ਸਿੱਖਿਆ ਤੇ ਰੋਜ਼ਗਾਰਪੰਜਾਬਮਾਲਵਾ
Trending

ਮਾਲੇਰਕੋਟਲਾ ‘ਚ ਕੁੜੀਆਂ ਨੇ ਮਾਰੀ ਬਾਜੀ, ਬਾਰਵੀਂ ਜਮਾਤ ਦੇ ਨਤੀਜ਼ਿਆਂ ਵਿੱਚ ਮੁੰਡਿਆਂ ਨਾਲੋਂ ਰਹੀਆਂ ਮੋਹਰੀ

ਮਾਲੇਰਕੋਟਲਾ, 24 ਮਈ (ਦ ਪੰਜਾਬ ਟੂਡੇ ਰਿਪੋਰਟ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਐਲਾਨੇ ਗਏ ਨਤੀਜ਼ਿਆਂ ‘ਚ ਮਾਲੇਰਕੋਟਲਾ ਇਲਾਕੇ ਅੰਦਰ ਵੱਖ-ਵੱਖ ਸਕੂਲਾਂ ਦੀਆਂ ਲੜਕੀਆਂ ਨੇ ਇੱਕ ਵਾਰ ਫਿਰ ਮੁੰਡਿਆਂ ਨੂੰ ਪਛਾੜਦੇ ਹੋਏ ਬਾਜ਼ੀ ਮਾਰਦਿਆਂ ਵੱਧੀਆ ਨੰਬਰ ਹਾਸਲ ਕਰਕੇ ਮਾਲੇਰਕੋਟਲੇ ਦਾ ਨਾਮ ਪੰਜਾਬ ਭਰ ਅੰਦਰ ਰੌਸ਼ਨ ਕੀਤਾ ਹੈ।

ਮਾਲੇਰਕੋਟਲੇ ਦੀਆਂ ਟਾਪ ਕਰਨ ਵਲੀਆਂ ਚਾਰ ਲੜਕੀਆਂ ‘ਚੋਂ 2 ਲੜਕੀਆਂ ਨੇ ਸੂਬੇ ‘ਚੋਂ 13 ਵਾਂ ਰੈਂਕ, ਇੱਕ ਲੜਕੀ ਨੇ 12 ਵਾਂ ਰੈਂਕ ਅਤੇ ਇੱਕ ਮੈਡੀਕਲ ਦੀ ਲੜਕੀ ਨੇ 9 ਵਾਂ ਰੈਂਕ ਹਾਸਲ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਦੀ ਵਿਦਿਆਰਥਣ ਸਮਰ ਪੁੱਤਰੀ ਮੁਹੰਮਦ ਜਮੀਲ ਅਤੇ ਐਸ.ਐਫ.ਐਸ.ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਾਲੇਰਕੋਟਲਾ ਦੀ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਜੋਗਿੰਦਰ ਸਿੰਘ ਦੋਵਾਂ ਲੜਕੀਆਂ ਨੇ (ਆਰਟਸ ਗਰੁੱਪ) ‘ਚ 97.40 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਭਰ ‘ਚੋਂ 13ਵਾਂ ਰੈਂਕ ਹਾਸਲ ਕੀਤਾ ਹੈ, ਜਦਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਦੀ ਹੋਣਹਾਰ ਵਿਦਿਆਰਥਣ ਇਰਮ ਪੁੱਤਰੀ ਮੁਹੰਮਦ ਇਦਰੀਸ ਨੇ (ਮੈਡੀਕਲ ਗਰੁੱਪ) ‘ਚ 97.60 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ‘ਚੋਂ 12ਵਾਂ ਰੈਂਕ ਪ੍ਰਾਪਤ ਕੀਤਾ ਹੈ।

ਇਸੇ ਤਰ੍ਹਾਂ ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਦੀ ਇੱਕ ਹੋਰ ਹੋਣਹਾਰ ਵਿਦਿਆਰਥਣ ਆਇਸ਼ਾ ਪੁੱਤਰੀ ਮੁਹੰਮਦ ਖਾਲਿਦ ਨੇ (ਮੈਡੀਕਲ ਗਰੁੱਪ) ‘ਚ 98.20 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ‘ਚੋਂ 9ਵਾਂ ਰੈਂਕ ਹਾਸਲ ਕਰਦਿਆਂ ਮਾਲੇਰਕੋਟਲਾ ਜ਼ਿਲ੍ਹੇ ਭਰ ‘ਚੋਂ ਟਾਪ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਸੂਬੇ ਅੰਦਰ ਰੌਸ਼ਨ ਕੀਤਾ ਹੈ।

ਜ਼ਿਲ੍ਹਾ ਸਿੱਖਿਆ (ਸਕੈਡਰੀ)ਅਫ਼ਸਰ ਮੈਡਮ ਜਸਵਿੰਦਰ ਕੌਰ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਜ਼ਿਲ੍ਹਾ ਮੁਹੰਮਦ ਸਲੀਮ ਨੇ ਬੱਚਿਆਂ ਦੀ ਇਸ ਪ੍ਰਾਪਤੀ ਤੇ ਉਹਨਾਂ ਨੂੰ ਮੁਬਾਰਕਵਾਦ ਦਿੰਦਿਆਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਹਨਾਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ।

Show More

Related Articles

Leave a Reply

Your email address will not be published. Required fields are marked *

Back to top button