ਪੰਜਾਬਮਾਝਾ
Trending

ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਆਰਟੀਏ ਦਫਤਰ ਦਾ ਕੀਤਾ “ਅਚਨਚੇਤ ਦੌਰਾ”

ਸ਼ਹਿਰ ਵਾਸੀਆਂ ਨੂੰ ਲਾਇਸੰਸ ਬਣਾਉਣ ‘ਚ ਆ ਰਹੀਆਂ ਪ੍ਰੇਸ਼ਾਨੀਆਂ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 25 ਮਈ (ਗੌਰਵ ਕੁਮਾਰ) ਹਰ ਦੇਸ਼ ਦੇ ਨਾਗਰਿਕ ਨੂੰ ਵਾਹਨ ਚਲਾਉਣ ਦੇ ਲਈ ਡਰਾਈਵਿੰਗ ਲਾਇਸੰਸ ਬਣਾਉਣ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਉਸਦੇ ਸਬੰਧਤ ਜ਼ਿਲੇ ਤੋਂ ਹੁੰਦਾ ਹੈ l ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਆਰਟੀਏ ਦਫਤਰ ਵਿੱਚ ਰੋਜ਼ਾਨਾ ਹੀ ਲਾਇਸੰਸ ਬਣਾਉਣ ਵਾਲਿਆਂ ਦੀ ਵੱਡੀ ਭੀੜ ਦੇਖਣ ਨੂੰ ਮਿਲਦੀ ਹੈ ਤੇ ਗਰਮੀ ਦੇ ਦਿਨਾਂ ਵਿੱਚ ਬਹੁਤ ਸਾਰੇ ਲੋਕ ਲਾਇਸੰਸ ਬਣਾਉਣ ਲਈ ਆਰਟੀਏ ਦਫਤਰ ਵਿੱਚ ਲਾਇਸੰਸ ਬਣਵਾਉਣ ਲਈ ਲੋਕ ਭਾਰੀ ਗਰਮੀ ਤੋਂ ਅਤੇ ਉਥੋਂ ਦੇ ਸਿਸਟਮ ਤੋਂ ਪ੍ਰੇਸ਼ਾਨ ਦਿਖਾਈ ਦਿੰਦੇ ਹਨ l ਇਸਦੇ ਚਲਦੇ ਅੱਜ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਆਰਟੀਏ ਦਫਤਰ ਵਿੱਚ ਅਚਨਚੇਤ ਦੌਰਾ ਕੀਤਾ ਗਿਆ ਅਤੇ ਓਥੋਂ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ l

ਅੰਮ੍ਰਿਤਸਰ ਦੇ ਆਰਟੀਏ ਦਫਤਰ ਵਿੱਚ ਅੱਜ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ ਅਤੇ ਆਰਟੀਏ ਦਫਤਰ ਦੇ ਵਿੱਚ ਆ ਰਹੀਆਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਆਰਟੀਏ ਦਫਤਰ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ l

ਇਸ ਮੌਕੇ ਆਰਟੀਏ ਦਫਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਆਰਟੀਏ ਦਫਤਰ ਵਿੱਚ ਪਹੁੰਚੇ ਹਨ ਤੇ ਉਨ੍ਹਾਂ ਵੱਲੋਂ ਜਾਇਜ਼ਾ ਲਿਆ ਗਿਆl ਉਨ੍ਹਾਂ ਵੱਲੋਂ ਆਰਟੀਏ ਦਫਤਰ ਵਿੱਚ ਆ ਰਹੀਆਂ ਕਮੀਆਂ ਨੂੰ ਦੂਰ ਕਰਨ ਬਾਰੇ ਵੀ ਕਿਹਾ ਗਿਆl ਆਰਟੀਏ ਅਧਿਕਾਰੀ ਨੇ ਦੱਸਿਆ ਕਿ ਜੋ ਕਮੀਆਂ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਆ ਰਹੀਆਂ ਹਨ ਉਸ ਬਾਰੇ ਵੀ ਗੁਰਜੀਤ ਸਿੰਘ ਔਜਲਾ ਨਾਲ ਵਿਚਾਰ ਕੀਤੀ ਗਈ ਹੈl

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਦਫ਼ਤਰ ਵਿੱਚ ਸ਼ਹਿਰ ਵਾਸੀਆਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆ ਰਹੀਆਂ ਹਨ l ਜਿਸ ਤਰ੍ਹਾਂ ਕਿ ਤਪਦੀ ਧੁੱਪ ਦੇ ਵਿੱਚ ਲੋਕਾਂ ਨੂੰ ਖੜ੍ਹੇ ਹੋ ਕੇ ਆਪਣੇ ਟਾਈਮ ਦਾ ਇੰਤਜ਼ਾਰ ਕਰਨਾ ਪੈਂਦਾ ਸੀl ਇਸ ਦੇ ਨਾਲ ਹੀ ਵੱਡੀਆਂ ਲਾਈਨਾਂ ਦੇ ਵਿੱਚ ਲੋਕ ਪ੍ਰੇਸ਼ਾਨ ਹੁੰਦੇ ਦਿਖਾਈ ਦਿੰਦੇ ਸਨ l ਇਸ ਤੋਂ ਇਲਾਵਾ ਇਥੇ ਬੀਐਸਐਫ ਦੀ ਜ਼ਮੀਨ ਨਜ਼ਦੀਕ ਹੋਣ ਕਰਕੇ ਕੋਈ ਵੀ ਨੈਟਵਰਕ ਕੰਮ ਨਹੀਂ ਕਰਦਾl

ਗੁਰਜੀਤ ਔਜਲਾ ਨੇ ਕਿਹਾ ਕਿ ਅਸੀਂ ਆਰਟੀਏ ਦਫਤਰ ਵਿੱਚ ਪਹੁੰਚ ਕੇ ਇਹਨਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਜਲਦੀ ਸ਼ਹਿਰ ਵਾਸੀਆਂ ਦੇ ਬੈਠਣ ਲਈ ਕੁਰਸੀਆਂ ਦਾ ਇੰਤਜਾਮ ਕੀਤਾ ਜਾਵੇl ਇੱਕ ਸਿਸਟਮ ਇਸ ਤਰੀਕੇ ਦਾ ਤਿਆਰ ਕੀਤਾ ਜਾਵੇ ਕਿ ਕਿਸੇ ਵੀ ਵਿਅਕਤੀ ਨੂੰ ਲਾਈਨ ਵਿੱਚ ਖੜ੍ਹ ਕੇ ਲਾਇਸੰਸ ਨਾ ਬਣਵਾਉਣਾ ਪਵੇl ਇੱਥੇ ਟੋਕਨ ਸਿਸਟਮ ਸ਼ੁਰੂ ਕੀਤਾ ਜਾਵੇ ਤਾਂ ਜੋ ਕਿ ਹਰ ਇਕ ਵਿਅਕਤੀ ਆਰਾਮ ਨਾਲ ਬੈਠ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਆਪਣਾ ਡਰਾਈਵਿੰਗ ਲਾਇਸੈਂਸ ਬਣਵਾ ਕੇ ਜਾਵੇl

ਉਨਾਂ ਕਿਹਾ ਕਿ ਅਸੀਂ ਆਰਟੀਏ ਅਧਿਕਾਰੀਆ ਨੂੰ ਕਿਹਾ ਹੈ ਕਿ ਇਸ ਸਬੰਧੀ ਉਹ ਪੰਜਾਬ ਸਰਕਾਰ ਕੋਲ ਫੰਡ ਜਾਰੀ ਕਰਵਾਏ ਤੇ ਅਗਰ ਪੰਜਾਬ ਸਰਕਾਰ ਫੰਡ ਜਾਰੀ ਨਹੀਂ ਕਰਦੀ ਤਾਂ ਉਹ ਆਪਣੇ ਐਮ.ਪੀ ਲੈਡ ਫੰਡ ਵਿੱਚੋਂ ਇਨ੍ਹਾਂ ਨੂੰ ਫੰਡ ਦੇ ਕੇ ਕੰਮ ਜ਼ਰੂਰ ਕਰਵਾਉਣਗੇ ਤਾਂ ਜੋ ਕਿ ਲਾਇਸੰਸ ਬਣਵਾਉਣ ਵਿੱਚ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ l

ਇੱਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਆਰਟੀਏ ਦਫਤਰ ਦੇ ਹਾਲਾਤ ਕਾਫੀ ਖਸਤਾ ਨਜ਼ਰ ਆਉਂਦੇ ਹਨ l ਸ਼ਹਿਰ ਵਾਸੀਆਂ ਨੂੰ ਲਾਇਸੰਸ ਬਣਾਉਣ ਲਈ ਇਥੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈl

Show More

Related Articles

Leave a Reply

Your email address will not be published. Required fields are marked *

Back to top button