ਪੰਜਾਬ

50 ਸਾਲ ਪੂਰੇ ਹੋਣ ਤੇ ਬੀ.ਐਸ.ਐਫ. ਨੇ ਕੱਢੀ ਸਾਇਕਲ ਰੈਲੀ, ਆਰਮੀ ਜਵਾਨ ਲੋਕਾਂ ਦੇ ਹੋਏ ਰੂਬਰੂ

ਸ੍ਰੀ ਮੁਕਤਸਰ ਸਾਹਿਬ 10 ਅਗਸਤ: ਬੀ.ਐਸ.ਐਫ. ਆਰਟੀਲਰੀ ਵੱਲੋਂ 50 ਵਰੇ ਪੂਰੇ ਹੋਣ ਤੇ ਅਬੋਹਰ ਤੋਂ ਮੁਕਤਸਰ ਤੱਕ ਇਸ ਫੋਰਸ ਦੇ ਜਵਾਨਾਂ ਵੱਲੋਂ ਗੋਲਡਨ ਜੁਬਲੀ ਸਾਇਕਲ ਰੈਲੀ ਦਾ ਅਯੋਜਨ ਕੀਤਾ ਗਿਆ । ਇਸ ਮੌਕੇ ਭਾਰਤ ਦੀਆਂ ਸੀਮਾਵਾਂ ਦੀ ਰਾਖੀ ਕਰਦੀ ਇਸ ਫੋਰਸ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਰਸਤੇ ਵਿੱਚ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ। ਇਸ ਸਾਇਕਲ ਰੈਲੀ ਦਾ ਸਵਾਗਤ ਜਿਲਾ ਪ੍ਰਸਾਸਨ ਦੇ ਅਧਿਕਾਰੀਆਂ ਵੱਲੋਂ ਰੈਡ ਕਰਾਸ ਭਵਨ ਵਿਖੇ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਜਿਥੇ ਉਨ੍ਹਾਂ ਦੇ ਡਿਪਟੀ ਕਮਾਂਡਰ ਰੋਹਿਤ ਕੁਮਾਰ ਨੇ ਜਿੱਥੇ ਆਮ ਲੋਕਾਂ ਨੂੰ ਇਸ ਰੈਲੀ ਦੇ ਮੰਤਵ ਬਾਰੇ ਜਾਣੂ ਕਰਵਾਇਆ, ਉੱਥੇ ਨਾਲ ਹੀ ਇਸ ਅਨੁਸ਼ਾਸਿਤ ਫੋਰਸ ਵੱਲੋਂ ਬਾਰਡਰ ਤੇ ਕੀਤੀ ਜਾ ਰਹੀ ਸੁਰੱਖਿਆ ਸਬੰਧੀ ਸੁਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਦੱਸਿਆ ਕਿ ਅੱਜ ਦੀ ਸਾਇਕਲ ਰੈਲੀ ਅਬੋਹਰ ਤੋਂ ਚੱਲ ਕੇ ਮੁਕਤਸਰ ਵਿਖੇ ਪਹੁੰਚੀ।

ਜਾਣਕਾਰੀ ਦਿੰਦਿਆਂ ਉਹਨਾ ਦੱਸਿਆ ਕਿ ਇਸ ਸਾਇਕਲ ਰੈਲੀ ਦਾ ਮੁੱਖ ਮੰਤਵ ਕੇਦਰ ਅਤੇ ਰਾਜ ਸਰਕਾਰ ਵੱਲੋ ਜਾਰੀ ਜਰੂਰੀ ਜਾਣਕਾਰੀ ਸਬੰਧੀ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਸੀ। ਜਿਵੇ ਕਿ ਬੇੇਟੀ ਬਚਾਓ ਬੇਟੀ ਪੜਾਓ, ਸਵੱਛ ਭਾਰਤ ਅਤੇ ਕੋਵਿਡ 19 ਮਹਾਮਾਰੀ ਅਤੇ ਹੋਰ ਅਜਿਹੇ ਲੋਕ ਪੱਖੀ ਕੰਮ ਜਿਸ ਨਾਲ ਸਮਾਜ ਨੂੰ ਸੇਧ ਮਿਲ ਸਕੇ। ਉਹਨਾ ਦੱਸਿਆ ਕਿ ਇਸ ਸਾਇਕਲ ਰੈਲੀ ਦੀ ਸੁਰੂਆਤ 16 ਜੁਲਾਈ ਨੂੰ ਹੋਈ ਅਤੇ 15 ਅਗਸਤ ਨੂੰ ਸਮਾਪਤ ਕੀਤਾ ਜਾਵੇਗਾ। ਜਿਲਾ ਪ੍ਰਸਾਸਨ ਵੱਲੋਂ ਰਿਫਰੈਸਮੈਂਟ ਆਦਿ ਦਾ ਪ੍ਰਬੰਧ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ।

Show More

Related Articles

Leave a Reply

Your email address will not be published.

Back to top button