ਪੰਜਾਬਰਾਜਨੀਤੀ

ਘਮੰਡੀ ਮੋਦੀ ਸਰਕਾਰ ਲੋਕ ਮਾਰੂ, ਫਿਰਕਾਪ੍ਰਸਤੀ ਨੀਤੀਆਂ ਤੇ ਕੈਪਟਨ ਮਾਫੀਆ ਰਾਜ ਨੀਤੀਆਂ ਤੋਂ ਬਾਜ ਆਵੇ: ਕਾ. ਹੰਸਾ ਸਿੰਘ

ਫਿਰੋਜ਼ਪੁਰ 9 ਅਗਸਤ (ਅਸ਼ੋਕ ਭਾਰਦਵਾਜ) ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਦੇ ਦੇਸ਼ ਵਿਆਪੀ ਸੱਦੇ ਤੇ ਫਿਰੋਜ਼ਪੁਰ ਜ਼ਿਲ੍ਹਾ ਇਕਾਈਆਂ ਵੱਲੋਂ ਭਾਜਪਾ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਫਿਰਕਾਪ੍ਰਸਤ ਨੀਤੀਆਂ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਵਿਰੁੱਧ ਡੀ.ਸੀ. ਫਿਰੋਜ਼ਪੁਰ ਦੇ ਦਫਤਰ ਸਾਹਮਣੇ ਧਰਨਾ ਲਾਇਆ ਗਿਆ। ਧਰਨੇ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਸ਼ਹਿਰੀ ਮੁਲਾਜ਼ਮ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਧਰਨੇ ਦੀ ਅਗਵਾਈ ਕਾਮਰੇਡ ਹੰਸਾ ਸਿੰਘ, ਕਾਮਰੇਡ ਕੁਲਦੀਪ ਸਿੰਘ ਖੁੰਗਰ, ਕਾਮਰੇਡ ਰਵਿੰਦਰ ਲੂਥੜਾ ਅਤੇ ਕਾਮਰੇਡ ਦਰਸ਼ਨ ਸਿੰਘ ਨੇ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਨੇ ਸਰਕਾਰ ਵੱਲੋਂ ਪਾਸ ਕੀਤੇ ਤਿੰਨੋ ਕਿਸਾਨ ਵਿਰੋਧੀ ਬਿੱਲ ਅਤੇ ਮਜ਼ਦੂਰਾਂ ਮੁਲਾਜ਼ਮਾਂ ਵਿਰੋੋਧੀ ਚਾਰ ਲੇਬਰ ਰੋਡ ਬਿੱਲ ਰੱਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ 8 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਧਰਨਾ ਮਾਰ ਕੇ ਬੈਠੇ ਕਿਸਾਨਾਂ ਨਾਲ ਮੋਦੀ ਦੀ ਘਮੰਡੀ ਸਰਕਾਰ ਵੱਲੋਂ ਗੱਲ ਨਾ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ । ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੇ ਨਵਰਤਨ ਰੇਲਵੇ, ਬੈਂਕ, ਬੀਮਾ, ਏਅਰਪੋਰਟ ਅਜਿਹੇ ਅਦਾਰੇ ਵੇਚਣੇ ਬੰਦ ਕੀਤੇ ਜਾਣ। ਕਿਸਾਨੀ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ।

ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕੋਰੋਨਾ ਕਾਰਨ ਰੁਜ਼ਗਾਰ ਬੰਦ ਹੋਣ ਕਰਕੇ ਪ੍ਰਤੀ ਵਿਅਕਤੀ 10 ਕਿੱਲੋ ਅਨਾਜ ਮੁਫ਼ਤ ਦਿੱਤਾ ਜਾਵੇ ਅਤੇ ਪ੍ਰਤੀ ਪਰਿਵਾਰ 7500 ਰੁਪਏ ਨਗਦ ਸਹਾਇਤਾ ਆਮਦਨ ਕਰ ਨਾ ਦੇਣ ਵਾਲਿਆਂ ਨੂੰ ਦਿੱਤੀ ਜਾਵੇ, ਮਨਰੇਗਾ ਕਾਨੂੰਨ ਦੀ ਸਖ਼ਤ ਪਾਲਣਾ ਕਰਦੇ ਹੋਏ 200 ਦਿਨ ਕੰਮ ਦਿੱਤਾ ਜਾਵੇ, ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ,ਇਹ ਕਾਨੂੰਨ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਚੋਣਾਂ ਵਿੱਚ ਕੀਤੇ ਵਾਅਦੇ ਅਨੁਸਾਰ ਘਰ ਘਰ ਨੌਕਰੀ ਦੇਣ ਅਤੇ ਮਾਫ਼ੀਆ ਰਾਜ ਖ਼ਤਮ ਕਰਨ ਦੇ ਵਾਅਦੇ ਪੂਰੇ ਕਰੇ।

ਕਾਰੋਨਾ ਦੌਰਾਨ ਮੂਹਰਲੀਆਂ ਕਤਾਰਾਂ ਵਿਚ ਕੰਮ ਕਰ ਰਹੇ ਕਿਰਤੀਆਂ, ਆਸ਼ਾ ਵਰਕਰ, ਆਂਗਣਵਾਡ਼ੀ ਮੁਲਾਜ਼ਮ, ਸਫ਼ਾਈ ਸੇਵਕਾਂ ਆਦਿ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ। ਧਰਨੇ ਨੂੰ ਉਪਰੋਕਤ ਤੋਂ ਇਲਾਵਾ ਕਾਮਰੇਡ ਮਹਿੰਦਰ ਸਿੰਘ, ਬਲਵਿੰਦਰ ਸਿੰਘ, ਕਾਮਰੇਡ ਗੁਰਦੀਪ ਸਿੰਘ, ਹੁਕਮ ਚੰਦ ਰੇਸ਼ਮ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Show More

Related Articles

Leave a Reply

Your email address will not be published. Required fields are marked *

Back to top button