ਸਿਹਤਜ਼ਿਲ੍ਹਾ ਫ਼ਾਜ਼ਿਲਕਾਪੰਜਾਬਮਾਲਵਾ
Trending

ਅਬੋਹਰ ਵਿਖੇ ਕਿਨੂੰ ਵਿਚ ਪੋਸ਼ਣ ਪ੍ਰੰਬਧਨ ਵਿਸ਼ੇ ‘ਤੇ ਫੀਲਡ ਦਿਵਸ ਦਾ ਆਯੋਜਨ

ਫਾਜ਼ਿਲਕਾ, 26 ਮਈ (ਦ ਪੰਜਾਬ ਟੂਡੇ ਬਿਊਰੋ) ਡਾ. ਜੇ.ਸੀ. ਬਖਸ਼ੀ ਖੇਤਰੀ ਖੋਜ ਕੇਂਦਰ ਅਬੋਹਰ ਵੱਲੋਂ ਅਬੋਹਰ ਵਿਖੇ ਕਿਨੂੰ ਵਿਚ ਪੋਸ਼ਣ ਪ੍ਰੰਬਧਨ ਵਿਸ਼ੇ ‘ਤੇ ਫੀਲਡ ਦਿਵਸ ਦਾ ਆਯੋਜਨ ਕੀਤਾ ਗਿਆ। ਫੀਲਡ ਦਿਵਸਲ ਦਾ ਆਯੋਜਨ ਫਲਾਂ ‘ਤੇ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਦੀ ਅਨੁਸੂਚਿਤ ਜਾਤੀ ਉਪ ਯੋਜਨਾ ਦੇ ਤਹਿਤ ਕੀਤਾ ਗਿਆ।

ਇਸ ਮੌਕੇ ਪੀਏਯੂ-ਖੇਤਰੀ ਖੋਜ ਕੇਂਦਰ ਅਬੋਹਰ ਤੋਂ ਡਾ: ਪੁਰਸ਼ੋਤਮ ਕੁਮਾਰ ਅਰੋੜਾ, ਡਾ: ਅਨਿਲ ਸਾਂਗਵਾਨ, ਡਾ: ਅਨਿਲ ਕੁਮਾਰ, ਡਾ: ਸ਼ਸ਼ੀ ਪਠਾਨੀਆ, ਡਾ: ਕ੍ਰਿਸ਼ਨ ਕੁਮਾਰ, ਡਾ: ਸੁਭਾਸ਼ ਚੰਦਰ, ਡਾ: ਸੰਦੀਪ ਰਹੇਜਾ, ਡਾ. ਅਤੇ ਡਾ. ਜਗਦੀਸ਼ ਅਰੋੜਾ ਫੀਲਡ ਦਿਵਸ ਮੌਕੇ ਮਾਹਿਰਾਂ ਵਜੋਂ ਸ਼ਾਮਲ ਹੋਏ।

ਮਾਹਰਾਂ ਵੱਲੋਂ ਕਿਸਾਨਾਂ ਨੂੰ ਜਾਣੂ ਕਰਵਾਇਆ ਕਿ ਅਨੁਸੂਚਿਤ ਜਾਤੀ ਉਪ ਯੋਜਨਾ (ਐਸਸੀਐਸਪੀ) ਦਾ ਉਦੇਸ਼ ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਉੱਚਾ ਚੁੱਕਣਾ ਹੈ। ਮਾਹਿਰਾਂ ਨੇ ਪੌਸ਼ਟਿਕ ਤੱਤਾਂ ਦੀ ਸੁਚੱਜੀ ਵਰਤੋਂ ਨਾਲ ਨਿੰਬੂ ਜਾਤੀ ਦੇ ਫਲਾਂ ਦੀ ਉਤਪਾਦਕਤਾ ਵਧਾਉਣ ਬਾਰੇ ਵਿਸਥਾਰ ਨਾਲ ਦੱਸਿਆ। ਮਿੱਟੀ ਅਤੇ ਪੱਤਾ ਜਾਂਚ ਤਕਨੀਕਾਂ, ਵੱਖ-ਵੱਖ ਖਣਿਜਾਂ ਦੀ ਘਾਟ ਦੇ ਲੱਛਣਾਂ ਅਤੇ ਉਨ੍ਹਾਂ ਦੇ ਪ੍ਰਬੰਧਨ, ਦੱਖਣ-ਪੱਛਮੀ ਖੇਤਰ ਲਈ ਨਿੰਬੂ ਜਾਤੀ ਦੇ ਫਲਾਂ ਦੀ ਉਮਰ ਅਧਾਰਤ ਪੌਸ਼ਟਿਕ ਲੋੜਾਂ ਅਤੇ ਪੌਸ਼ਟਿਕ ਤੱਤਾਂ ਦੀ ਵਰਤੋਂ ਦੀ ਕੁਸ਼ਲਤਾ ਨੂੰ ਵਧਾਉਣ ਲਈ ਖਾਦ ਦੀ ਵਰਤੋਂ ਦੇ ਤਰੀਕਿਆਂ ਅਤੇ ਸਮੇਂ ਬਾਰੇ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੂੰ ਮਿੱਟੀ, ਸਪਰੇਅ ਅਤੇ ਤੁਪਕਾ ਮਾਧਿਅਮ ਰਾਹੀਂ ਖਾਦਾਂ ਦੀ ਵਰਤੋਂ ਬਾਰੇ ਵੀ ਪ੍ਰੈਕਟੀਕਲ ਤੌਰ ‘ਤੇ ਸਿੱਖਿਆ ਦਿੱਤੀ ਗਈ।

ਇਸ ਤੋਂ ਇਲਾਵਾ ਮਾਹਿਰਾਂ ਨੇ ਫਲਾਂ ਦੀ ਕਾਸ਼ਤ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਸੁੱਕੇ ਖੇਤਰ ਲਈ ਢੁਕਵੀਆਂ ਫਲਾਂ ਦੀਆਂ ਨਵੀਆਂ ਸੁਧਰੀਆਂ ਕਿਸਮਾਂ, ਵਧਦੇ ਤਾਪਮਾਨ ਦੌਰਾਨ ਮਿੱਟੀ ਦੀ ਨਮੀ ਦਾ ਪ੍ਰਬੰਧਨ, ਗਰਮੀਆਂ ਦੇ ਮਹੀਨਿਆਂ ਦੌਰਾਨ ਕੀੜਿਆਂ ਅਤੇ ਬਿਮਾਰੀਆਂ ਦੇ ਪ੍ਰਬੰਧਨ ਅਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਵੀ ਚਰਚਾ ਕੀਤੀ ਅਤੇ ਕਿਸਾਨਾਂ ਦੇ ਸਵਾਲਾਂ ਦਾ ਹੱਲ ਵੀ ਕੀਤਾ। ਫੀਲਡ ਦਿਵਸ ‘ਤੇ ਕਿਸਾਨਾਂ ਨੇ ਵਿਗਿਆਨੀਆਂ ਨਾਲ ਸਾਰਥਕ ਗੱਲਬਾਤ ਕੀਤੀ। ਖੇਤ ਦਿਵਸ ਮੌਕੇ 20 ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਪ੍ਰੋਜੈਕਟ ਤਹਿਤ ਖਾਦ ਵੀ ਵੰਡੀ ਗਈ।

ਅੰਤ ਵਿੱਚ ਡਾ. ਅਨਿਲ ਸਾਂਗਵਾਨ, ਡਾਇਰੈਕਟਰ, ਖੇਤਰੀ ਖੋਜ ਕੇਂਦਰ, ਅਬੋਹਰ ਨੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ।

Show More

Related Articles

Leave a Reply

Your email address will not be published. Required fields are marked *

Back to top button