ਪੰਜਾਬ

ਕੈਪਟਨ ਸੰਦੀਪ ਸੰਧੂ ਨੂੰ ਵੱਧ ਰਹੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਦਿੱਤਾ ‘ਮੰਗ ਪੱਤਰ’

ਲੁਧਿਆਣਾ, 6 ਅਗਸਤ ( ਦੇਵ ਸਰਾਭਾ ) ਐਲ.ਯੂ ਟੈਕਸੀ ਔਨਰ ਵੈਲਫੇਅਰ ਸੁਸਾਇਟੀ ਦੀ ਪੂਰੀ ਟੀਮ ਵੱਲੋਂ ਕੈਪਟਨ ਸੰਦੀਪ ਸੰਧੂ (ਓ.ਐਸ.ਡੀ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਸੀ. ਲੁਧਿਆਣਾ ਨੂੰ ਦਿੱਤਾ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਐਲ.ਟੀ.ਯੂ ਟੀਮ ਦੇ ਆਗੂ ਨੇ ਦੱਸਿਆ ਕਿ ਸੁਸਾਇਟੀ ਹਮੇਸ਼ਾ ਆਪਣੇ ਡਰਾਈਵਰ ਵੀਰਾਂ ਦੇ ਹੱਕਾਂ ਲਈ ਅਗੇ ਵਧ ਕਿ ਕੰਮ ਕਰਦੀ ਹੈ ਤੇ ਹਮੇਸ਼ਾ ਕਰਦੀ ਰਹੇਗੀ।

ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਟੈਕਸੀ ਚਾਲਕਾਂ ਨੂੰ 4+1 ਸਵਾਰੀਆਂ ਬਿਠਾਉਣ ਦੀ ਮੰਗ ਵੀ ਕੀਤੀ ਅਤੇ ਔਨ ਲਾਈਨ ਕੰਪਨੀਆਂ ਦਾ ਕਿਰਾਇਆ ਨਿਸਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟੈਕਸੀ ਡਰਾਈਵਰ ਨੂੰ ਇੱਕ ਸਾਲ ਤੱਕ ਗੱਡੀ ਦੀਆਂ ਕਿਸ਼ਤਾਂ ਮਾਫ ਕੀਤੀਆ ਜਾਣ, ਜਿਸ ਤਰ੍ਹਾਂ ਪ੍ਰਾਈਵੇਟ ਬੱਸਾਂ ਦਾ ਟੈਕਸ ਮਾਫ ਕੀਤਾ ਗਿਆ ਹੈ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀਆਂ ਟੈਕਸੀਆਂ ਦਾ ਵੀ ਇੱਕ ਸਾਲ ਦਾ ਟੈਕਸ ਮਾਫ ਕੀਤਾ ਜਾਵੇ।

ਇਸ ਮੌਕੇ ਪ੍ਰਧਾਨ ਵਿਪਨ ਅਰੋਡ਼ਾ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਰਵਿੰਦਰ ਬਜਾਜ, ਹਰਮੀਤ ਸਿੰਘ, ਪਰਮਜੀਤ ਸਿੰਘ, ਅਮਨਦੀਪ ਸਿੰਘ, ਨਰਿੰਦਰ ਪਾਲ ਸਿੰਘ, ਸਰਪੰਚ ਅਮਰਜੀਤ ਸਿੰਘ, ਸਿਮੀ ਚੀਮਾ, ਗੁਰਸੇਵਕ ਸਿੰਘ ਆਦਿ ਵੱਡੀ ਗਿਣਤੀ ਵਿੱਚ ਟੈਕਸੀ ਚਾਲਕ ਹਾਜ਼ਰ ਸਨ ।

Show More

Related Articles

Leave a Reply

Your email address will not be published.

Back to top button