ਪੰਜਾਬ

ਕੈਬਨਿਟ ਮੰਤਰੀ ਧਰਮਸੋਤ ਨੇ ‘ਮਾਤਾ ਨੈਨਾ ਦੇਵੀ’ ਪੈਦਲ ਜਾਣ ਵਾਲੇ ਸ਼ਰਧਾਲੂਆਂ ਦਾ ਕੀਤਾ ਸਵਾਗਤ

ਸ਼ਰਧਾਲੂਆਂ ਨੇ ਕੋਰੋਨਾ ਮਹਾਮਾਰੀ ਦੇ ਅੰਤ ਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ

ਨਾਭਾ, 7 ਅਗਸਤ (ਵਰਿੰਦਰ ਵਰਮਾ) ਸਾਵਣ ਦੇ ਮਹੀਨੇ ਮਾਤਾ ਸ੍ਰੀ ਨੈਨਾ ਦੇਵੀ ਜੀ ਦੇ ਨਵਰਾਤਰੇੇ ਨੂੰ ਵੇਖਦੇ ਹੋਏ, ਸ਼੍ਰੀ ਦੁਰਗਾ ਮਾਤਾ ਸੇਵਾ ਮੰਡਲ ਨਾਭਾ ਵੱਲੋਂ ਪ੍ਰਧਾਨ ਕ੍ਰਿਸ਼ਨ ਮੰਗਲਾ ਦੀ ਅਗਵਾਈ ਵਿੱਚ 42 ਵੀ ਸ਼ਰਧਾਲੂਆਂ ਦਾ ਪੈਦਲ ਯਾਤਰਾ ਲਈ ਜੱਥਾ ਨਾਭਾ ਤੋਂ ਭਾਦਸੋਂ ਹੁੰਦਾ ਹੋਇਆ, ਦੇਰ ਸ਼ਾਮ ਰੋਪੜ ਸਥਿਤ ਧਰਮਸ਼ਾਲਾ ਪਹੁੰਚਿਆ। ਜਿੱਥੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਅਤੇ ਚਰਨਜੀਤ ਬਾਤਿਸ਼ ਸਿਆਸੀ ਸਕੱਤਰ ਮੰਤਰੀ ਧਰਮਸੋਤ ਵੱਲੋ ਜਿੱਥੇ ਸ਼ਰਧਾਲੂਆ ਦੇ ਠਹਿਰਾਉ ਦੌਰਾਨ ਰਾਤ ਨੂੰ ਮਾਤਾ ਦੀ ਚੌਕੀ ਦਾ ਪ੍ਰਬੰਧ ਕੀਤਾ ਗਿਆ। ਜਿੱਥੇ ਸ਼ਰਧਾਲੂਆ ਨੇ ਝੂਮ ਤੇ ਨੱਚ ਕੇ ਭਜਨ ਗਾਇਨ ਕੀਤਾ ਉਥੇ ਹੀ ਮਾਤਾ ਰਾਣੀ ਮੰਦਿਰ ਵਿੱਚ ਕੋਰੋਨਾ ਮਹਾਮਾਰੀ ਦੀ ਸੰਸਾਰ ਭਰ ਵਿੱਚ ਛੇਤੀ ਅੰਤ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।

ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਯਾਤਰਾ ਉੱਤੇ ਜਾ ਰਹੇ ਸ਼ਰੱਧਾਲੁਆਂ ਲਈ ਕਈ ਤਰ੍ਹਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਸਰਵਨ ਮਾਤਾ ਰਾਣੀ ਮੰਦਿਰ ਵਿੱਚ ਨਤਮਸਤਕ ਹੁੰਦੇ ਹੋਏ, ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਨੇ ਕਿਹਾ ਕਿ ਸਾਵਣ ਦੇ ਮਹੀਨੇ ਵਿੱਚ ਮਾਤਾ ਸ਼੍ਰੀ ਨੈਨਾ ਦੇਵੀ ਮੰਦਿਰ ਵਿੱਚ ਦਰਸ਼ਨ ਨੂੰ ਜਾਣ ਲਈ ਸੰਗਤ ਵਿੱਚ ਕਾਫ਼ੀ ਉਤਸ਼ਾਹ ਹੁੰਦਾ ਹੈ। ਕਈ ਪੈਦਲ ਜਖਮੀ ਸ਼ਰਧਾਲੂ ਵੀ ਰਵਾਨਾ ਹੁੰਦੇ ਹਨ। ਜਿਨ੍ਹਾਂ ਦੇ ਲਈ ਰਸਤੇ ਵਿੱਚ ਕਈ ਜਗ੍ਹਾ ਠਹਿਰਣ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ।

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ, ਜਗਦੀਸ਼ ਮੱਗੋ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਨਾਭਾ, ਚਰਨਜੀਤ ਬਾਤਿਸ਼ ਸਿਆਸੀ ਸਕੱਤਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਵਿਵੇਕ ਸਿੰਗਲਾ ਪ੍ਰਧਾਨ ਕਾਂਗਰਸ ਵਪਾਰ ਸੈਲ, ਦਲੀਪ ਬਿੱਟੂ ਕੌਂਸਲਰ, ਗੁਰਜੰਟ ਸਿੰਘ ਦੁੱਲਦੀ, ਹਰਮੇਸ਼ ਮੇਸ਼ੀ, ਕੇਵਲ ਕ੍ਰਿਸ਼ਨ ਕੌਮੀ,ਕ੍ਰਿਸ਼ਨ ਕੌਂਸਲਰ, ਪ੍ਰਮੋਦ ਜਿੰਦਲ, ਸ਼ਸ਼ੀ ਜਿੰਦਲ, ਕਸ਼ਮੀਰ ਸਿੰਘ ਲਾਲਕਾ, ਮੰਗਤ ਰਾਏ, ਪੰਕਜ ਪੱਪੂ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button