ਪੰਜਾਬਮਾਲਵਾ

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ 25 ਅਗਸਤ ਨੂੰ ਗ੍ਰਿਫਤਾਰੀ ਦੇਣ ਲਈ ਬਰਗਾੜੀ ਵਿਖੇ ਗ੍ਰਿਫ਼ਤਾਰੀ ਲਈ ਜਥਾ ਰਵਾਨਾ ਹੋਵੇਗਾ: ਜੱਥੇਦਾਰ ਮੰਡੇਰ

15 ਅਗਸਤ ਨੂੰ ਸਮੁੱਚੀ ਪਾਰਟੀ ਅਤੇ ਸਿੱਖ ਕੌਮ ਕਾਲੀਆ ਦਸਤਾਰਾਂ ਤੇ ਚੂੰਨੀਆ ਪਾ ਕੇ ‘ਕਾਲੇ ਦਿਨ’ ਵੱਜੋ ਮਨਾਉਣ

ਮਹਿਲ ਕਲਾਂ 14 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਸਰਕਲ ਪ੍ਰਧਾਨ ਮਹਿੰਦਰ ਸਿੰਘ ਸਹਿਜੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਜੱਥੇਦਾਰ ਦਰਸ਼ਨ ਸਿੰਘ ਮੰਡੇਰ ਵਿਸ਼ੇਸ ਤੌਰ ਤੇ ਸਮੂਲੀਅਤ ਕੀਤੀ।

ਜੱਥੇਦਾਰ ਮੰਡੇਰ ਨੇ ਕਿਹਾ ਕਿ ਕਿਹਾ ਕਿ ਪਿਛਲੇ ਪੰਜ ਛੇ ਸਾਲ ਪਹਿਲਾਂ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਨੂੰ ਗ੍ਰਿਫਤਾਰ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਜੁਲਾਈ ਤੋਂ ਬਰਗਾੜੀ ਵਿਖੇ ਪੂਰੀ ਸਿੱਦਤ ਅਤੇ ਦ੍ਰਿੜਤਾ ਨਾਲ ਮੋਰਚਾ ਸੁਰੂ ਕੀਤਾ ਗਿਆ। ਇਸ ਲੜੀ ਆਪਣੇ ਜਿੱਲੇ ਵੱਲੋਂ 25 ਅਗਸਤ ਨੂੰ ਜਿਲਾ ਬਰਨਾਲਾ ਤੋਂ ਜਥਾ ਰਵਾਨਾ ਹੋਵੇਗਾ।

ਉਨ੍ਹਾਂ ਨੇ ਦੱਸਿਆ ਕਿ ਸਮੁੱਚੀ ਸਿੱਖ ਕੌਮ ਨੂੰ ਪਾਰਟੀ ਦੇ ਬਿਨ੍ਹਾਂ ਤੇ ਫਿਰ ਤੋਂ ਇਹ ਦੁਹਰਾਉਦੇ ਹੋਏ ਕਿ ਇੰਡੀਆ ਦੇ ਹੁਕਮਰਾਨ ਸਿੱਖ ਕੌਮ ਤੇ ਪੰਜਾਬੀਆ ਨੂੰ ਬੀਤੇ 73 ਸਾਲਾ ਤੋਂ ਕਿਸੇ ਵੀ ਖੇਤਰ ਵਿਚ ਨਾ ਤਾਂ ਇਨਸਾਫ਼ ਦੇ ਰਹੇ ਹਨ ਅਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਨ ਵਾਲੇ ਦੋਸ਼ੀਆ ਸ. ਬਾਦਲ, ਸੁਖਬੀਰ ਬਾਦਲ, ਸੁਮੇਧ ਸੈਣੀ, ਸਿਰਸੇ ਵਾਲੇ ਡੇਰੇ ਦੇ ਮੁੱਖੀ ਗੁਰਮੀਤ ਰਾਮ ਰਹੀਮ ਅਤੇ ਹੋਰਨਾਂ ਨੂੰ ਗ੍ਰਿਫ਼ਤਾਰ ਕਰਕੇ ਸਜਾਵਾਂ ਦੇਣ ਦੇ ਅਮਲ ਕਰ ਰਹੇ ਹਨ। ਇਸ ਲਈ ਹੀ ਸ. ਸਿਮਰਨਜੀਤ ਸਿੰਘ ਮਾਨ ਨੇ ਬਰਗਾੜੀ ਵਿਖੇ 08 ਅਗਸਤ ਨੂੰ ਹੋਏ ਰੋਸ਼ ਭਰੇ ਵੱਡੇ ਇਕੱਠ ਵਿਚ ਇਹ ਐਲਾਨ ਕੀਤਾ ਸੀ ਕਿ ਸਮੁੱਚੀ ਸਿੱਖ ਕੌਮ 15 ਅਗਸਤ ਦੇ ਹੁਕਮਰਾਨਾਂ ਦੇ ਆਜਾਦੀ ਦੇ ਦਿਹਾੜੇ ਦੇ ਮਨਾਏ ਜਾ ਰਹੇ, ਕਿਸੇ ਵੀ ਸਮਾਗਮ ਵਿਚ ਨਾ ਤਾਂ ਸਮੂਲੀਅਤ ਕਰੇ ਅਤੇ ਨਾ ਹੀ ਇਸ ਦਿਨ ਨੂੰ ਪ੍ਰਵਾਨ ਕਰੇ।

ਜੱਥੇਦਾਰ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਆਪਣਾ ਰੋਸ਼ ਦਰਜ ਕਰਦੇ ਹੋਏ, ਜਿਥੇ ਕਿਤੇ ਵੀ ਉਹ ਵਿਚਰਣ ਆਪਣੇ ਘਰਾਂ, ਕਾਰੋਬਾਰਾਂ ਉਤੇ ਕਾਲੇ ਝੰਡੇ ਲਹਿਰਾਉਣ ਅਤੇ ਆਪਣੀਆ ਦਸਤਾਰਾਂ ਅਤੇ ਚੂੰਨੀਆ ਕਾਲੇ ਰੰਗ ਦੀਆਂ ਪਹਿਨਕੇ ਇਸ ਦਿਹਾੜੇ ਨੂੰ ਬਤੌਰ ‘ਕਾਲੇ ਦਿਨ’ ਵੱਜੋ ਮਨਾਉਣ ਕਿਉਂਕਿ ਸਿੱਖ ਕੌਮ ਦਾ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਦੀ ਮਨਾਈ ਜਾ ਰਹੀ ਆਜ਼ਾਦੀ ਨਾਲ ਕੋਈ ਵਾਹ-ਵਾਸਤਾ ਨਹੀਂ। ਇਨ੍ਹਾਂ ਨੇ ਬੀਤੇ ਲੰਮੇ ਸਮੇਂ ਤੋਂ ਸਿੱਖ ਕੌਮ ਦੇ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਤੇ ਮਾਲੀ ਹੱਕਾਂ ਉਤੇ ਜ਼ਬਰੀ ਡਾਕਾ ਮਾਰਿਆ ਹੋਇਆ ਹੈ ਅਤੇ ਸਿੱਖ ਕੌਮ ਦੇ ਆਨੰਦ ਮੈਰਿਜ ਐਕਟ ਨੂੰ ਪਾਸ ਕਰਕੇ ਅਤੇ ਮਾਨਤਾ ਨਾ ਦੇ ਕੇ ਸਿੱਖ ਕੌਮ ਦੀ ਵੱਖਰੀ ਅਤੇ ਅਣਖੀਲੀ ਪਹਿਚਾਣ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਸਾਜਿਸਾ ਰਚਦੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਜਨਮ ਤੋਂ ਹੀ ਆਜ਼ਾਦ ਅਤੇ ਵੱਖਰੀ ਪਹਿਚਾਣ ਦੀ ਮਾਲਕ ਹੈ । ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਕੌਮ ਨੇ ਆਪਣੇ ਜਨਮ ਤੋਂ ਲੈਕੇ ਅੱਜ ਤੱਕ ਕਦੀ ਵੀ ਕਿਸੇ ਵੀ ਹੁਕਮਰਾਨ ਜਾਂ ਤਾਕਤ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ। ਭਾਵੇ ਅਸੀਂ ਇੰਡੀਆ ਦੇ ਵਿਧਾਨ ਹੇਠ ਜੀ ਰਹੇ ਹਾਂ, ਪਰ ਅਸੀਂ ਆਪਣੀ ਵੱਖਰੀ ਪਹਿਚਾਣ ਅਤੇ ਆਜਾਦ ਹਸਤੀ ਨੂੰ ਕਦੀ ਵੀ ਆਂਚ ਨਹੀਂ ਆਉਣ ਦਿੱਤੀ। ਇਸ ਲਈ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੀ ਸਿੱਖ ਕੌਮ ਤੇ ਪੰਜਾਬੀ ਇਸ ਦਿਹਾੜੇ ਦਾ ਬਾਈਕਾਟ ਕਰਕੇ ਅਤੇ ਕਾਲੇ ਦਿਨ ਵੱਜੋ ਮਨਾਕੇ ਕੌਮਾਂਤਰੀ ਪੱਧਰ ਤੇ ਆਪਣੇ ਹਕੂਮਤੀ ਹੋ ਰਹੀ ਬੇਇਨਸਾਫੀ ਵਿਰੁੱਧ ਰੋਸ ਦਰਜ ਕਰਨਗੇ।

ਉਨ੍ਹਾਂ ਨੇ ਜੱਥੇਬੰਦੀ ਦੇ ਸਮੂਹ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਚੋਣਾਂ ਵਿੱਚ ਪਾਰਟੀ ਵੱਲੋਂ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਇਸ ਮੌਕੇ ਜਿਲਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਬਰਨਾਲਾ, ਸੀਨੀਅਰ ਆਗੂ ਬਲਦੇਵ ਸਿੰਘ ਗੰਗੋਹਰ, ਜਥੇਦਾਰ ਮੁਖਤਿਆਰ ਸਿੰਘ ਛਾਪਾ, ਸਰਪੰਚ ਸੁਖਵਿੰਦਰ ਸਿੰਘ ਭੋਲਾ ਗੰਗੋਹਰ, ਮਲਕੀਤ ਸਿੰਘ ਮਹਿਲ ਖੁਰਦ, ਅਜੈਬ ਸਿੰਘ ਮਹਿਲ ਕਲਾ, ਪ੍ਰਿਰਥੀ ਸਿੰਘ ਛਾਪਾ, ਮਨਜੀਤ ਸਿੰਘ ਕਲਾਲਾ, ਜਗਦੇਵ ਸਿੰਘ ਨਿਹਾਲੂਵਾਲ, ਬੰਤ ਸਿੰਘ ਚੁਹਾਨਕੇ ਖੁਰਦ, ਭੋਲਾ ਸਿੰਘ ਕਲਾਲਾ, ਨਿਰਮਲ ਸਿੰਘ ਕਲਾਲਾ ਆਦਿ ਆਗੂ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button