ਪੰਜਾਬਮਾਲਵਾ

ਸੀਨੀਅਰ ਆਗੂਆਂ ਵਲੋਂ ਅਕਾਲੀ ਦਲ ਨੂੰ ‘ਅਲਵਿਦਾ’ ਕਹਿ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਿਲ

ਮੋਗਾ ਤੋਂ ਹਲਕਾ ਇੰਚਾਰਜ ਨਵਦੀਪ ਸੰਘਾ ਦੀ ਅਗਵਾਈ ‘ਚ ਅਕਾਲੀ ਦੱਲ ਨੂੰ ਛੱਡ ਨੇ ਫੜ੍ਹਿਆ ਆਪ ਦਾ ਪੱਲਾ

ਮੋਗਾ, 01 ਅਗਸਤ (ਹਰਪਾਲ ਸਹਾਰਨ) ਪੰਜਾਬ ਵਿੱਚ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਸਰਬਪੱਖੀ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਹਲਕਾ ਮੋਗਾ ਤੋਂ ਇੰਚਾਰਜ ਨਵਦੀਪ ਸੰਘਾ ਦੀ ਅਗਵਾਈ ਵਿੱਚ ਇਲਾਕੇ ਦੇ ਅਕਾਲੀ ਦਲ ਪਾਰਟੀ ਨਾਲ ਸਬੰਧਤ ਸੀਨੀਅਰ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ। ਇਸ ਸਮੇਂ ਨਵਦੀਪ ਸੰਘਾ ਨੇ ਲਖਵਿੰਦਰ ਸਿੰਘ ਰੌਲੀ (ਸਾਬਕਾ ਪ੍ਰਚਾਰਕ ਸਕੱਤਰ ਅਕਾਲੀ ਦਲ), ਜਸ਼ਨਦੀਪ ਸਿੰਘ (ਸਾਬਕਾ ਪ੍ਰਧਾਨ SOI), ਸੰਜੀਵ ਕੁਮਾਰ ਸੋਨੂੰ (ਸਾਬਕਾ ਵਾਰਡ ਪ੍ਰਧਾਨ), ਅਮਰਜੀਤ ਸਿੰਘ ਬਰਾੜ (ਸਾਬਕਾ ਜਰਨਲ ਸਕੱਤਰ) ਸਮੇਤ ਹੋਰ ਸੈਕੜੇ ਨੂੰ ਮੋਹਤਵਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਸਵਾਗਤ ਕੀਤਾ।

ਇਸ ਮੌਕੇ ਨਵਦੀਪ ਸੰਘਾ ਨੇ ਕਿਹਾ ਕਿ ਹਲਕੇ ਦੇ ਹਰ ਪਿੰਡ, ਹਰ ਵਾਰਡ ‘ਚ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਅੱਜ ਪੰਜਾਬ ਦੇ ਲੋਕ ਰਵਾਇਤੀ ਪਾਰਟੀ ਦੇ ਝੂਠੇ ਵਾਦਿਆ ਤੋਂ ਭਲੀ ਭਾਂਤੀ ਜਾਣੂ ਹਨ ਅਤੇ ਲੋਕ ਕੰਮ ਕਰਨ ਵਾਲੀ ਸਰਕਾਰ ਪੰਜਾਬ ‘ਚ ਵੀ ਬਣਾਉਣਾ ਚਾਹੁੰਦੇ ਹਨ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਮੁਫ਼ਤ ਅਤੇ 24 ਘੰਟੇ ਬਿਜਲੀ, ਮੁਫ਼ਤ ਅਤੇ ਵਧੀਆ ਸਹਿਤ ਸਹੂਲਤਾਂ, ਮੁਫ਼ਤ ਅਤੇ ਆਧੁਨਿਕ ਸਰਕਾਰੀ ਸਕੂਲ ਆਦਿ ਸਹੂਲਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ‘ਚ ਦੇ ਰਹੀ ਹੈ, ਉਸੇ ਤਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਵੀ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।

ਅੱਜ ਪੰਜਾਬ ਦੇ ਲੋਕਾਂ ਤੇ ਬਿਜਲੀ ਦੇ ਬਿੱਲ ਦਾ ਬਹੁਤ ਵੱਡਾ ਬੋਝ ਹੈ, ਪੰਜਾਬ ਬਿਜਲੀ ਖੁਦ ਪੈਦਾ ਕਰਦਾ ਹੈ, ਪਰ ਫਿਰ ਵੀ ਪੰਜਾਬ ‘ਚ ਬਿਜਲੀ ਸਾਰੇ ਸੂਬਿਆਂ ਤੋਂ ਮਹਿੰਗੀ ਹੈ। ਲੋਕਾਂ ਦੀ ਮਹਿਨਤ ਦੀ ਕਮਾਈ ਦਾ ਵੱਡਾ ਹਿਸਾ ਬਿਜਲੀ ਦੇ ਬਿੱਲ ‘ਚ ਚਲਾ ਜਾਂਦਾ। ਇਸ ਨੂੰ ਦੇਖਦੇ ਹੋਏ ਸਰਕਾਰ ਬਣਨ ਤੇ ਕੇਜਰੀਵਾਲ ਦੀ ਪਹਿਲੀ ਗਰੰਟੀ 300 ਜੂਨਿਟ ਹਰ ਪਰਿਵਾਰ ਨੂੰ ਮੁਫ਼ਤ ਦਿੱਤੀ ਜਾਵੇਗੀ। ਉਹਨਾਂ ਦਸਿਆ ਕਿ ਜਿਵੇਂ ਅੱਜ ਮੋਗਾ ਵਿੱਚ ਅਕਾਲੀ ਦਲ ਨੂੰ ਛੱਡ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ, ਉਸੇ ਤਰਾਂ ਪੂਰੇ ਪੰਜਾਬ ‘ਚ ਪਰਿਵਾਰਾਂ ਦੇ ਪਰਿਵਾਰ ਪਾਰਟੀ ਚ ਸ਼ਾਮਿਲ ਹੋ ਰਹੇ ਹਨ।

ਇਸ ਸਮੇਂ ਆਮ ਆਦਮੀ ਪਾਰਟੀ ਦੇ ਪਿਆਰਾ ਸਿੰਘ (ਐਸ.ਸੀ. ਵਿੰਗ ਪ੍ਰਧਾਨ), ਮਨਪ੍ਰੀਤ ਰਿੰਕੂ (ਬੀ.ਸੀ. ਵਿੰਗ ਪ੍ਰਧਾਨ), ਬਲਜੀਤ ਸਿੰਘ ਚੰਨੀ (ਐਮ.ਸੀ.), ਵਿਕਰਮਜੀਤ ਸਿੰਘ ਘਾਤੀ (ਐਮ.ਸੀ.), ਨਰੇਸ਼ ਚਾਵਲਾ, ਸੁਖਦੀਪ ਧਾਮੀ, ਸੁਖਦਰਸ਼ਨ ਗਰੇਵਾਲ, ਜਗਦੀਸ਼ ਸ਼ਰਮਾ, ਅਮਨ ਰਖਰਾ, ਵਿਜੈ ਤਿਵਾੜੀ, ਜਸਕਰਨ ਹੇਅਰ, ਹਰਮੇਲ ਸਿੰਘ ਅਤੇ ਹੋਰ ਆਪ ਆਗੂ ਹਾਜ਼ਿਰ ਸਨ।

Show More

Related Articles

Leave a Reply

Your email address will not be published. Required fields are marked *

Back to top button