ਪੰਜਾਬਮਾਲਵਾ
Trending

Big News: ਪੰਜਾਬ ਦਾ ਪਾਣੀ ਬਚਾਉਣ ਲਈ ਕਿਸਾਨਾਂ-ਮਜ਼ਦੂਰਾਂ ਵਲੋਂ ਮੋਰਚਾ ਸ਼ੁਰੂ

ਪੰਜਾਬ ਦੀ ਸਾਰੀ ਵਾਹੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਦੇਣ ਦੀ ਕੀਤੀ ਮੰਗ

ਫਿਰੋਜ਼ਪੁਰ, 30 ਮਈ (ਦ ਪੰਜਾਬ ਟੂਡੇ ਬਿਊਰੋ)

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵੱਲੋਂ ਤਾਲ-ਮੇਲਵੇਂ ਰੂਪ ਵਿੱਚ ਪੰਜਾਬ ਦਾ ਪਾਣੀ ਬਚਾਉਣ ਤੇ ਸਾਰੀ ਵਾਹੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਲਵਾਉਣ ਲਈ ਤਿੰਨ ਦਿਨਾਂ ਪੱਕਾ ਮੋਰਚਾ ਨਹਿਰੀ ਦਫ਼ਤਰ ਫ਼ਿਰੋਜ਼ਪੁਰ ਅੱਗੇ ਲਗਾ ਦਿੱਤਾ ਗਿਆ।

ਲੱਗੇ ਮੋਰਚੇ ਤੋਂ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਕਿਹਾ ਕਿ 590 ਸਨਅਤਾਂ ਇਕਾਈਆਂ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀਆਂ ਧੱਜੀਆਂ ਉਡਾਕੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਦਰਿਆਵਾਂ, ਨਹਿਰਾਂ, ਡਰੇਨਾਂ, ਸੇਮ ਨਾਲਿਆਂ ਵਿੱਚ ਪ੍ਰਦੂਸ਼ਿਤ ਪਾਣੀ ਪਾਇਆ ਜਾ ਰਿਹਾ ਹੈ।

ਸਾਰੇ ਪੰਜਾਬ ਦਾ ਪਾਣੀ ਜ਼ਹਿਰੀ ਹੋ ਜਾਣ ਨਾਲ ਮਨੁੱਖਤਾ,ਜੀਵ ਜੰਤੂਆਂ ਬਨਸਪਤੀ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਚੁੱਕਾ ਹੈ। ਭਿਆਨਕ ਬੀਮਾਰੀਆਂ ਨੇ ਸਾਰੇ ਪੰਜਾਬ ਵਾਸੀਆਂ ਨੂੰ ਲਪੇਟੇ ਵਿੱਚ ਲੈ ਲਿਆ ਹੈ, ਇਸ ਵਰਤਾਰੇ ਦਾ ਜ਼ਿਮੇਵਾਰ ਲੁਟੇਰਾ ਰਾਜ ਪ੍ਰਬੰਧ ਭ੍ਰਿਸ਼ਟ ਨੇਤਾ ਅਫ਼ਸਰਸ਼ਾਹੀ ਤੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਹੈ।

ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੀ ਸਾਰੀ ਵਾਹੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਦੇਣ ਲਈ ਨਵੇਂ ਸੂਏ, ਨਹਿਰਾਂ, ਖਾਲ, ਰਜਬਾਹੇ ਕੱਢੇ ਜਾਣ।ਅੰਡਰ ਗਰਾਊਂਡ ਪਾਇਪਾਂ ਪਾਈਆਂ ਜਾਣ, ਵਿਸ਼ਵ ਬੈਕਾਂ ਦੀਆਂ ਹਦਾਇਤਾਂ ਉਤੇ ਨਹਿਰੀ ਪ੍ਰੋਜੈਕਟ ਲਾਉਣ ਦਾ ਕੰਮ ਬੰਦ ਕੀਤਾ ਜਾਵੇ।ਹਰ ਘਰ ਨੂੰ ਸਾਫ ਪਾਣੀ ਪਹੁੰਚਣ ਦਾ ਕੰਮ ਜਲ ਸਪਲਾਈ ਮਹਿਕਮੇ ਨੂੰ ਦਿੱਤਾ ਜਾਵੇ।

ਸੀਵਰੇਜ ਤੇ ਸਨਅਤਾਂ ਇਕਾਈਆਂ ਦਾ ਪਾਣੀ ਟਰੀਟਮੈਂਟ ਕਰਕੇ ਖੇਤਾਂ ਨੂੰ ਲਾਇਆ ਜਾਵੇ, ਰਿਪੇਰੀਅਨ ਕਾਨੂੰਨ ਲਾਗੂ ਕੀਤਾ ਜਾਵੇ, ਰਸਾਇਣਕ ਖੇਤੀ ਮਾਡਲ ਰੱਦ ਕਰਕੇ ਕੁਦਰਤੀ ਖੇਤੀ ਅਪਣਾਈ ਜਾਵੇ ਤੇ ਝੋਨੇ ਦੀ ਫ਼ਸਲ ਦੀ ਥਾਂ ਉਤੇ ਮੱਕੀ, ਤੇਲ, ਦਾਲਾ ਆਦਿ ਦੀ ਬਿਜਾਈ ਕਰਵਾਈ ਜਾਵੇ ਤੇ ਪੰਜਾਬ ਵਿੱਚ ਬੀਜੀਆਂ ਜਾਣ ਵਾਲੀਆਂ ਸਾਰੀਆਂ ਫਸਲਾਂ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ।

ਇਸ ਮੌਕੇ ਧਰਮ ਸਿੰਘ ਸਿੱਧੂ, ਗੁਰਮੇਲ ਸਿੰਘ ਫੱਤੇਵਾਲਾ, ਨਰਿੰਦਰਪਾਲ ਸਿੰਘ ਜਤਾਲਾ, ਰਣਜੀਤ ਸਿੰਘ ਖੱਚਰਵਾਲਾ, ਬਲਜਿੰਦਰ ਸਿੰਘ ਤਲਵੰਡੀ, ਗੁਰਬਖਸ਼ ਸਿੰਘ ਪੰਜਗਰਾਈਂ, ਖਿਲਾਰਾ ਸਿੰਘ ਆਸਲ, ਮੰਗਲ ਸਿੰਘ, ਗੁਰਨਾਮ ਸਿੰਘ, ਮੇਜਰ ਸਿੰਘ, ਫੁੰਮਣ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Show More

Related Articles

Leave a Reply

Your email address will not be published. Required fields are marked *

Back to top button