ਪੰਜਾਬਮਾਲਵਾ

ਟਕਸਾਲੀ ਕਾਂਗਰਸੀ ਆਗੂਆਂ ਨੇ 2022 ਦੀਆਂ ਚੋਣਾਂ ‘ਚ ਵਿਨੋਦ ਬੰਸਲ ਲਈ ਕੀਤੀ ‘ਟਿਕਟ ਦੀ ਮੰਗ’

ਮੋਗਾ 01 ਅਗਸਤ (ਹਰਪਾਲ ਸਹਾਰਨ) ਪਿੰਡ ਝੰਡੇ ਵਾਲਾ ਵਿਖੇ ਕਾਂਗਰਸ ਵਰਕਰਾਂ ਨੇ ਆਉਣ ਵਾਲੀਆਂ ਵਿਧਾਨ ਸਭਾ 2022ਦੀਆ ਚੋਣਾ ਸਬੰਧੀ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ, ਪੰਜਾਬ ਸਾਬਕਾ ਸਰਪੰਚ ਅਵਤਾਰ ਸਿੰਘ ਮਨਾਵਾਂ ਨੇ ਕਿਹਾ ਕਿ ਮੋਗਾ ਹਲਕੇ ਦੇ ਇੰਪਰੂਵਮੈਂਟ ਟਰਸਟ ਮੋਗਾ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਅਤੇ ਹਲਕੇ ਦੀ ਤਨੋ ਮਨੋ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਗਾ ਹਲਕੇ ਦੇ ਵਿਕਾਸ ਕਾਰਜਾਂ ਦੇ ਕੰਮਾਂ ਵਿਚ ਵੀ ਉਨ੍ਹਾਂ ਵਲੋਂ ਵਧ ਚੜ ਕੇ ਯੋਗਦਾਨ ਪਾਇਆ ਜਾ ਰਿਹਾ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਬਕਾ ਸਰਪੰਚ ਅਵਤਾਰ ਸਿੰਘ ਮਨਾਵਾਂ ਨੇ ਕਿਹਾ ਕੇ ਮੋਗਾ ਹਲਕੇ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਦਾ ਸਹਿਯੋਗ ਵੀ ਵਿਨੋਦ ਬੰਸਲ ਨੂੰ ਮਿਲ ਰਿਹਾ ਹੈ। ਇਸ ਵਾਰ ਆਉਣ ਵਾਲੀਆਂ 2022 ਦੀਆ ਚੋਣਾ ਵਿਚ ਕਾਂਗਰਸ ਦੇ ਇੰਪਰੂਵਮੈਂਟ ਟਰਸਟ ਮੋਗਾ ਦੇ ਚੇਅਰਮੈਨ ਵਿਨੋਦ ਬਾਂਸਲ ਨੂੰ ਟਿਕਟ ਦੇਣ ਲਈ ਪਾਰਟੀ ਹਾਈ ਕਮਾਂਡ ਨੂੰ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਨੋਦ ਬੰਸਲ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕੇ ਕਿ ਵਿਨੋਦ ਬਾਂਸਲ ਪੜ੍ਹੇ ਲਿਖੇ ਤੇ ਸੂਝਵਾਨ ਆਗੂ ਹਨ, ਜੋ ਕਿ ਉਨ੍ਹਾਂ ਨੂੰ ਟਿਕਟ ਦਾ ਹੱਕਦਾਰ ਬਣਾਉਂਦਾ ਹੈ।

ਇਸ ਮੌਕੇ ਨੰਬਰਦਾਰ ਗੁਰਜੰਟ ਸਿੰਘ ਚੜਿੱਕ, ਜਗਸੀਰ ਸਿੰਘ ਚੜਿੱਕ, ਬੀਬੀ ਰਾਜਿੰਦਰ ਕੌਰ ਚੜਿੱਕ, ਸਾਬਕਾ ਸਰਪੰਚ ਜੋਰਾ ਸਿੰਘ ਝੰਡੇ ਵਾਲਾ, ਸਾਬਕਾ ਸਰਪੰਚ ਮੰਦਰ ਸਿੰਘ, ਰਣ ਸਿੰਘ ਚੋਟੀਆਂ, ਸਰਬਜੀਤ ਚੜਿੱਕ, ਡਾਕਟਰ ਬੱਬੂ ਦੌਲਤਪੁਰਾ, ਪਰਵਿੰਦਰ ਸਿੰਘ ਫੌਜੀ, ਵਿਨੋਦ ਬਾਂਸਲ, ਬਲਵਿੰਦਰ ਸਿੰਘ ਖਾਲਸਾ ਡਰੋਲੀ ਭਾਈ ਅਤੇ ਹੋਰ ਆਗੂ ਵੀ ਹਾਜ਼ਿਰ ਸਨ।

Show More

Related Articles

Leave a Reply

Your email address will not be published.

Back to top button