ਸਿਹਤਪੰਜਾਬ

ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਨੂੰ ਮਿਲੇ ਸਪੈਸ਼ਲਿਸਟ ਡਾਕਟਰ

ਫਿਰੋਜ਼ਪੁਰ 12 ਅਗਸਤ (ਅਸ਼ੋਕ ਭਾਰਦਵਾਜ) ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਦੀ ਅਗਵਾਈ ਵਿੱਚ ਜ਼ਿਲੇ ਅੰਦਰ ਸਿਹਤ ਸੇਵਾਵਾਂ ਨੂੰ ਬਿਹਤਰ ਬਨਾਉਣ ਲਈ ਨਿਰੰਤਰ ਉਪਰਾਲੇ ਜਾਰੀ ਹਨ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦੋ ਮਾਹਿਰ ਡਾਕਟਰਾਂ ਨੇ ਆਪਣਾ ਕਾਰਜਭਾਰ ਸੰਬਾਲ ਲਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਜ਼ਿਲਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਕੌਰ ਨੇ ਦੱਸਿਆ ਕਿ ਹਸਪਤਾਲ ਵਿਖੇ ਜਨਰਲ ਸਰਜਨ ਡਾ. ਸ਼ਿਵਕਰਨ ਕੌਰ ਗਿੱਲ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਕਨਿਸ਼ ਕਿੰਗਰਾ ਨੇ ਜੁਆਇਨ ਕਰ ਲਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜਨਰਲ ਸਰਜਨ ਡਾ. ਸਿਵਕਰਨ ਗਿੱਲ ਨੇ ਹਾਲ ਹੀ ਵਿੱਚ ਹਸਪਤਾਲ ਵਿਖੇ ਬਰੈਸਟ ਕੈਂਸਰ ਰਿਮੂਵਲ ਸਰਜਰੀ ਕੀਤੀ ਹੈ ਅਤੇ ਆਰਥੋਪੀਡੀਸ਼ੀਅਨ ਡਾ. ਕਨਿਸ਼ ਕਿੰਗਰਾ ਹੱਡੀਆਂ ਦੇ ਹਰ ਤਰਾਂ ਦੇ ਇਲਾਜ਼, ਆਪਰੇਸ਼ਨਾਂ ਅਤੇ ਗੋਡੇ ਬਦਲਣ ਵਾਲੇ ਆਪਰੇਸ਼ਨਾਂ ਦੇ ਸਮਰੱਥ ਹਨ।

ਉਨ੍ਹਾਂ ਲੋੜਵੰਦ ਜ਼ਿਲਾ ਨਿਵਾਸੀਆਂ ਨੂੰ ਜ਼ਿਲਾ ਹਸਪਤਾਲ ਵਿਖੇ ਉਪਲੱਬਧ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾੳਣ ਦੀ ਅਪੀਲ ਕੀਤੀ। ਇਸ ਅਵਸਰ ਤੇ ਜ਼ਿਲਾ ਟੀਕਾਕਰਨ ਅਫਸਰ ਡਾ:ਮੀਨਾਕਸ਼ੀ ਅਬਰੋਲ ਅਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਸੁਸ਼ਮਾਂ ਠੱਕਰ ਵੀ ਮੌਜ਼ੂਦ ਸਨ।

Show More

Related Articles

Leave a Reply

Your email address will not be published.

Back to top button