
ਖਮਾਣੋ 12 ਅਗਸਤ (ਰਵਿੰਦਰ ਸਿੰਘ ਸਿੱਧੂ) ਨਗਰ ਪੰਚਾਇਤ ਖਮਾਣੋਂ ਦੇ ਵਾਰਡ ਨੰਬਰ 09 ਵਿੱਚ ਕੀਰਤਨ ਮੰਡਲੀ ਸੀਤਲਾ ਮਾਤਾ ਮੰਦਰ ਕਮੇਟੀ ਦੀ ਪ੍ਰਧਾਨ ਬੀਬੀ ਜਸਬੀਰ ਕੌਰ ਅਤੇ ਬੀਬੀ ਸੋਨੀਆ ਅਰੋੜਾ ਦੀ ਅਗਵਾਈ ਵਿੱਚ ਸਾਉਣ ਦੇ ਮਹੀਨੇ ਦਾ ਪੰਜਾਬੀ ਸਭਿਆਚਾਰ ਨੂੰ ਦਰਸਾਉਂਦਾ ਹਰਿਆਲੀ ਤੀਜ ਦਾ ਤਿਉਹਾਰ ਬਹੁਤ ਹੀ ਧੂਮਧਾਮ ਅਤੇ ਉਤਸਾਹ ਨਾਲ ਮਨਾਇਆ ਗਿਆ। ਜਿਸ ਵਿੱਚ ਵੱਖ ਵੱਖ ਵਾਰਡ ਦੀਆਂ ਸੁਹਾਗਣਾ ਅਤੇ ਮੁਟਿਆਰਾਂ ਨੇ ਭਾਗ ਲਿਆ।
ਇਸ ਮੌਕੇ ਮੁਟਿਆਰਾਂ ਵੱਲੋਂ ਪੰਜਾਬ ਦਾ ਲੋਕ ਨਾਚ ਗਿੱਧਾ ਬੋਲੀਆਂ, ਸਿੱਠਣੀਆਂ ਅਤੇ ਘੋੜੀਆਂ ਗਾ ਕੇ ਅਲੋਪ ਹੋ ਰਹੇ ਪੰਜਾਬੀ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਵਾਇਆ।
ਇਸ ਮੌਕੇ ਕੌਸਲਰ ਬਲਜੀਤ ਕੌਰ ਸਿੱਧੂ, ਕੌਂਸਲਰ ਕੁਸ਼ਮ ਵਰਮਾ, ਕੌਂਸਲਰ ਸੁਖਵਿੰਦਰ ਕੌਰ, ਕੌਂਸਲਰ ਮਨਦੀਪ ਕੌਰ, ਕੌਂਸਲਰ ਹਰਜੀਤ ਕੌਰ, ਪਰਮਜੀਤ ਕੌਰ, ਸਿਮਰਨ ਕੌਰ, ਨਿਰਮਲ, ਨੇਹਾ ਗੁਪਤਾ, ਵੀਨਾ,ਪਰਵੀਨ ਰਾਣਾ, ਮਨੈਲਾ ਬੱਬੀ, ਮੋਨਾ ਸੋਨੂ, ਰੀਟਾ, ਨਿਤਾਸਾ, ਹਰਪ੍ਰੀਤ ਕੌਰ, ਕ੍ਰਿਸ਼ਨਾ ਦੇਵੀ, ਗੁਰਪ੍ਰੀਤ ਕੌਰ, ਮਨਦੀਪ ਕੌਰ, ਪਰਮਿੰਦਰ ਕੌਰ ਅਤੇ ਪ੍ਰਿਆ ਅਰੋੜਾ ਆਦਿ ਹਾਜਰ ਸਨ।