‘ਭਾਵੜਾ ਬਾਜ਼ਾਰ ਐਸੋਸੀਏਸ਼ਨ’ ਦੇ ਮੈਂਬਰਾਂ ਨੇ ਨਵ-ਨਿਯੁਕਤ ਪ੍ਰਧਾਨ ਸਤਿੰਦਰ ਮਿੱਤਲ ਦਾ ਕੀਤਾ ਸਨਮਾਨ

ਨਾਭਾ, 8 ਅਗਸਤ (ਵਰਿੰਦਰ ਵਰਮਾ) ਬੀਤੀ ਦਿਨੀਂ ਸਮੂਹ ਐਸੋਸੀਏਸ਼ਨਾ ਦੇ ਅਹੁਦੇਦਾਰਾਂ ਵੱਲੋਂ ਨਾਭਾ ਵਪਾਰ ਮੰਡਲ ਦਾ ਪ੍ਰਧਾਨ ਸਤਿੰਦਰ ਮਿੱਤਲ ਤੇ ਜਰਨਲ ਸਕੱਤਰ ਸੁਭਾਸ਼ ਸਹਿਗਲ ਨੂੰ ਨਿਯੁਕਤ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਅੱਜ ਭਾਵੜਾ ਬਾਜ਼ਾਰ ਐਸੋਸੀਏਸ਼ਨ ਨਾਭਾ ਵਲੋਂ ਪ੍ਰਧਾਨ ਅਸ਼ੋਕ ਜਿੰਦਿਆ, ਜਰਨਲ ਸਕੱਤਰ ਸਨੀ ਸਿੰਗਲਾ ਤੇ ਖਜਾਨਚੀ ਅਨਿਲ ਗੁਪਤਾ ਦੀ ਅਗਵਾਈ ਹੇਠ ਨਾਭਾ ਵਪਾਰ ਮੰਡਲ ਰਜਿ: ਨਾਭਾ (Non-Political) ਦੇ ਨਵੇਂ ਬਣੇ ਪ੍ਰਧਾਨ ਸਤਿੰਦਰ ਮਿੱਤਲ, ਜਰਨਲ ਸਕੱਤਰ ਸੁਭਾਸ਼ ਸਹਿਗਲ ਤੇ ਚੇਅਰਮੈਨ ਸੋਮ ਨਾਥ ਢੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਸਤਿੰਦਰ ਮਿੱਤਲ, ਜਰਨਲ ਸਕੱਤਰ ਸੁਭਾਸ਼ ਸਹਿਗਲ ਤੇ ਸਾਰੀ ਟੀਮ ਨੇ ਭਾਵੜਾ ਬਾਜ਼ਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਸਨਮਾਨ ਕਰਨ ਤੇ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਸਤਿੰਦਰ ਮਿੱਤਲ ਨੇ ਕਿਹਾ ਕਿ ਨਾਭਾ ਵਪਾਰ ਮੰਡਲ ਹਰ ਸਮੇਂ ਵਪਾਰੀ ਵਰਗ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਕਿਸੇ ਵੀ ਦੁਕਾਨਦਾਰ ਭਰਾ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।
ਇਸ ਮੌਕੇ ਵਿਨੋਦ ਚਾਵਲਾ, ਨਰੇਸ਼ ਕੁਮਾਰ, ਰਾਜੇਸ਼ ਸਿੰਗਲਾ, ਸੁਦਰਸ਼ਨ ਗੋਇਲ ਗੋਗਾ, ਮੋਹਿੰਦਰ ਪਾਲ ਬਾਂਸਲ, ਸੰਜੇ ਗੋਇਲ, ਆਨੰਦ ਕਿਸ਼ੋਰ ਕਾਕਾ, ਸੰਜੀਵ ਸੇਠ, ਬਬਲੀ, ਵਿਜੇ ਕੁਮਾਰ ਤੇ ਵਰਿੰਦਰ ਕੁਮਾਰ ਆਦਿ ਹਾਜ਼ਰ ਸਨ