ਸੰਪਾਦਕੀਸਾਹਿਤਦੇਸ਼/ਵਿਦੇਸ਼ਪੰਜਾਬ
Trending

ਜਨਮ ਦਿਨ ਵਿਸੇਸ਼: ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ

24 ਮਈ 1896 ਜਨਮ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਸਰਦਾਰ ਕਰਤਾਰ ਸਿੰਘ ਸਰਾਭੇ ਦੇ ਹਿੱਸੇ ਜਿੰਨਾ ਸਤਿਕਾਰ ਆਉਣਾ ਚਾਹੀਦਾ ਸੀ, ਅਸੀਂ ਓਨਾਂ ਕੀਤਾ ਨਹੀਂ l

ਇੱਕ ਪੰਜਾਬੀ ਗਾਇਕ ਦੇ ਗੀਤ ਦੇ ਬੋਲ ਹਨ ਕਿ “ਭਗਤ ਸਿੰਘ ਆ ਗਿਆ, ਸਰਾਭਾ ਕਿੱਥੇ ਰਹਿ ਗਿਆ, ਸਾਰੀ ਆਜ਼ਾਦੀ ਕੱਲਾ ਗਾਂਧੀ ਤਾਂ ਨੀ ਲੈ ਗਿਆl ਗਦਰੀ ਬਾਬਿਆਂ ਦਾ ਗ਼ਦਰ ਕਿਵੇਂ ਭੁਲਾਵਾਂ ਮੈਂ, ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈl”

ਪੰਜਾਬ ਦੇ ਇਤਿਹਾਸ ‘ਚ ਸ਼ਹੀਦਾਂ ਦੀ ਲਿਸਟ ਬਹੁਤ ਲੰਮੀ ਹੈ। ਆਜ਼ਾਦੀ ਤੋਂ ਪਹਿਲਾਂ ਸਰਾਭਾ ਪਿੰਡ ਦਾ ਨੌਜਵਾਨ ਕਰਤਾਰ ਸਿੰਘ, ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ‘ਚ ਇੰਜੀਨੀਅਰਿੰਗ ਕਰਨ ਗਿਆ ਸੀ। ਅੱਜ ਕੱਲ੍ਹ ਹਰ ਕੋਈ ਵਿਦੇਸ਼ ਜਾਣ ਨੂੰ ਤਰਲੇ ਮਾਰ ਰਿਹਾ ਹੈ, ਉਸ ਸਮੇਂ ‘ਸਰਾਭਾ’ ਸਿਰਫ਼ 17 ਸਾਲਾਂ ਦੀ ਉਮਰ ‘ਚ ਦੇਸ਼ ਦੀ ਆਜ਼ਾਦੀ ਲਈ ਲੜਨ ਵਾਪਸ ਪਰਤ ਆਇਆ ਸੀI

ਐਨੀ ਛੋਟੀ ਉਮਰ ਵਿੱਚ ਹੀ ਹਵਾਈ ਜਹਾਜ਼ ਉਡਾਉਣ ਦੀ ਟ੍ਰੇਨਿੰਗ ਲਈ, ਹੱਥੀਂ ਲਿਖਕੇ ਅਖ਼ਬਾਰ ਕੱਢਿਆI ਹਥਿਆਰਾਂ ਦਾ ਪ੍ਰਬੰਧ ਕਰਕੇ ਬਾਬਾ ਸੋਹਣ ਸਿੰਘ ਭਕਨਾ ਨੂੰ ਦੇਸ਼ ਭੇਜਿਆ ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਆਪ ਵਤਨ ਪਹੁੰਚ ਗਿਆ ਸੀ I

ਲਾਹੌਰ ਸਾਜ਼ਿਸ ਕੇਸ ਤਹਿਤ ਕਰਤਾਰ ਸਿੰਘ ਸਰਾਭਾ ਸਣੇ 24 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ 17 ਲੋਕਾਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਸੀ।

ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਵੀ ਕਿਹਾ, “ਜੇ ਤੂੰ ਮੁਆਫ਼ੀ ਮੰਗ ਲਏਂ ਤਾਂ ਅਸੀਂ ਤੇਰੀ ਸਜ਼ਾ ਮੁਆਫ਼ ਕਰ ਸਕਦੇ ਹਾਂ ਕਿਉਂਕਿ ਤੇਰੀ ਉਮਰ ਵੀ ਛੋਟੀ ਹੈ।” ਤਾਂ ਕਰਤਾਰ ਸਿੰਘ ਸਰਾਭਾ ਨੇ ਕਿਹਾ, “ਮੈਂ ਤਾਂ ਇਸੇ ਕੰਮ ਲਈ ਇੱਥੇ ਆਇਆ ਹਾਂ ਅਤੇ ਜੇ ਮਰਾਂ ਵੀ ਤਾਂ ਮੇਰੀ ਇੱਛਾ ਹੈ ਕਿ ਫੇਰ ਜਨਮ ਲੈ ਕੇ ਪੰਜਾਬ ਦੀ ਆਜ਼ਾਦੀ ਲਈ ਲੜਾਂ ਤੇ ਫੇਰ ਆਪਣੀ ਜਾਨ ਦੇਵਾਂ।”

ਜਦੋਂ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ 7 ਸਾਥੀਆਂ ਸਣੇ 16 ਨਵੰਬਰ 1915 ਨੂੰ ਫ਼ਾਂਸੀ ਦੇ ਦਿੱਤੀ ਗਈ ਓਦੋਂ ਉਸਦੀ ਉਮਰ ਸਿਰਫ਼ 19 ਸਾਲ ਦੀ ਸੀl

Show More

Related Articles

Leave a Reply

Your email address will not be published. Required fields are marked *

Back to top button