ਖੇਡ ਜਗਤਪੰਜਾਬ

ਛੇਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ‘ਚ ਮੋਗਾ ਦੇ ਖਿਡਾਰੀਆਂ ਨੇ ਮਾਰੀਆ ਮੱਲਾ

ਗੱਤਕਾ ਫੈਡਰੇਸ਼ਨ ਆਫ਼ ਇੰਡੀਆ (ਰਜਿ:) ਦੀ ਯੋਗ ਅਗਵਾਈ ਹੇਠ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਛੇਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਮਿਤੀ 31 ਜੁਲਾਈ ਅਤੇ 1 ਅਗਸਤ 2021 ਨੂੰ ਰੋਇਲ ਕਾਲਜ ਆਫ ਗਰੁੱਪ ਪਿੰਡ ਬੋੜਾਵਾਲ (ਮਾਨਸਾ) ਵਿਖੇ ਕਰਵਾਈ ਗਈ।
ਪੰਜਾਬ ਰਾਜ ਗੱਤਕਾ ਚੈਪੀਅਨਸ਼ਿਪ ਵਿੱਚ ਜ਼ਿਲ੍ਹਾ ਮੋਗਾਂ ਦੇ ਗੱਤਕਾਂ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਚੰਗੀਆਂ ਪੁਜੀਸ਼ਨਾਂ ਹਾਸਿਲ ਕੀਤੀਆ ਤੇ ਸ਼ਹਿਰ ਮੋਗਾ ਦਾ ਨਾਮ ਰੋਸ਼ਨ ਕੀਤਾ।

ਪੰਜਾਬ ਪੱਧਰ ਤੇ ਮੋਗਾ ਦਾ ਨਾਮ ਰੌਸ਼ਨ ਕਰਨ ਵਾਲੇ ਇਹਨਾਂ ਖਿਡਾਰੀਆ ਦੀ ਹੌਂਸਲਾ ਅਫਜ਼ਾਈ ਲਈ ਸ਼ਹਿਰ ਦੀਆ ਸਮਾਜਿਕ ਧਾਰਮਿਕ ਸੰਸਥਾਵਾਂ ਵਲੋ ਗੁਰਦੁਆਰਾ ਨਾਮਦੇਵ ਭਵਨ ਵਿਖੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਸੰਨਿਆਸੀ ਤੇ ਗੁਰਦੁਆਰਾ ਨਾਮਦੇਵ ਭਵਨ ਮੋਗਾ ਦੇ ਪ੍ਰਧਾਨ ਕੁਲਦੀਪ ਸਿੰਘ ਬਸੀਆ, ਚੈਅਰਮੇਨ ਹਰਮੀਤ ਸਿੰਘ ਖਾਲਸਾ, ਤੇ ਪ੍ਰਮੁੱਖ ਸ਼ਖਸ਼ੀਅਤਾਂ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।

ਇਨ੍ਹਾਂ ਮੁਕਾਬਲਿਆਂ ਵਿੱਚ ਮੀਰੀ ਪੀਰੀ ਗੱਤਕਾ ਆਖਾੜਾਂ ਮੋਗਾ ਦੇ ਵਿਦਿਆਰਥੀ ਜਸਨਦੀਪ ਸਿੰਘ, ਜਸਪ੍ਰੀਤ ਸਿੰਘ ਮੋਗਾ ਤੇ ਰਹਿਤਪ੍ਰੀਤ ਸਿੰਘ ਮੋਗਾ ਨੇ ਸੋਨ ਤਮਗਾ, ਗੁਰਪ੍ਰੀਤ ਸਿੰਘ ਨੇ ਕਾਂਸੀ ਤਮਗਾ, ਸਿੱਖ ਫੁਲਵਾੜੀ ਵਿਕਾਸ ਗੱਤਕਾ ਅਖਾੜਾ ਪਿੰਡ ਡਾਲਾ ਦੇ ਖਿਡਾਰੀ ਗਗਨਪ੍ਰੀਤ ਸਿੰਘ ਡਾਲਾ, ਧਰਮਪ੍ਰੀਤ ਸਿੰਘ ਡਾਲਾ ਤੇ ਲਖਵੀਰ ਸਿੰਘ ਡਾਲਾ ਨੇ ਚੈਪੀਅਨਸ਼ਿਪ ਵਿੱਚੋਂ ਸੋਨ ਤਮਗਾ ਆਪਣੇ ਨਾਮ ਕੀਤਾ।

ਅੱਜ ਕਰਵਾਏ ਗਏ ਸਮਾਗਮਾਂ ਵਿੱਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸੰਚਾਲਕ ਦੀ ਸੇਵਾ ਪਰਮਵੀਰ ਸਿੰਘ ਗੋਰਾ ਵਲੋ ਨਿਭਾਈ ਗਈ। ਇਸ ਮੌਕੇ ਸ਼ਹਿਰ ਮੋਗਾ ਦੀ ਅਜਾਦ ਵੈਲਫੇਅਰ ਕਲੱਬ ਮੋਗਾ, ਖਾਲਸਾ ਸੇਵਾ ਸੁਸਾਇਟੀ ਮੋਗਾ, ਭਾਈ ਘਨ੍ਹਈਆ ਬਲੱਡ ਡੋਨਰ ਸੁਸਾਇਟੀ ਮੋਗਾ, ਭਾਈ ਘਨ੍ਹਈਆ ਜਲ ਸੇਵਾ ਸੁਸਾਇਟੀ ਮੋਗਾ ਦੇ ਮੈਂਬਰ ਹਾਜ਼ਿਰ ਸਨ।

ਇਸ ਮੌਕੇ ਗੱਤਕਾ ਕੋਚ ਹਰਦਿਆਲ ਸਿੰਘ, ਗੁਰਨਾਮ ਸਿੰਘ ਗਾਮਾ, ਡਾ. ਜਗਤਾਰ ਸਿੰਘ, ਡਾ. ਰਵੀ ਨੰਦਨ ਸਿੰਘ, ਸਰੂਪ ਸਿੰਘ, ਜਗਰੂਪ ਸਿੰਘ, ਬਿਕਰਮਜੀਤ ਸਿੰਘ ਘਾਤੀ ਐਮ.ਸੀ., ਬਲਜੀਤ ਸਿੰਘ ਚਾਨੀ ਐਮ.ਸੀ., ਨਵਕਰਨ ਸਿੰਘ ਮੋਗਾ, ਕੁਲਵੰਤ ਸਿੰਘ ਕਾਂਤੀ, ਕਰਨਦੀਪ ਸਿੰਘ, ਰਛਪਾਲ ਸਿੰਘ, ਜਸਲੀਨ ਸਿੰਘ, ਗੁਰਪ੍ਰੀਤ ਸਿੰਘ ਮੋਗਾ, ਮਨਦੀਪ ਸਿੰਘ, ਗੁਰਬਾਜ ਸਿੰਘ, ਹਰਸ਼ਪ੍ਰੀਤ ਸਿੰਘ ਤੇ ਹੋਰ ਖਿਡਾਰੀ ਤੇ ਮੈਂਬਰ ਹਾਜ਼ਿਰ ਸਨ।

Show More

Related Articles

Leave a Reply

Your email address will not be published. Required fields are marked *

Back to top button