ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਅੱਜ 15 ਅਗਸਤ ‘ਕਾਲਾ ਦਿਨ’ ਮਨਾਵਾਂਗੇ

ਸਰਾਭਾ 14, ਅਗਸਤ (ਪ .ਪ) ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਪੂਰੇ ਭਾਰਤ ਵਿੱਚ ਭਾਵੇਂ ਜਸ਼ਨ ਮਨਾਏ ਜਾ ਰਹੇ ਹਨ, ਪਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ‘ਚ 15 ਅਗਸਤ ਦਾ ਦਿਨ ‘ਕਾਲ਼ਾ ਦਿਨ’ ਦੇ ਰੂਪ ਵਿਚ ਮਨਾਇਆ ਜਾਵੇਗਾ।
ਇਸ ਸੰਬੰਧ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਪੰਜਾਬ ਦੇ ਆਗੂ ਇੰਦਰਜੀਤ ਸਿੰਘ ਸਹਿਜਾਦ, ਦੇਵ ਸਰਾਭਾ, ਭੋਲਾ ਸਰਾਭਾ, ਬਿੱਟੂ ਸਰਾਭਾ, ਸੋਨੀ ਸਰਾਭਾ, ਬਿੱਲੂ ਸਰਾਭਾ, ਪੰਮਾ ਸਰਾਭਾ ਅਤੇ ਮਨਪ੍ਰੀਤ ਸਿੰਘ ਅਕਾਲਗਡ਼੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਬੰਧੀ ਮੁੱਖ ਮੰਗਾਂ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ ਦੇ ਰਹੀਆਂ।
ਉਨ੍ਹਾਂ ਕਹਿ ਕੇ ਸਾਡੀਆਂ ਮੁੱਖ ਮੰਗਾਂ ਹਨ ਜਿਵੇਂ ਕਿ ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਘਰ ਦੀ ਖਸਤਾ ਹਾਲਤ ਨੂੰ ਮੁੱਖ ਰੱਖਦਿਆਂ ਅਤੇ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਨਾ ਕਰਨ ਸਾਡਾ ਸਮੇਂ ਦੀਆਂ ਸਰਕਾਰਾਂ ਨਾਲ ਰੋਸ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਅਤੇ ਹੋਰ ਅਨੇਕਾਂ ਸ਼ਹੀਦਾਂ ਨੂੰ ਹੁਣ ਤੱਕ ਕੌਮੀ ਦਾ ਕੌਮੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ।
ਇਸ ਮੌਕੇ ਸਮੂਹ ਮੈਂਬਰਾ ਨੇ ਭਾਈਬਾਲਾ ਚੌਕ ਤੋਂ ਰਾਏਕੋਟ ਨੂੰ ਜਾਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਨੂੰ ਪੱਖੋਵਾਲ ਰੋਡ ਲਿਖ ਕੇ ਸੰਬੋਧਨ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਨ੍ਹਾਂ ਪ੍ਰਮੁੱਖ ਮੰਗਾਂ ਕਰਕੇ ਹੀ 15 ਅਗਸਤ ਆਜ਼ਾਦੀ ਦਿਹਾੜੇ ਨੂੰ ‘ਕਾਲਾ ਦਿਵਸ’ ਤੌਰ ਤੇ ਮਨਾਵਾਂਗੇ ।