ਪੰਜਾਬਰਾਜਨੀਤੀ

ਖੇਡ ਮੰਤਰੀ ਰਾਣਾ ਸੋਢੀ ਖ਼ਿਲਾਫ਼ ‘ਆਪ’ ਪਾਰਟੀ ਕਰੇਗੀ 13 ਨੂੰ ‘ਰੋਸ ਪ੍ਰਦਰਸ਼ਨ’

ਸੋਢੀ ਖਿਲਾਫ਼ ‘182 ਕਰੋੜ’ ਦਾ ਘਪਲਾ ਕਰਨ ਦੇ ਲਗਾਏ ਦੋਸ਼

ਫਿਰੋਜਪੁਰ, 8 ਅਗਸਤ (ਅਸ਼ੋਕ ਭਾਰਦਵਾਜ) ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਖੇਡ ਮੰਤਰੀ ਅਤੇ ਗੁਰੂਹਰਸਹਾਏ ਤੋਂ ਐਮ.ਐਲ.ਏ. ਰਾਣਾ ਗੁਰਮੀਤ ਸਿੰਘ ਸੋਢੀ ਖ਼ਿਲਾਫ਼ ਆਉਣ ਵਾਲੀ 13 ਅਗਸਤ ਨੂੰ ਅਰਥੀ ਫੂਕ ਮੁਜ਼ਾਹਰਾ ਗੁਰੂਹਰਸਹਾਏ ਵਿਖੇ ਕੀਤਾ ਜਾਵੇਗਾ। ਜਿਸ ਦੇ ਸਬੰਧ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਫਿਰੋਜਪੁਰ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਗਿੱਲ ਨੇ ਕੀਤੀ।

ਇਸ ਮੌਕੇ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਗਿੱਲ ਨੇ ਅਪੀਲ ਕੀਤੀ ਕਿ 13 ਅਗਸਤ ਨੂੰ ਧਰਨੇ ਵਿੱਚ ਵੱਧ ਤੋਂ ਵੱਧ ਲੋਕ ਇਸ ਅਰਥੀ ਫੂਕ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਤਾਂ ਜੋ ਇਨਸਾਫ ਦੀ ਮੰਗ ਕੀਤੀ ਜਾ ਸਕੇ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸ. ਰਾਜਪਾਲ ਸਿੱਧੂ ਸਟੇਟ ਜੋਆਇੰਟ ਸਕੱਤਰ ਨੇ ਵਰਕਰਾਂ ਦੀਆਂ ਵੱਖ-ਵੱਖ ਕੰਮਾਂ ਤੇ ਡਿਉਟੀਆਂ ਲਗਾਈਆਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਲੈ ਕੇ ਪਹੁੰਚਣ ਦੀ ਅਪੀਲ ਕੀਤੀ।

ਇਸ ਮੌਕੇ ਹੋਰਨਾਂ ਤੋ ਇਲਾਵਾ ਸਾਬਕਾ ਜਿਲਾ ਪ੍ਰਧਾਨ ਨਰੇਸ਼ ਕਟਾਰੀਆ, ਇਕਬਾਲ ਸਿੰਘ ਢਿਲੋਂ ਜਿਲਾ ਸਕੱਤਰ, ਸਾਬਕਾ ਜਿਲਾ ਪ੍ਰਧਾਨ ਰਨਬੀਰ ਸਿੰਘ ਭੁੱਲਰ, ਐਡਵੋਕੇਟ ਰਜਨੀਸ਼ ਦਹੀਆ ਜਿਲਾ ਪ੍ਰਧਾਨ ਐੱਸ.ਸੀ. ਵਿੰਗ , ਬਖਸ਼ੀਸ਼ ਸਿੰਘ ਜਿਲਾ ਸ਼ੋਸ਼ਲ ਮੀਡੀਆ ਇੰਚਾਰਜ, ਗੁਰਭੇਜ ਮਾਨ ਜ਼ਿਲ੍ਹਾ ਦਫਤਰ ਇੰਚਾਰਜ, ਹਰਜਿੰਦਰ ਸਿੰਘ ਘਾਂਗਾ ਜਿਲਾ ਇਵੈੰਟ ਇੰਚਾਰਜ, ਨਿਰਵੈਰ ਸਿੰਘ ਸਿੰਧੀ ਜ਼ਿਲ੍ਹਾ ਮੀਡੀਆ ਇੰਚਾਰਜ, ਨਰਿੰਦਰ ਸਿੰਘ ਸੰਧਾ, ਸੁਖਰਾਜ ਸਿੰਘ ਗੋਰਾ ਹਲਕਾ ਫਿਰੋਜਪੁਰ ਸ਼ਹਿਰ, ਵਿਨੋਦ ਕੁਮਾਰ ਸੋਈ ਹਲਕਾ ਸਹਿਰੀ, ਸ਼ਮਿਦਰ ਸਿੰਘ ਖਿੰਡਾਂ ਹਲਕਾ ਜੀਰਾ, ਸ਼ੁਬੇਗ ਸਿੰਘ, ਅਤੇਸ਼ ਸ਼ਰਮਾਂ, ਮਲਕੀਤ ਸਿੰਘ ਥਿੰਦ ਸਾਬਕਾ ਜਿਲਾ ਪ੍ਰਧਾਨ, ਹਰਪ੍ਰੀਤ ਸਿੰਘ ਮੋਹਰੇ ਵਾਲਾ, ਬੀਬੀ ਕਸ਼ਮੀਰ ਕੌਰ, ਆਸ਼ੂ ਬੰਗੜ ਹਲਕਾ ਫਿਰੋਜਪੁਰ ਦਿਹਾਤੀ, ਬੀਬੀ ਮਨਪ੍ਰੀਤ ਕੌਰ ਹਲਕਾ ਫਿਰੋਜਪੁਰ ਦਿਹਾਤੀ, ਹਰਪ੍ਰੀਤ ਖਡੂਰ ਆਦਿ ਵਰਕਰ ਅਤੇ ਅਹੁਦੇਦਾਰ ਹਾਜਰ ਸਨ।

Show More

Related Articles

Leave a Reply

Your email address will not be published.

Back to top button