ਪੰਜਾਬ

ਨੌਜਵਾਨ ਕਿਸਾਨ ਆਗੂ ਜਗਸੀਰ ਸਿੰਘ ਛੀਨੀਵਾਲ ਨੇ ਸਿੰਘੂ ਬਾਰਡਰ ‘ਤੇ ਮਨਾਇਆ ‘ਜਨਮ ਦਿਨ’

ਮਹਿਲ ਕਲਾਂ, 8 ਅਗਸਤ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਨੌਜਵਾਨ ਆਗੂ ਜਗਸੀਰ ਸਿੰਘ ਸੀਰਾ ‘ਛੀਨੀਵਾਲ ਕਲਾਂ’ ਨੇ ਸਿੰਘੂ ਬਾਰਡਰ ‘ਤੇ ਹੀ ਆਪਣੇ ਜਨਮ ਦਿਨ ਦਾ ਕੇਕ ਕੱਟ ਕੇ ਭਾਰਤੀ ਕਿਸਾਨ ਯੂਨੀਅਨ (ਕਾਦੀਆ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਤੇ ਕਿਸਾਨ ਆਗੂਆਂ ਤੋਂ ਆਸ਼ੀਰਵਾਦ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਦੀਆ ਦੇ ਜ਼ਿਲ੍ਹਾ ਜਰਨਲ ਸਕੱਤਰ ਗਗਨਦੀਪ ਸਿੰਘ ਤੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਸਹਿਜੜਾ ਨੇ ਦੱਸਿਆ ਕਿ ਕਿਸਾਨਾਂ ਦਾ ਜਿਉਣ ਤੇ ਮਰਨ ਹੁਣ ਸਭ ਅੰਦੋਲਨ ‘ਚ ਹੁੰਦਾ ਹੈ। ਜਿਥੇ ਅਸੀਂ ਇੱਕ ਦੂਜੇ ਦੇ ਦੁੱਖ ‘ਚ ਸ਼ਰੀਕ ਹੁੰਦੇ ਹਾਂ, ਉਥੇ ਹੀ ਖੁਸ਼ੀਆਂ ਵੀ ਰਲ ਮਿਲ ਕੇ ਬਾਰਡਰਾਂ ‘ਤੇ ਹੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ।

ਕਿਸਾਨ ਅੰਦੋਲਨ ‘ਚ ਪਿਛਲੇ ਨੌ ਮਹੀਨਿਆਂ ਤੋਂ ਸਾਡੀ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ‘ਛੀਨੀਵਾਲ ਕਲਾਂ’ ਦਿਨ ਰਾਤ ਇੱਕ ਕਰਕੇ ਕਿਸਾਨਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰ ਰਹੇ ਹਨ। ਇਸ ਲਈ ਉਨ੍ਹਾਂ ਆਪਣਾ ਜਨਮ ਦਿਨ ਜੱਥੇਬੰਦੀ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਸਮੂਹ ਜੱਥੇਬੰਦੀ ਦੇ ਆਗੂਆਂ ਤੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਮਨਾਇਆ ਗਿਆ।

Show More

Related Articles

Leave a Reply

Your email address will not be published.

Back to top button