ਪੰਜਾਬ

ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤ

ਹੁਣ ਪ੍ਰਾਈਵੇਟ ਹਸਪਤਾਲਾਂ ਵਿਚੋਂ ਵੀ ਮਿਲ ਸਕਣਗੇ ਜਨਮ ਤੇ ਮੌਤ ਦੇ ਸਰਟੀਫਿਕੇਟ

ਗੁਰਦਾਸਪੁਰ, 14 ਅਗਸਤ (ਲੱਕੀ ਰਾਜਪੂਤ) ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਲੋਕਾ ਨੂੰ ਇਕ ਹੀ ਛੱਤ ਥੱਲੇ ਸੇਵਾਵਾਂ ਮੁਹੱਈਆ ਕਰਵਾਉਣ ਲਈ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਲੋਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਸਮਾਂਬੱਧ ਤਰੀਕੇ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਅੱਜ ਲੋਕਾਂ ਦੀਆਂ ਸਹੂਲਤ ਲਈ ਹੋਰ ਚਾਰ ਹੋਰ ਨਵੀਂਆਂ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਸਬੰਧੀ ਅੱਜ ਸ੍ਰੀਮਤੀ ਅਮਨਦੀਪ ਕੌਰ ਸਹਾਇਕ ਕਮਿਸ਼ਨਰ (ਜ) ਵਲੋਂ ਬਿਨੈਕਾਰਾਂ ਨੂੰ ਜਨਮ ਦੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਅਮਰਿੰਦਰ ਸਿੰਘ ਜ਼ਿਲਾ ਈ-ਗਵਰਨੈੱਸ ਕੁਆਰਡੀਨੇਟਰ, ਰਾਹੁਲ ਡੋਗਰਾ ਸਹਾਇਕ ਈ-ਡਿਸਟਿ੍ਰਕ ਕੁਆਰਡੀਨੇਟਰ, ਆਸੀਸ ਕਟੋਚ ਜ਼ਿਲਾ ਮੈਨੇਜਰ ਸੇਵਾ ਕੇਂਦਰ ਅਤੇ ਪਵਨ ਕੁਮਾਰ ਸਹਾਇਕ ਜਿਲਾ ਮੈਨੇਜਰ ਵੀ ਮੋਜਦੂਦ ਸਨ।

ਇਸ ਮੌਕੇ ਗਲੱਬਾਤ ਕਰਦਿਆਂ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਪਹਿਲਾਂ ਤੋਂ ਮਿਲ ਰਹੀਆਂ ਸੇਵਾਵਾਂ ਦੇ ਨਾਲ ਹੁਣ ਲੋਕਾਂ ਨੂੰ ਜਨਮ ਅਤੇ ਮੌਤ ਦੇ ਸਰਟੀਫਿਕੇਟ, ਰਜਿਸਟਰਾਰ ਦਫਤਰ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਪਾਸੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਸਾਂਝੇ ਯਤਨਾਂ ਤਹਿਤ ਹੁਣ ਪ੍ਰਾਈਵੇਟ ਹਸਪਤਾਲਾਂ ਵਲੋਂ ਜਨਮ ਤੇ ਮੌਤ ਰਜਿਸ਼ਟਰੇਸ਼ਨ ਸਬੰਧੀ ਜਾਣਕਾਰੀ ਰਜਿਸਟਰਾਰ ਦਫਤਰ ਨੂੰ ਆਨਲਾਈਨ ਪੋਰਟਲ ਦੁਆਰਾ ਭੇਜੀ ਜਾਵੇਗੀ, ਜਿਸ ਨਾਲ ਕੰਮ-ਕਾਜ ਵਿਚ ਹੋਰ ਤੇਜ਼ੀ ਅਤੇ ਪਾਰਦਸ਼ਤਾ ਆਵੇਗੀ।

ਉਨਾਂ ਅੱਗੇ ਦੱਸਿਆ ਕਿ ਸੇਵਾ ਕੇਂਦਰਾਂ ਰਾਹੀਂ ਘਰ ਜਾ ਕੇ ਸਰਵਿਸ ਮੁਹੱਈਆ ਕਰਵਾਈ ਜਾਵੇਗੀ। ਜਿਸ ਤਹਿਤ ਨਾਗਰਿਕ ਨੂੰ ਉਸਦੇ ਘਰ ਜਾ ਕੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਅੱਜ ਮੋਗਾ ਅਤੇ ਕਪੂਰਥਲਾ ਤੋਂ ਸ਼ੁਰੂਆਤ ਕੀਤੀ ਗਈ ਹੈ ਅਤੇ ਜਲਦ ਹੀ ਬਾਕੀ ਜਿਲਿ੍ਹਆਂ ਵਿਚ ਸ਼ੁਰੂ ਕੀਤੀ ਜਾ ਰਹੀ ਹੈ।

ਇਸੇ ਤਰਾਂ ਐਨ.ਆਰ.ਆਈ ਸੈੱਲ ਪੰਜਾਬ ਤੋਂ ਦਸਤਾਵੇਜ਼ਾ ਦੀ ਤਸਦੀਕ ਕਰਵਾਉਣ ਦੀ ਸੇਵਾ ਨੂੰ ਸੌਖਾ ਕੀਤਾ ਗਿਆ ਹੈ। ਹੁਣ ਕਿਸੇ ਨੂੰ ਵੀ ਚੰਡੀਗੜ੍ਹ ਦਫਤਰ ਜਾ ਕੇ ਆਪਣੇ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਨੇੜੇ ਦੇ ਸੇਵਾ ਕੇਂਦਰਾਂ ’ਤੇ ਪਹੁੰਚ ਕਰਨੀ ਹੈ ਅਤੇ ਸਿਰਫ ਆਪਣੇ ਦਸਤਾਵੇਜ਼ ਜਮ੍ਹਾ ਕਰਵਾ ਕੇ ਰਸੀਦ ਪ੍ਰਾਪਤ ਕਰਨੀ ਹੈ ਅਤੇ ਬਾਕੀ ਕੰਮ ਸੇਵਾ ਕੇਂਦਰਾਂ ਦਾ ਹੋਵੇਗਾ। ਨਾਲ ਹੀ ਬਿਨੈਕਾਰ ਨੂੰ ਫੋਨ ਤੇ ਮੈਸੇਜ ਰਾਹੀਂ ਹਰ ਜਾਣਕਾਰੀ ਆਉਂਦੀ ਰਹੇਗੀ ਅਤੇ ਤਿਆਰ ਤਸਦੀਕਸ਼ੁਦਾ ਦਸਤਾਵੇਜ਼ ਸੇਵਾ ਕੇਂਦਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸੇ ਤਰਾਂ ਆਨਲਾਈਨ ਆਰ.ਟੀ.ਆਈ ਪੋਰਟਲ www.rti.punjab.gov.in ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਲੋਕਾਂ ਨੂੰ ਸੂਚਨਾ ਦੇ ਅਧਿਕਾਰ ਤਹਿਤ ਕਿਸੇ ਵੀ ਵਿਭਾਗ ਕੋਲੋਂ ਜਾਣਕਾਰੀ ਲੈਣ ਲਈ ਆਨਲਾਈਨ ਪੋਰਟਲ ਰਾਹੀ ਅਪਲਾਈ ਕਰਨਾ ਹੋਵੇਗਾ ਅlੇ ਅਰਜ਼ੀ ਸਬੰਧਤ ਲੋਕ ਸੂਚਨਾ ਅਫਸਰ ਕੋਲ ਪੁਹੰਚ ਜਾਵੇਗੀ। ਲੋੜੀਦੀ ਸੂਚਨਾ ਜਾਂ ਜਾਣਕਾਰੀ ਵੀ ਆਨਲਾਈਨ ਪੋਰਟਲ ਰਾਹੀਂ ਹੀ ਪ੍ਰਾਪਤ ਹੋ ਸਕੇਗੀ।

ਇਸ ਮੌਕੇ ਮਨਜਿੰਦਰ ਸਿੰਘ ਪਿੰਡ ਜੀਵਨਵਾਲ ਬੱਬਰੀ, ਰਕੇਸ ਮਹਾਜਨ ਓਂਕਾਰ ਨਗਰ ਗੁਰਦਾਸਪੁਰ, ਹਰਪ੍ਰੀਤ ਸਿੰਘ ਪਿੰਡ ਸਾਧੂਚੱਕ ਅਤੇ ਰਾਜ ਕੁਮਾਰ ਆਈ.ਟੀ.ਆਈ ਕਾਲੋਨੀ ਗੁਰਦਾਸਪੁਰ ਨੂੰ ਬੱਚਿਆਂ ਦੇ ਜਨਮ ਸਰਟੀਫਿਕੇਟ ਵੰਡੇ ਗਏ। ਉਨਾਂਂ ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ਰਾਹੀਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਹੁਤ ਲਾਭ ਮਿਲਿਆ ਹੈ ਅਤੇ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬਹੁਤ ਬਚਤ ਹੋ ਰਹੀ ਹੈ।

Show More

Related Articles

Leave a Reply

Your email address will not be published.

Back to top button