤਾਂ ਨੂੰ ਬਹਾਲ ਕਰਨ ਆਦਿ ਪੰਥਕ ਮਸਲਿਆਂ ਦੇ ਹਲ ਲਈ ਵਿਚਾਰਾਂ ਹੋਈਆਂ ਅਤੇ 1 ਵੈਸਾਖ ਨੂੰ ਦਮਦਮਾ ਸਾਹਿਬ ਪਹੁੰਚਣ ਦੀ ਅਪੀਲ ਕੀਤੀ। ਆਓ ਰਾਜਨੀਤਕ ਭਜਾਈਏ ਪੰਥ ਰੁਸ਼ਨਾਈਏ।

Show More

Related Articles

Leave a Reply

Your email address will not be published. Required fields are marked *

Back to top button