ਦੁਆਬਾਪੰਜਾਬ

ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਤੇ ਸਵੈ-ਰੋਜ਼ਗਾਰ ਪ੍ਰਦਾਨ ਕਰਨ ਲਈ ਬਣਾਇਆ ਜਾਵੇਗਾ ਹੁਨਰਮੰਦ

‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 52ਵਾਂ ਐਡੀਸ਼ਨ ਸਫਲਤਾਪੂਰਵਕ ਸੰਪੰਨ

ਗੁਰਦਾਸਪੁਰ, 1 ਅਗਸਤ (ਲੱਕੀ ਰਾਜਪੂਤ) ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 52ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਲੈਫਟੀਨੈਂਟ ਕਰਨਲ ਗੁਰਮੁੱਖ ਸਿੰਘ ਸੈਣੀ, ਤਹਿਸੀਲ ਹੈੱਡ ਜੀ.ਓ.ਜੀ ਦੀਨਾਨਗਰ ਨੇ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਹਰਪਾਲ ਸਿੰਘ ਸੰਧਾਵਾਲੀਆ ਜ਼ਿਲਾ ਸਿੱਖਿਆ ਅਫਸਰ (ਸ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਵਲੋਂ ਯੂ ਟਿਊਬ ਲਾਈਵ ਪ੍ਰੋਗਰਾਮ ਜਰੀਏ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਲੈਫਟੀਨੈਂਟ ਕਰਨਲ ਸੈਣੀ ਨੇ ਕਿਹਾ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ਅਚੀਵਰਜ਼ ਪ੍ਰੋਗਰਾਮ ਬਹੁਤ ਸ਼ਾਨਦਾਰ ਉਪਰਾਲਾ ਹੈ, ਇਸ ਨਾਲ ਨੋਜਵਾਨ ਪੀੜ੍ਹੀ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਬਹੁਤ ਪ੍ਰੇਰਨਾ ਮਿਲਦੀ ਹੈ। ਉਨਾਂ ਅੱਗੇ ਕਿਹਾ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੈ ਅਤੇ ਕਦਮ-ਦਰ-ਕਦਮ ਮਿਹਨਤ ਕਰਕੇ ਅੱਗੇ ਵੱਧਣਾ ਚਾਹੀਦਾ ਹੈ। ਉਨਾਂ ਨੋਜਵਾਨਾਂ ਨੂੰ ਕਿਹਾ ਕਿ ਉਹ ਮਿਹਨਤ ਕਰਨ ਤੋਂ ਨਾ ਘਬਰਾਉਣ ਅਤੇ ਦੇਸ਼ ਦੀ ਸੇਵਾ ਲਈ ਵੱਧ ਤੋਂ ਵੱਧ ਅੱਗੇ ਆਉਣ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਅਚੀਵਰਜ਼ ਪ੍ਰੋਗਰਾਮ ਦਾ ਮੁੱਖ ਮੰਤਵ ਦੀਵੇ ਨਾਲ ਦੀਵਾ ਜਗਾਉਣਾ ਹੈ ਤਾਂ ਜੋ ਗੁਰਦਾਸਪੁਰ ਵਾਸੀਆਂ ਵਲੋਂ ਪ੍ਰਾਪਤ ਕੀਤੀਆਂ ਗਈਆਂ ਸਫਲਤਾਵਾਂ ਤੋਂ ਨੋਜਵਾਨ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਉਤਸ਼ਾਹਤ ਕੀਤਾ ਜਾ ਸਕੇ। ਉਨਾਂ ਅੱਗੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋ ਲੋੜਵੰਦ ਲੋਕਾਂ ਨੂੰ ਸਰਕਾਰ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਪੁਜਦਾ ਕਰਨ ਦੇ ਮੰਤਵ ਨਾਲ ‘ਸਮਾਜਿਕ ਸੁਰੱਖਿਆ ਵਿਲੇਜ਼ ਕੰਪੇਨ’ ਚਲਾਈ ਜਾ ਰਹੀ ਹੈ, ਜਿਸ ਤਹਿਤ ਬੀਤੇ ਦਿਨੀਂ ‘ਲੋਕ ਭਲਾਈ ਰੱਥ’ ਵੀ ਰਵਾਨਾ ਕੀਤਾ ਗਿਆ ਸੀ ਤਾਂ ਜੋ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਲੋਕ ਜਾਗਰੂਕ ਹੋ ਸਕਣ।

ਇਸ ਮੌਕੇ ਪਹਿਲੇ ਅਚੀਵਰਜ਼ ਭਾਰਤ ਬਜਾਜ (ਵਿੰਗ ਕਮਾਂਡਰ-ਇੰਡੀਅਨ ਏਅਰ ਫੋਰਸ) ਜੋ ਗੁਰਦਾਸਪੁਰ ਦੇ ਵਸਨੀਕ ਹਨ ਨੇ ਦੱਸਿਆ ਕਿ ਉਨਾਂ ਆਰਮੀ ਸਕੂਲ ਤਿੱਬੜੀ ਕੈਂਟ ਤੋਂ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮਿ੍ਰਤਸਰ ਤੋਂ ਸਾਲ 2009 ਵਿਚ ਬੀ.ਟੈੱਕ (ਈ.ਸੀ.ਈ) ਕੀਤੀ। ਉਪਰੰਤ ਆਈ.ਆਈ.ਟੀ ਮਦਰਾਸ ਤੋਂ ਐਮ.ਟੈੱਕ –ਐਰੋਸਪੇਸ ਇੰਜੀਨਰਿੰਗ ਵਿਚ ਪਾਸ ਕੀਤੀ। ਹੁਣ ਭਾਰਤੀ ਹਵਾਈ ਫੌਜ ਵਿਚ ਵਿੰਗ ਕਮਾਂਡਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਕਿਹਾ ਕਿ ਦਿ੍ਰਢ ਇੱਛਾ ਸ਼ਕਤੀ ਤੇ ਮਿਹਨਤ ਨਾਲ ਅਸੀਂ ਆਪਣੇ ਸੁਪਨੇ ਪੂਰੇ ਸਕਦੇ ਹਾਂ ਅਤੇ ਅਸਫਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ।

ਦੂਸਰੀ ਅਚੀਵਰਜ਼ ਸੰਤੋਸ਼ ( ਨੈਸ਼ਨਲ/ ਅੰਤਰਰਾਸ਼ਟਰੀ ਖਿਡਾਰੀ ਜਿਮਨਾਸਟਿਕ) ਜੋ ਪਿੰਡ ਮੱਤਵਾਂ, ਗੁਰਦਾਸਪੁਰ ਦੀ ਵਸਨੀਕ ਹੈ ਨੇ ਦੱਸਿਆ ਕਿ ਉਸਨੇ ਪੜ੍ਹਾਈ ਦੇ ਨਾਲ ਤੀਸਰੀ ਜਮਾਤ ਤੋਂ ਖੇਡਣਾ ਸ਼ੁਰੂ ਕਰ ਦਿੱਤਾ ਸੀ। ਜਿਸ ਦੇ ਚੱਲਦਿਆਂ ਜਿਮਨਾਸਟਿਕ ਵਿਚ ਸਟੇਟ ਪੱਧਰ ’ਤੇ 35 ਗੋਲਡ ਮੈਡਲ, 25 ਸਿਲਵਰ ਤੇ 8 ਕਾਂਸੇ ਦੇ ਤਗਮੇ ਜਿੱਤੇ। ਨੈਸ਼ਨਲ ਪੱਧਰ ’ਤੇ ਸਬ ਜੂਨੀਅਰ, ਜੂਨੀਅਰ ਨੈਸ਼ਨਲ ਅਤੇ ਸੀਨੀਅਰ ਨੈਸ਼ਨਲ ਵਿਚ ਗੋਲਡ, ਸਿਲਵਰ ਤੇ ਕਾਂਸੇ ਦੇ ਤਗਮੇ ਜਿੱਤੇ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਜਿਮਨਾਸਟਿਕ ਵਿਚ ਹਿੱਸਾ ਲਿਆ ਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ।

ਅਚੀਵਰਜ਼ ਪ੍ਰੋਗਰਾਮ ਦੇ ਆਖਰ ਵਿਚ ਜੂਮ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਅਚਵੀਰਜ਼ ਨਾਲ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ।

Show More

Related Articles

Leave a Reply

Your email address will not be published.

Back to top button