
ਸਰਕਾਰ ਆਉਣ ਤੇ ਹਰ ਇਕ ਵਾਦਾ ਕੀਤਾ ਜਾਵੇਗਾ ਪੂਰਾ: ਦੀਪਕ ਸ਼ਰਮਾ
ਫਿਰੋਜਪੁਰ, 7 ਅਗਸਤ ( ਅਸ਼ੋਕ ਭਾਰਦਵਾਜ) ਆਮ ਆਦਮੀ ਪਾਰਟੀ ਵਲੋਂ ਸੁਰੂ ਕੀਤੀ ਗਈ ਮੁਹਿੰਮ ‘ਮੇਰਾ ਹਲਕਾ ਮੇਰਾ ਪਰਿਵਾਰ’ ਤਹਿਤ ਜਿਲਾ ਯੂਥ ਜਰਨਲ ਸੈਕਟਰੀ ਤੇ ਗੁਰੂ ਹਰਸਹਾਏ ਦੇ ਸੀਨੀਅਰ ਆਗੂ ਦੀਪਕ ਸ਼ਰਮਾ ਦੀ ਅਗਵਾਈ ਵਿਚ ਪਿੰਡ ਨਿਧਾਨਾ ਵਿਚ ਇਕ ਭਰਵੀਂ ਮੀਟਿੰਗ ਰੱਖੀ ਗਈ। ਜਿਸ ਵਿਚ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਪਿੰਡ ਵਾਸੀਆਂ ਨਾਲ 2022 ਦੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਨ੍ਹਾਂ ਦੀ ਸਮੱਸਿਆ ਸੁਣਿਆ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਅਕਾਲੀ ਤੇ ਕਾਂਗਰਸ ਦੋਹਾ ਸਰਕਾਰਾਂ ਨੇ ਹੁਣ ਤੱਕ ਸਾਡੀ ਕੋਈ ਸਾਰ ਨਹੀਂ ਲਈ, ਸਾਨੂੰ ਸਿਰਫ ਲਾਰੇ ਲਗਾ ਕੇ ਵੋਟਾਂ ਲਇਆ ਹਨ ਵੋਟਾਂ ਤੋਂ ਬਾਦ ਕੋਈ ਵੀ ਲੀਡਰ ਨੇ ਆ ਕੇ ਪਿੰਡ ਦਾ ਹਾਲ ਚਾਲ ਨਹੀਂ ਜਾਣਿਆ। ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿੱਲ ਲੱਕ ਤੋੜ ਰਹੇ ਹਨ। ਉਨ੍ਹਾਂ ਦੱਸਿਆ ਕਿ ਥੋੜੀ ਜਿਹੀ ਬਾਰਿਸ਼ ਨਾਲ ਪਿੰਡ ਦਾ ਮਾੜਾ ਹਾਲ ਹੋ ਜਾਂਦਾ ਹੈ ਤੇ ਪਿੰਡ ਵਿਚ ਆਣ ਜਾਣ ਵਾਸਤੇ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਸਾਰੀ ਉਮਰ ਕਾਂਗਰਸ ਤੇ ਅਕਾਲੀਆਂ ਨੂੰ ਹੀ ਵੋਟਾਂ ਪਾਇਆ ਹਨ, ਪਰ ਇਨ੍ਹਾਂ ਨੇ ਸਿਆਸਤ ਤੇ ਪਰਚੇ ਕਰਵਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ।
ਇਸ ਮੌਕੇ ਦੀਪਕ ਸ਼ਰਮਾ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਲੋਕਾਂ ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣਗੇ ਤੇ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਦੀਪਕ ਸ਼ਰਮਾ ਨੇ ਪਿੰਡ ਵਾਸੀਆਂ ਨੂੰ ਦਿੱਲੀ ਵਿਚ ਹੋਏ ਕੰਮਾਂ ਬਾਰੇ ਦੱਸਿਆ ਕਿ ਕਿਸ ਤਰਾਂ ਕੇਜਰੀਵਾਲ ਸਰਕਾਰ ਦੀ ਉੱਥੇ ਵਿਕਾਸ, ਸਕੂਲ, ਪੀਣ ਵਾਲੇ ਪਾਣੀ ਤੇ ਬਿਜਲੀ ਦੇ ਬਿੱਲਾ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ 50 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਦੀਪਕ ਸ਼ਰਮਾ ਦੀ ਅਗਵਾਈ ਵਿਚ ਫਡ਼ਿਆ ਤੇ ਦੀਪਕ ਸ਼ਰਮਾ ਨੇ ਉਨ੍ਹਾਂ ਨੂੰ ਪਾਰਟੀ ਦਾ ਸਿਰਪਾਓ ਪਾ ਕੇ ਉਨ੍ਹਾਂ ਨੂੰ ਪਾਰਟੀ ਵਿਚ ਜੀ ਆਇਆ ਆਖਿਆ।
ਦੀਪਕ ਸ਼ਰਮਾ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਹਰ ਸਮੱਸਿਆ ਪਾਰਟੀ ਦੇ ਸੁਮਰਿਪੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਤੱਕ ਪਹੁੰਚਾਉਣਗੇਂ। ਇਸ ਮੌਕੇ ਬਲਵਿੰਦਰ ਸਿੰਘ, ਅਸ਼ਵਨੀ ਤਮਿਜ਼ਾ, ਮੇਜਰ ਸਿੰਘ, ਨੀਲੂ ਵਧਵਾ, ਪਰਮਜੀਤ ਸਿੰਘ ਪੰਮਾ ਤੇ ਹੋਰ ਆਪ ਵਰਕਰ ਹਾਜ਼ਿਰ ਸਨ ।