ਪੰਜਾਬ

ਨਗਰ ਪੰਚਾਇਤ ਖਮਾਣੋਂ ਦੇ ਕੌਂਸਲਰਾਂ ਨੇ ਨਵ ਨਿਯੁਕਤ ਡੀ.ਐਸ.ਪੀ ਜਸਪਿੰਦਰ ਸਿੰਘ ਗਿੱਲ ਦਾ ਕੀਤਾ ਸਨਮਾਨ

ਖਮਾਣੋ, 7 ਅਗਸਤ (ਰਵਿੰਦਰ ਸਿੰਘ ਸਿੱਧੂ) ਪਿਛਲੇ ਦਿਨੀਂ ਸਬ ਡਵੀਜਨ ਖਮਾਣੋ ਵਿਖੇ ਨਵੇਂ ਆਏ ਡੀ.ਐਸ.ਪੀ ਜਸਪਿੰਦਰ ਸਿੰਘ ਗਿੱਲ ਨੂੰ ਨਗਰ ਪੰਚਾਇਤ ਖਮਾਣੋਂ ਦੇ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਸੋਹਲ ਦੀ ਅਗਵਾਈ ਵਿੱਚ ਸਮੂਹ ਕੌਂਸਲਰਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ, ਉਨ੍ਹਾਂ ਦਾ ਖਮਾਣੋਂ ਵਿਖੇ ਆਉਣ ‘ਤੇ ਸਵਾਗਤ ਕੀਤਾ ਗਿਆ।

ਇਸ ਦੌਰਾਨ ਡੀ.ਐਸ.ਪੀ ਗਿੱਲ ਨੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ, ਕਿ ਇਲਾਕੇ ਵਿੱਚ ਗਲਤ ਅਨਸਰਾਂ ਨੂੰ ਨੱਥ ਪਾਉਣ ਲਈ ਅਤੇ ਸਹੀ ਜਾਣਕਾਰੀ ਦੇਣ ਲਈ ਸਹਿਰ ਦੇ ਜਿੰਮੇਵਾਰ ਵਿਅਕਤੀਆਂ ਦਾ ਅਹਿਮ ਰੋਲ ਹੁੰਦਾ ਹੈ। ਇਸ ਲਈ ਪੁਲਿਸ ਪ੍ਰਸਾਸ਼ਨ ਨਾਲ ਸਬੰਧਿਤ ਸਹਿਰ ਦੀ ਕਿਸੇ ਵੀ ਸਮੱਸਿਆ ਬਾਰੇ ਮੈਨੂੰ ਤੁਰੰਤ ਜਾਣੂ ਕਰਵਾਇਆ ਜਾਵੇ, ਤਾਂ ਕਿ ਲੋਕਾਂ ਦੀ ਸਮੱਸਿਆ ਦਾ ਹੱਲ ਕਰਵਾਇਆ ਜਾ ਸਕੇ।

ਇਸ ਮੌਕੇ ਥਾਣਾ ਮੁਖੀ ਹਰਮਿੰਦਰ ਸਿੰਘ ਸਰੋਆ, ਕੌਸਲਰ ਸੁਖਵਿੰਦਰ ਸਿੰਘ ਕਾਕਾ, ਰਮਨ ਕੰਗ, ਗੁਰਦੀਪ ਸਿੰਘ, ਗੁਰਿੰਦਰ ਸਿੰਘ ਸੋਨੀ, ਕੌਸਲਰ ਬਲਜੀਤ ਕੌਰ ਸਿੱਧੂ ਦੇ ਪਤੀ ਪੱਤਰਕਾਰ ਬਲਬੀਰ ਸਿੰਘ ਸਿੱਧੂ, ਕੌਸਲਰ ਮਨਜੀਤ ਕੌਰ ਮਾਨ ਦੇ ਪਤੀ ਬਲਦੇਵ ਸਿੰਘ ਮਾਨ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button