ਚੰਡੀਗੜ੍ਹਪੰਜਾਬ
Trending

ਸੂਬਾ ਪ੍ਰਧਾਨ ਸਤੀਸ਼ ਰਾਣਾ ਨੂੰ ਗ੍ਰਿਫਤਾਰ ਕਰਨ ਦੀ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਸਖਤ ਨਿਖੇਧੀ

ਪੰਜਾਬ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਬੰਨ੍ਹਾਂ ਟੱਪਦੇ ਹੋਏ ਮੀਟਿੰਗ ਕਰਨ ਗਏ ਸਾਥੀਆਂ ਨੂੰ ਨਜ਼ਰਬੰਦ ਕਰ ਸੈਕਟਰ ਤਿੰਨ ਦੇ ਥਾਣੇ ਵਿੱਚ ਭੇਜਿਆ- ਆਗੂ

ਚੰਡੀਗੜ੍ਹ, 25 ਮਈ (ਨਰਿੰਦਰ ਪਾਲ ਸਿੰਘ) ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ। ਇਸ ਸਮੇਂ ਆਗੂਆਂ ਨੇ ਕਿਹਾ ਕਿ ਅਗਰ ਸਾਥੀ ਰਾਣਾ ਤੇ ਸਾਥੀਆਂ ਨੂੰ ਨਾ ਰਿਹਾ ਕੀਤਾ ਗਿਆ ਤਾਂ ਜਿਲਾ ਤਹਿਸੀਲ ਪੱਧਰ ਤੇ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ।

ਇਥੇ ਜਾਣਕਾਰੀ ਸਾਂਝੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸੀਸ ਜੁਲਾਹਾ ਅਮ੍ਰਿੰਤਪਾਲ ਸਿੰਘ ਅਤੇ ਪ੍ਰਵੀਨ ਸ਼ਰਮਾਂ ਨੇ ਦੱਸਿਆ ਕਿ ਸਾਥੀ ਸਤੀਸ਼ ਰਾਣਾ ਮਿਡ ਡੇ ਮੀਲ ਵਰਕਰ ਆਗੂਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਦੇ ਲਿਖਤੀ ਸੱਦੇ ‘ਤੇ ਯੂਨੀਅਨ ਮੰਗਾਂ ਲਈ ਮੀਟਿੰਗ ਕਰਨ ਗਏ ਸਨ।ਪਰ ਪੰਜਾਬ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਬੰਨ੍ਹਾਂ ਟੱਪਦੇ ਹੋਏ ਮੀਟਿੰਗ ਕਰਨ ਗਏ ਸਾਥੀਆਂ ਨੂੰ ਨਜ਼ਰਬੰਦ ਕਰ ਲਿਆ ਅਤੇ ਸੈਕਟਰ ਤਿੰਨ ਦੇ ਥਾਣੇ ਵਿੱਚ ਭੇਜ ਦਿੱਤਾ ਗਿਆ ਹੈ।

ਆਗੂਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਰਕਾਰ ਨੇ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਘਾਣ ਕਰਨ ਵਿੱਚ ਪਿਛਲੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਇਸ ਸਰਕਾਰ ਦਾ ਆਮ ਆਦਮੀ ਵਾਲਾ ਘਿਨਾਉਣਾ ਚਿਹਰਾ ਜੱਗ ਜਾਹਰ ਹੋ ਗਿਆ ਹੈ।

Show More

Related Articles

Leave a Reply

Your email address will not be published. Required fields are marked *

Back to top button