ਸਿੱਖਿਆ ਤੇ ਰੋਜ਼ਗਾਰਪੰਜਾਬਮਾਲਵਾ
Trending

ਲੈਕਚਰਾਰ ਭਰਤੀ ਮਾਮਲਾ: ਯੂਨਿਅਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ

ਸੰਗਰੂਰ, 25 ਮਈ (ਹਰਜੀਤ ਸਿੰਘ) 343 ਲੈਕਚਰਾਰ ਭਰਤੀ ਦੀਆਂ ਸ਼ਰਤਾਂ ‘ਚ ਵਾਜਬ ਸੋਧ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਦੀ 28 ਮਈ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈl

343 ਬੇਰੁਜ਼ਗਾਰ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਜਟਾਣਾ ਅਤੇ ਮੀਤ ਪ੍ਰਧਾਨ ਮੈਡਮ ਗਗਨਦੀਪ ਕੌਰ ਨੇ ਕਿਹਾ ਕਿ ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ, ਪੰਜਾਬ ਵੱਲੋਂ 8 ਜਨਵਰੀ, 2022 ਨੂੰ 343 ਲੈਕਚਰਾਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ ਇਤਿਹਾਸ, ਰਾਜਨੀਤੀ ਸਾਸ਼ਤਰ, ਅਰਥ ਸਾਸ਼ਤਰ ਅਤੇ ਭੂਗੋਲ ਦੇ ਲੈਕਚਰਾਰ ਲਈ ਯੋਗਤਾ ਸੰਬੰਧਿਤ ਵਿਸ਼ੇ ਨਾਲ ਐਮਏ 55%, ਬੀ.ਐੱਡ ਵਿੱਚ ਟੀਚਿੰਗ ਵਿਸ਼ੇ ਵਿੱਚ ਸੰਬੰਧਿਤ ਵਿਸ਼ਿਆਂ ਨੂੰ ਯੋਗ ਸਮਝਿਆ ਜਾਵੇਗਾ।

ਹਿਸਟਰੀ, ਪੌਲੀਟੀਕਲ ਸਾਇੰਸ ਪੋਸਟਾਂ ਵਿੱਚ ਸਮਾਜਿਕ ਸਿੱਖਿਆ ਵਿਸ਼ੇ ਨਾਲ ਬੀਐੱਡ ਪਾਸ ਉਮੀਦਵਾਰਾਂ ਨੂੰ ਬਾਹਰ ਕੱਢਣ ‘ਤੇ ਉਮੀਦਵਾਰ ਨਿਰਾਸ਼ਾ ‘ਚ ਹਨ। ਲੈਕਚਰਾਰਾਂ ਦੀ ਭਰਤੀ ਵਿੱਚ ਸਮਾਜਿਕ ਸਿੱਖਿਆ ਵਰਗੇ ਵਿਸ਼ੇ ਨੂੰ ਬਾਹਰ ਰੱਖਣਾ ਬਹੁਤ ਹੀ ਅਫਸੋਸਜਨਕ ਹੈ। ਕਿਉਂਕਿ ਸਮਾਜਿਕ ਸਿੱਖਿਆ ਇੱਕ ਅਜਿਹਾ ਵਿਸ਼ਾ ਹੈ, ਜਿਸਨੇ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੇ ਅੰਦਰ ਸਮੇਟਿਆ ਹੋਇਆ ਹੈ।

ਬੀ. ਐੱਡ ਦੇ ਕੋਰਸ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਇਸ ਵਿਸ਼ੇ ਨਾਲ ਹੀ ਸੰਬੰਧਿਤ ਹੁੰਦੇ ਹਨ। ਇਸ ਭਰਤੀ ‘ਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਬਾਹਰ ਰੱਖਕੇ ਸਿਰਫ਼ ਇਕਹਿਰੇ ਵਿਸ਼ਿਆਂ ਨੂੰ ਸ਼ਾਮਿਲ ਕਰਨਾ ਸਮਝ ਤੋਂ ਪਰ੍ਹੇ ਹੈ। ਪਹਿਲਾਂ ਪਿਛਲੀਆਂ ਭਰਤੀਆਂ ‘ਚ ਬੀਐੱਡ ਵਿੱਚ ਅਧਿਆਪਨ ਵਿਸ਼ਾ ਸਮਾਜਿਕ ਸਿੱਖਿਆ ਵੀ ਯੋਗ ਮੰਨਿਆ ਜਾਂਦਾ ਰਿਹਾ ਹੈ। ਲੈਕਚਰਾਰ ਭਰਤੀ ਦੇ ਵਿਗਿਆਪਨ ਨੰਬਰ: ਐਲ.ਸੀ./0007/2015 ਅਤੇ ਵਿਗਿਆਪਨ ਨੰਬਰ: 08-21(I)/2021RD (7)/2021/297517 ਅਨੁਸਾਰ ਹੋਈਆਂ ਭਰਤੀਆਂ ਵਿੱਚ ਵੀ ਬੀ.ਐੱਡ ਵਿੱਚ ਅਧਿਆਪਨ ਵਿਸ਼ਾ ਸਮਾਜਿਕ ਸਿੱਖਿਆ ਨੂੰ ਵੀ ਯੋਗ ਮੰਨਿਆ ਗਿਆ ਸੀ।

ਚੱਲ ਰਹੀ ਭਰਤੀ ਵਿੱਚ ਵੀ ਬੀ.ਐੱਡ ਦੇ ਅਧਿਆਪਨ ਵਿਸ਼ਿਆਂ ਵਿੱਚ ਸਬੰਧਤ ਉਪ-ਵਿਸ਼ਿਆਂ ਦੇ ਨਾਲ-ਨਾਲ ਸਮਾਜਿਕ-ਸਿੱਖਿਆ ਨੂੰ ਵੀ ਲੈਕਚਰਾਰ ਦੀ ਅਸਾਮੀ ਲਈ ਯੋਗ ਸਮਝਿਆ ਜਾਵੇ। ਬੀਐੱਡ ਵਿੱਚ ਸਮਾਜਿਕ ਸਿੱਖਿਆ ਪੜ੍ਹੀ ਹੋਵੇ ਜਾਂ ਇਕੱਲੇ ਇਕੱਲੇ ਉਪ-ਵਿਸ਼ੇ ਪੜ੍ਹੇ ਹੋਣ, ਜਿਵੇਂ ਰਾਜਨੀਤੀ ਸਾਸ਼ਤਰ, ਇਤਿਹਾਸ, ਅਰਥ-ਸਾਸ਼ਤਰ ਜਾਂ ਹੋਰ ਸਬੰਧਿਤ ਵਿਸ਼ੇ।

ਉਹਨਾਂ ਕਿਹਾ ਕਿ ਸਾਇੰਸ/ਮੈਥ ਵਾਲੇ ਮਾਸਟਰ ਤਰੱਕੀ/ਪ੍ਰਮੋਸ਼ਨ ਵੇਲ਼ੇ ਇਤਿਹਾਸ/ਰਾਜਨੀਤੀ/ਪੰਜਾਬੀ ਦੀ ਐਮ.ਏ ਕਰਕੇ ਲੈਕਚਰਾਰ ਬਣ ਰਹੇ ਹਨ, ਬੀਐੱਡ ‘ਚ ਸਾਇੰਸ/ਮੈਥ ਪੜ੍ਹਕੇ ਵੀ ਉਹਨਾਂ ਨੂੰ ਇਹਨਾਂ ਵਿਸ਼ਿਆਂ ਦਾ ਲੈਕਚਰਾਰ ਲਾਇਆ ਜਾ ਰਿਹਾ। ਫਿਰ ਆਪਣੇ ਵਿਸ਼ੇ ‘ਚ ਐਮ.ਏ ਕਰਨ ਵਾਲ਼ਾ ਅਤੇ ਬੀਐੱਡ ‘ਚ ਸਮਾਜਿਕ ਸਿੱਖਿਆ ਪੜ੍ਹਨ ਵਾਲਾ ਉਮੀਦਵਾਰ ਰਾਜਨੀਤੀ-ਸਾਸ਼ਤਰ, ਇਤਿਹਾਸ ਅਰਥ-ਸਾਸ਼ਤਰ ਜਾਂ ਕਿਸੇ ਹੋਰ ਉਪ-ਵਿਸ਼ੇ ਦਾ ਲੈਕਚਰਾਰ ਬਣਨ ਲਈ ਯੋਗ ਕਿਉਂ ਨਹੀਂ? ਆਗੂਆਂ ਨੇ ਮੰਗ ਕੀਤੀ ਕਿ ਤੱਥਾਂ ਨੂੰ ਮੁੱਖ ਰੱਖਦਿਆਂ ਸਾਰੇ ਹੀ ਯੋਗ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇ।

Show More

Related Articles

Leave a Reply

Your email address will not be published. Required fields are marked *

Back to top button