
ਕੈਪਟਨ ਅਮਰਿੰਦਰ ਸਿੰਘ ਨੂੰ ਇਤਿਹਾਸ ਕਦੇ ਮੁਆਫ ਨਹੀ ਕਰੇਗਾ, ਪੰਜਾਬ ਵਾਸੀਆਂ ਨਾਲ ਧੋਖਾ ਕੀਤਾ: ਬ੍ਰਹਮਪੁਰਾ
ਬਾਦਲਾਂ ਦੀ ਸੋਚ ਸਿਰਫ ਸਤਾ ਹਥਿਆਉਣ ਦੀ: ਬ੍ਰਹਮਪੁਰਾ
ਤਰਨਤਾਰਨ, 12 ਅਗਸਤ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਨੇਤਾ ਤੇ ਹਲਕਾ ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਦੇਸ਼ ਦੇ ਅੰਨਦਾਤੇ ਨਾਲ ਭਾਜਪਾ ਦੀ ਕੇਦਰ ਸਰਕਾਰ ਵੱਲੋ ਅੜੀਅਲ ਰਵੱਈਆ ਦੀ ਸਖਤ ਸ਼ਬਦਾਂ ਚ ਨਿੰਦਿਆਂ ਕਰਦਿਆਂ ਕਿਹਾ ਹੈਰਾਨੀ ਭਰਿਆ ਹੈ ਕਿ ਜੋ ਕਿਸਾਨ ਸਾਰੇ ਮੁਲਕ ਦਾ ਢਿੱਡ ਭਰਦਾ ਹੈ ,ਉਸ ਨੂੰ ਹੀ ਮਾਰਨ ਤੇ ਤੁੱਲੀ ਹੋਈ ਹੈ, ਮੋਦੀ ਸਰਕਾਰ।
ਸ. ਬ੍ਰਹਮਪੁਰਾ ਨੇ ਕਿਹਾ ਕਿ ਸਰਮਾਏਦਾਰ, ਜਗੀਰਦਾਰਾਂ ਤੇ ਪੂੰਜੀਪਤੀਆਂ ਦੇ ਇਸ਼ਾਰੇ ਤੇ ਚੱਲ ਰਹੀ ਮੋਦੀ ਸਰਕਾਰ ਨੇ ਦੇਸ਼ ਦੇ ਹਰ ਵੋਟਰ ਨੂੰ ਖਰਾਬ ਕੀਤਾ ਹੈ ਭਾਵੇ ਉਹ ਮਹਿੰਗਾਈ ਹੋਵੇ ਜਾਂ ਦੇਸ਼ ਦੇ ਮੌਜੂਦਾ ਹਲਾਤ। ਉਨਾ ਕਿਹਾ ਕਿ ਕਰੀਬ ਇਕ ਸਾਲ ਤੋ ਕਿਸਾਨ ਘਰ ਬਾਹਰ ਛੱਡ ਕੇ ਪ੍ਰਵਾਰਾਂ ਸਮੇਤ ਦਿੱਲੀ ਸਰਹੱਦਾਂ ਤੇ ਬੈਠੇ ਹਨ । ਕਿਸਾਨਾਂ ਦੀ ਨੌਜੁਆਨ ਪੀੜੀ ਇਸ ਘੋਲ ਵਿੱਚ ਸਾਥ ਦੇ ਰਹੀ ਹੈ।
ਦੇਸ਼ ਨੂੰ ਅਨਾਜ ਚ ਆਤਮ ਨਿਰਭਰ ਕਰਨ ਵਾਲਾ ਕਿਸਾਨ ਆਪਣੇ ਹੱਕਾਂ ਲਈ ਸੜਕਾਂ ਤੇ ਰੁੱਲ ਰਿਹਾ ਹੈ ਜੋ ਸਰਕਾਰ ਦੀਆਂ ਕਰਜੇ ਦੀ ਮਾਰ ਹੇਠ ਖੁਦਕੁਸ਼ੀਆਂ ਕਰ ਰਿਹਾ ਹੈ। ਰਵਿੰਦਰ ਸਿੰਘ ਬ੍ਰਹਮਪੁਰਾ ਕਿਹਾ ਕਿ 550 ਤੋ ਵੱਧ ਅੰਦੋੋਲਨ ਦੌਰਾਨ ਸ਼ਹੀਦ ਹੋ ਗਏ ਪਰ ਅਜੇ ਤੱਕ ਕਿਸੇ ਨੇ ਉਫ ਹੀ ਕੀਤੀ। ਇਹ ਲੋਕਤੰਤਰੀ ਵਿਰੋਧੀ ਅਤੇ ਤਾਨਾਸ਼ਾਹੀ ਹੈ । ਉਨਾ ਕਿਹਾ ਕਿ ਮੋਦੀ ਸਰਕਾਰ ਦੀ ਇਕੋ ਇਕ ਸੋਚ ਹੈ ਕਿ ਅਮੀਰਾਂ ਨੂੰ ਹੋਰ ਕਿਵੇ ਉੱਪਰ ਚੁੱਕਿਆ ਜਾਵੇ ਭਾਵੇ ਗਰੀਬ,ਮਿਡਲ ਵਰਗ ਪੀਸੀਆ ਜਾਵੇ।
ਉਨਾ ਅਤੀਤ ਦੇ ਹਵਾਲੇ ਨਾਲ ਕਿਹਾ ਕਿ ਪਹਿਲਾ ਨੋਟਬੰਦੀ ਲਾਗੂ ਕੀਤੀ ਫਿਰ ਜੀ.ਐਸ.ਟੀ ਨੇ ਸਮੁੱਚਾ ਕਾਰੋਬਾਰ ਖਤਮ ਕਰ ਦਿੱਤਾ, ਬੇਰੁਜਗਾਰੀ ਚਰਮ ਸੀਮਾ ਤੇ ਪੁੱਜ ਗਈ। ਦੇਸ਼ ਆਰਥਿਕ ਸੰਕਟ ਚ ਘਿਰ ਗਿਆ ।ਮਹਿੰਗਾਈ ਨੇ ਲੋਕਾਂ ਤੇ ਗਰੀਬਾਂ ਨੂੰ ਰੋਟੀ ਤੋ ਦੂਰ ਕਰ ਦਿੱਤਾ। ਕਿਸਾਨ ਕਰਜੇ ਦੀ ਮਾਰ ਹੇਠ ਆ ਗਿਆ। ਛੋਟਾ ਤੇ ਦਰਮਿਆਨਾ ਕਿਸਾਨ ਸਭ ਤੋ ਜਿਆਦਾ ਪੀੜਤ ਹੈ, ਜਿਸ ਕੋਲ ਨਾਂ ਕੋਈ ਰੁਜਗਾਰ ਲਈ ਸਾਧਨ ਹੈ ਤੇ ਨਾ ਕੁਝ ਹੋਰ ਕਾਰੋਬਾਰ।
ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਜਾਬ ਕਾਂਗਰਸ ਨੂੰ ਵੀ ਨਿਸ਼ਾਨੇ ਤੇ ਲਿਆ ਕਿ ਪੰਜਾਬ ਦੇ ਭੋਲੇ ਲੋਕਾਂ ਨੇ ਕੈਪਟਨ ਨੇ ਸਰਾਸਰ ਵਿਸ਼ਵਾਸ਼ ਘਾਤ ਕੀਤਾ ਹੈ, ਜਿਸ ਨੂੰ ਇਤਿਹਾਸ ਕਦੇ ਮੁਆਫ ਨਹੀ ਕਰੇਗਾ । ਉਨਾ ਕਿਹਾ ਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਬਾਦਲਾਂ ਤੋ ਦੁੱਖੀ ਸਨ ਪਰ ਕੈਪਟਨ ਸਰਕਾਰ ਨੇ ਲੋਕਾਂ ਦਾ ਮਾੜਾ ਮੋਟਾ ਚਲਦੇ ਕੰਮਾਂ ਦਾ ਵੀ ਭੱਠਾ ਬੈਠਾ ਦਿੱਤਾ।
ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਤੇ ਟਿੱਪਣੀ ਕਰਦਿਆਂ ਕਿਹਾ ਕਿ ਬੀਤੇ ਕੁਝ ਦਿਨਾਂ ਤੋ ਇਸ ਵੱਲੋ ਲੋਕਾਂ ਨੂੰ ਫਿਰ ਤੋ ਭਰਮਾਉਣ ਲਈ ਕਈ ਤਰਾਂ ਦਾ ਵਾਅਦੇ ਕੀਤਾ ਜਾ ਰਹੇ ਹਨ ਜੋ ਸਿਰਫ ਸੱਤਾ ਹਥਿਆਉਣ ਲਈ ਹਨ। ਉਨਾ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੂੰ ਇਨਾ ਹੀ ਲੋਕਾਂ ਦਾ ਫਿਕਰ ਹੁੰਦਾ ਤਾਂ ਹੁਣ ਤੱਕ ਪੰਜਾਬ ਦੀ ਇਹ ਦੁਰਦਸ਼ਾ ਨਾ ਹੁੰਦੀ। ਇਸ ਲਈ ਹੁਣ ਪੰਜਾਬ ਦੇ ਲੋਕ ਇਨਾ ਪਾਰਟੀਆਂ ਨੂੰ ਨੁੱਕਰੇ ਲਾਉਣ ਤਾਂ ਜੋ ਪੰਜਾਬ ਦੇਸ਼ ਦਾ ਖੁਸ਼ਹਾਲ ਪ੍ਰਾਂਤ ਬਣ ਸਕੇ।