ਪੰਜਾਬ
ਏ.ਡੀ.ਸੀ (ਡੀ) ਅਰੁਨ ਕੁਮਾਰ ਨੇ ਸੰਭਾਲਿਆ ਅਹੁਦਾ

ਸ੍ਰੀ ਮੁਕਤਸਰ ਸਾਹਿਬ, 10 ਅਗਸਤ: ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਡੀ.ਡੀ.ਪੀ.ਓ. ਆਪਣੀਆਂ ਸੇਵਾਵਾਂ ਨਿਭਾ ਚੁਕੇ ਅਰੁਨ ਕੁਮਾਰ ਨੇ ਅੱਜ ਏ.ਡੀ.ਸੀ. (ਡੀ) ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਅਹੁਦੇ ਤੇ ਪਹਿਲਾਂ ਸ. ਗੁਰਬਿੰਦਰ ਸਿੰਘ ਸਰਾਓ ਤੈਨਾਤ ਸਨ, ਜਿਨ੍ਹਾਂ ਦੇ ਰਿਟਾਇਰ ਹੋਣ ਉਪਰੰਤ ਇਹ ਪੋਸਟ ਖਾਲੀ ਪਈ ਸੀ।
ਏ.ਡੀ.ਸੀ. (ਡੀ) ਵੱਲੋਂ ਅਹੁਦਾ ਸੰਭਾਲਣ ਤੋਂ ਉਪਰੰਤ ਉਹਨਾ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਗੇ ਤਾਂ ਜ਼ੋ ਇਹਨਾ ਸਕੀਮਾਂ ਦਾ ਲਾਭ ਹਰ ਇਕ ਵਰਗ ਤੱਕ ਬਿਨਾ ਕਿਸੇ ਭੇਦ ਭਾਵ ਦੇ ਪਹੁੰਚ ਸਕੇ।
ਇਸ ਮੌਕੇ ਉਹਨਾ ਨੂੰ ਏ.ਡੀ.ਸੀ. ਵਿਭਾਗ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਡੀ.ਪੀ.ਆਰ.ਓ. ਸ੍ਰੀ ਮੁਕਤਸਰ ਸਾਹਿਬ ਵੱਲੋਂ ਖਾਸ ਤੌਰ ਤੇ ਵਧਾਈ ਦਿੱਤੀ ਗਈ।