ਸਿੱਖਿਆ ਤੇ ਰੋਜ਼ਗਾਰਪੰਜਾਬ
Trending

GST ਚੋਰੀ ਕਰਨ ਵਾਲੇ ਆਈਲੈਟਸ ਸੈਂਟਰ ਹੁਣ ਹੋ ਜਾਣ ਖ਼ਬਰਦਾਰ, ਪੜ੍ਹੋ ਪੂਰੀ ਖ਼ਬਰ

ਵਿੱਤ ਮੰਤਰੀ ਚੀਮਾ ਅੱਜ ਬਣਾਉਣਗੇ ਨਵੀਂ ਰਣਨੀਤੀ

ਚੰਡੀਗੜ੍ਹ, 30 ਮਈ (ਬਿਊਰੋ) ਜੀਐਸਟੀ ਚੋਰੀ ਕਰਨ ਵਾਲੇ ਸੂਬੇ ਦੇ ਆਈਲੈਟਸ ਸੈਂਟਰਾਂ ਨੂੰ ਹੁਣ ਸਾਵਧਾਨ ਹੋ ਜਾਣਾ ਚਾਹੀਦਾ ਹੈ। ਪੰਜਾਬ ਸਰਕਾਰ ਹੁਣ ਜੀਐਸਟੀ ਚੋਰੀ ‘ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਇਸ ਦੇ ਲਈ ਵਿੱਤ ਮੰਤਰੀ ਹਰਪਾਲ ਚੀਮਾ ਮੰਗਲਵਾਰ ਨੂੰ ਕਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਰਣਨੀਤੀ ਉਲੀਕਣਗੇ। ਇਸ ਲਈ ਕੇਂਦਰਾਂ ਦਾ ਡਾਟਾ ਮੰਗਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਸੂਬੇ ਵਿਚ ਹਰ ਸਾਲ ਨਵੇਂ ਕੇਂਦਰ ਖੁੱਲ੍ਹ ਰਹੇ ਹਨ। ਇਨ੍ਹਾਂ ਵਿਚ ਲੱਖਾਂ ਨੌਜਵਾਨ ਵਿਦੇਸ਼ ਜਾਣ ਲਈ ਆਈਲੈਟਸ ਦੀ ਤਿਆਰੀ ਕਰਦੇ ਹਨ। ਇਸ ਲਈ ਉਹ ਹਜ਼ਾਰਾਂ ਰੁਪਏ ਫੀਸ ਅਦਾ ਕਰਦੇ ਹਨ। ਸਰਕਾਰ ਨੂੰ ਸ਼ੱਕ ਹੈ ਕਿ ਇਹ ਸੈਂਟਰ ਜੀਐਸਟੀ ਦੀ ਚੋਰੀ ਕਰ ਰਹੇ ਹਨ। ਕਾਰਨ ਇਹ ਹੈ ਕਿ ਜਿੰਨਾ ਰੈਵੇਨਿਊ ਇਨ੍ਹਾਂ ਸੈਂਟਰਾਂ ਤੋਂ ਆਉਣਾ ਚਾਹੀਦਾ, ਓਨਾ ਨਹੀਂ ਆ ਰਿਹਾ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਟੈਕਸ ਵਿਭਾਗ ਤੋਂ ਸਾਰੇ ਕੇਂਦਰਾਂ ਦਾ ਪੂਰਾ ਡਾਟਾ ਮੰਗਿਆ ਹੈ ਕਿ ਕਿਹੜੇ ਸ਼ਹਿਰ ਵਿੱਚ ਕਿੰਨੇ ਆਈਲੈਟਸ ਸੈਂਟਰ ਹਨ ਤੇ ਉਹ ਕਿੰਨਾ ਜੀਐਸਟੀ ਅਦਾ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਆਈਲੈਟਸ ਸੈਂਟਰ 18 ਫੀਸਦੀ ਵਾਲੇ ਜੀਐਸਟੀ ਦੇ ਦਾਇਰੇ ਵਿਚ ਆਉਂਦੇ ਹਨ। ਇਨ੍ਹਾਂ ਸੈਂਟਰਾਂ ਵਿੱਚ ਪੜ੍ਹਣ ਵਾਲਿਆਂ ਤੋਂ 5,000 ਰੁਪਏ ਤੋਂ ਲੈ ਕੇ 10,000 ਰੁਪਏ ਤਕ ਦੀ ਫੀਸ ਲਈ ਜਾਂਦੀ ਹੈ। ਰਾਜ ਵਿੱਚ ਅੱਠ ਕੇਂਦਰ ਅਜਿਹੇ ਹਨ ਜਿੱਥੇ ਹਰ ਸ਼ਨੀਵਾਰ ਨੂੰ ਟੈਸਟ ਲਿਆ ਜਾਂਦਾ ਹੈ।

ਹਰ ਹਫ਼ਤੇ ਹਜ਼ਾਰਾਂ ਨੌਜਵਾਨ ਟੈਸਟ ਦਿੰਦੇ ਹਨ। ਪ੍ਰਤੀ ਨੌਜਵਾਨ 16,500 ਰੁਪਏ ਫੀਸ ਲਈ ਜਾਂਦੀ ਹੈ। ਇਸ ਫੀਸ ‘ਤੇ ਕੋਈ GST ਨਹੀਂ ਹੈ।

Show More

Related Articles

Leave a Reply

Your email address will not be published. Required fields are marked *

Back to top button