
ਫਿਰੋਜਪੁਰ, 7 ਅਗਸਤ (ਅਸ਼ੋਕ ਭਾਰਦਵਾਜ) ਪਿਛਲੀ ਦਿਨੀਂ ਪੰਜਾਬ ਸਰਕਾਰ ਵਲੋਂ ਬ੍ਰਾਹਮਣ ਭਾਈਚਾਰੇ ਦਾ ਮਾਣ ਵਧਾਉਦੇ ਹੋਏ, ਬ੍ਰਾਹਮਣ ਭਲਾਈ ਬੋਰਡ ਪੰਜਾਬ ਦਾ ਗਠਨ ਕੀਤਾ ਗਿਆ ਹੈ। ਜਿਸ ਨੂੰ ਲੈ ਪੂਰੇ ਬ੍ਰਾਹਮਣ ਭਾਈਚਾਰੇ ਵਿੱਚ ਖੁਸ਼ੀ ਦੀ ਲ਼ਹਿਰ ਹੈ ਤੇ ਪੂਰੇ ਭਾਈਚਾਰੇ ਵਲੋਂ ਪੰਜਾਬ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧਨਵਾਦ ਹੈ।
ਇਸ ਬੋਰਡ ਵਿੱਚ ਸ਼੍ਰੀ ਸ਼ੇਖਰ ਸ਼ੁਕਲਾ ਨੂੰ ਚੇਅਰਮੈਨ ਲਗਾਇਆ ਗਿਆ ਹੈ, ਕਿਆਪਣੇ ਭਾਈਚਾਰੇ ਨੂੰ ਹੋਰ ਅੱਗੇ ਲਿਜਾਣ ਵਾਸਤੇ ਸ਼ੁਕਲਾ ਜੀ ਵਲੋਂ ਪੰਜਾਬ ਦੇ ਬ੍ਰਾਹਮਣ ਭਾਈਚਾਰੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਕੇ ਪੂਰੇ ਬ੍ਰਾਹਮਣ ਸਮਾਜ ਨੂੰ ਇੱਕ ਮੰਚ ਥੱਲੇ ਖੜਾ ਕੀਤਾ ਜਾਵੇ। ਜਿਸਦੇ ਸਬੰਧ ਵਿੱਚ ਸ਼ੁਕਲਾ ਜੀ ਵਲੋਂ ਸਰਹਦੀ ਏਰੀਆ ਫਿਰੋਜਪੁਰ ਵਿੱਚ ਬ੍ਰਾਹਮਣ ਭਾਈਚਾਰੇ ਨਾਲ ਰਾਬਤਾ ਕਾਇਮ ਕੀਤਾ ਗਿਆ ਇਥੇ ਪਾਹੁੰਚਣ ਤੇ ਫਿਰੋਜਪੁਰ ਦੇ ਪੂਰੇ ਬ੍ਰਾਹਮਣ ਸਮਾਜ ਵਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਸ਼ੁਕਲਾ ਜੀ ਨੂੰ ਫਿਰੋਜਪੁਰ ਪਹੁੰਚਣ ਤੇ ਜੀ ਆਇਆ ਕਿਹਾ ਗਿਆ।
ਫਿਰੋਜਪੁਰ ਦੇ ਦੇਵੀ ਦੁਆਰਾ ਮੰਦਿਰ ਪਹੁੰਚਣ ਤੇ ਮੰਦਿਰ ਦੀ ਟ੍ਰਸਟ ਤੇ ਬ੍ਰਾਹਮਣ ਸਭਾ ਫਿਰੋਜਪੁਰ ਵਲੋਂ ਉਹਨਾਂ ਦਾ ਨਿਘਾ ਸਵਾਗਤ ਕੀਤਾ ਗਿਮੰਦਿਰ ਪਹੁੰਚਣ ਤੇ ਸਭ ਤੋਂ ਪਹਿਲਾ ਉਹ ਨਤਮਸਤਕ ਹੋਏ ਤੇ ਫਿਰ ਉਹਨਾਂ ਜੋਤੀ ਪ੍ਰਚੰਡ ਕੀਤਾ ! ਬ੍ਰਾਹਮਣ ਸਭਾ ਦੇ ਅਹੁਦੇਦਾਰਾਂ ਵਲੋਂ ਆਏ ਹੋਏ ਪਤਵੰਤਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ !