ਦੁਆਬਾਪੰਜਾਬ

ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਅੱਜ ਕੀਤਾ ਜਾਵੇਗਾ ‘ਰਾਸ਼ਟਰਪਤੀ ਸੋਨ ਤਗਮੇ’ ਨਾਲ ਸਨਮਾਨਿਤ

ਖਮਾਣੋਂ 14 ਅਗਸਤ (ਰਵਿੰਦਰ ਸਿੰਘ ਸਿੱਧੂ) ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਅਤੇ ਬਤੌਰ ਏ.ਐਸ.ਆਈ. ਫਤਿਹਗੜ੍ਹ ਸਾਹਿਬ ਵਜੋਂ ਸੇਵਾ ਨਿਭਾ ਰਹੇ, ਹਰਜੀਤ ਸਿੰਘ ਨੂੰ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਿਸ ਗੋਲਡ ਮੈਡਲ ਨਾਲ ਅਜਾਦੀ ਦਿਵਸ ਮੌਕੇ ਜ਼ਿਲ੍ਹੇ ਵਿੱਚ ਉੱਚ ਅਧਿਕਾਰੀਆਂ ਵੱਲੋਂ ਮਾਨਯੋਗ ਰਾਸ਼ਟਰਪਤੀ ਵਲੋਂ ਭੇਜੇ ਗਏ ‘ਸੋਨ ਤਮਗਾ’ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਇਮਾਨਦਾਰੀ ਨਾਲ ਕੀਤੀ ਡਿਊਟੀ ਉਪਰੰਤ ਕਿਸੇ ਵੀ ਵਿਅਕਤੀ ਦਾ ਸਨਮਾਨ ਕੀਤਾ ਜਾਂਦਾ ਹੈ, ਤਾਂ ਉਹ ਉਸ ਵਿਅਕਤੀ ਲਈ ਬਹੁਤ ਵੱਡੀ ਉਪਲੱਬਧੀ ਹੁੰਦੀ ਹੈ। ਜਿਸ ਨੂੰ ਉਹ ਪੂਰੀ ਜ਼ਿੰਦਗੀ ਨਹੀਂ ਭੁੱਲ ਸਕਦੇ ਅਤੇ ਹਮੇਸ਼ਾ ਹੀ ਇਮਾਨਦਾਰੀ ਵਾਲੇ ਰਸਤੇ ‘ਤੇ ਚੱਲੇਗਾ।

Show More

Related Articles

Leave a Reply

Your email address will not be published.

Back to top button