
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ: ਸੁਰਜੀਤ ਸਿੰਘ ਰੱਖੜਾ
ਹਲਕਾ ਨਾਭਾ ਦੀ ਸੀਟ ਜਿੱਤ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਪਾਵਾਂਗੇ: ਕਬੀਰ ਦਾਸ
ਨਾਭਾ 14 ਅਗਸਤ (ਵਰਿੰਦਰ ਵਰਮਾ) ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਬਾਬੂ ਕਬੀਰ ਦਾਸ ਨੂੰ ਨਾਭਾ ਹਲਕਾ ਦਾ ਇੰਚਾਰਜ ਲਗਾਉਣ ਤੇ ਉਨ੍ਹਾਂ ਵੱਲੋਂ ਇਤਿਹਾਸਕ ਗੁਰਦੁਆਰਾ ਅਜਾਪਾਲ ਘੋਡ਼ਿਆਂ ਵਾਲਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਬਾਬੂ ਕਬੀਰ ਦਾਸ ਤੇ ਵਿਕਰਮਜੀਤ ਚੌਹਾਨ ਨੇ ਨਤਮਸਤਕ ਹੋ ਕੇ ਵਹਿਗੁਰ ਜੀ ਦਾ ਸ਼ੁਕਰਾਨਾ ਕੀਤਾ ਅਤੇ ਸਾਰੇ ਪਾਰਟੀ ਵਰਕਰਾਂ ਨਾਲ ਮਿਲ ਕੇ ਚੋਣਾਂ ਵਿਚ ਉਤਰਨ ਦਾ ਪ੍ਰਣ ਕੀਤਾ। ਇਸ ਧਾਰਮਿਕ ਸਮਾਗਮ ਵਿੱਚ ਨਾਭਾ ਹਲਕੇ ਦੀਆਂ ਸੰਗਤਾਂ ਗੁਰੂ ਘਰ ਵਿਚ ਨਤਮਸਤਕ ਹੋਈਆਂ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਾਭੇ ਹਲਕੇ ਦੀ ਵਾਗਡੋਰ ਬਾਬੂ ਕਬੀਰ ਦਾਸ ਨੂੰ ਸੰਭਾਲੀ ਹੈ। ਅਸੀਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਜਿੱਤ ਯਕੀਨੀ ਹੈ। ਸ. ਰੱਖੜਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਵਾਰ ਕਰਦਿਆਂ ਕਿਹਾ ਕਿ ਜਦੋਂ ਕੈਪਟਨ ਨੇ ਝੂਠੇ ਵਾਅਦੇ ਕੀਤੇ ਸਨ। ਹੁਣ ਮੁਲਾਜ਼ਮ ਸੜਕਾਂ ਤੇ ਆ ਗਏ ਹਨ ਅਤੇ ਪਟਿਆਲਾ ਵਿਖੇ ਆਏ ਦਿਨ ਮੁਲਾਜ਼ਮਾਂ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਸਾਬਕਾ ਨਾਭਾ ਦੇ ਹਲਕਾ ਇੰਚਾਰਜ ਹਨ, ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਜਦੋਂ ਕਿ ਬਾਬੂ ਕਬੀਰ ਦਾਸ ਨੂੰ ਹਲਕਾ ਇੰਚਾਰਜ ਸੌਂਪਿਆ ਗਿਆ ਹੈ। ਉਨ੍ਹਾਂ ਨੂੰ ਵੀ ਹੁਕਮ ਪਾਰਟੀ ਦਾ ਮੰਨਣਾ ਚਾਹੀਦਾ ਹੈ।
ਸ. ਰੱਖੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਵਿਖੇ ਦੋ ਦਿਨਾ ਸਮਾਗਮ ਤੇ ਪਹੁੰਚ ਰਿਹਾ ਹੈ। ਅਸੀਂ ਪੰਜਾਬ ਵਾਸੀਆਂ ਨੂੰ ਵਧਾਈ ਦਿੰਦੇ ਹਾਂ ਕਿ ਪਹਿਲੀ ਵਾਰ ਸਿਸਵਾਂ ਫਾਰਮ ਤੋਂ ਕੈਪਟਨ ਅਮਰਿੰਦਰ ਸਿੰਘ ਬਾਹਰ ਨਿਕਲੇ ਹਨ। ਕੈਪਟਨ ਨੇ ਸਹੁੰ ਖਾਧੀ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਬਣ ਗਿਆ ਮੈਂ ਬਾਹਰ ਨਹੀਂ ਜਾਣਾ ਅਤੇ ਨਾ ਹੀ ਲੋਕਾਂ ਵਿੱਚ ਵਿਚਰਨਾ ਪਰ ਉਹ ਸਹੁੰ ਅੱਜ ਉਨ੍ਹਾਂ ਨੇ ਤੋੜ ਦਿੱਤੀ ਹੈ।
ਇਸ ਮੌਕੇ ਤੇ ਨਾਭਾ ਹਲਕਾ ਦੇ ਇੰਚਾਰਜ ਬਾਬੂ ਕਬੀਰ ਦਾਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਮੈਨੂੰ ਦੁਬਾਰਾ ਨਾਭਾ ਹਲਕੇ ਤੋਂ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ। ਉਹ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਨਾਭੇ ਹਲਕੇ ਵਿਚ ਕਾਂਗਰਸ ਪਾਰਟੀ ਵੱਲੋਂ ਕੋਈ ਵਿਕਾਸ ਨਹੀਂ ਕੀਤਾ ਗਿਆ ਅਤੇ ਅਸੀਂ ਨਾਭਾ ਹਲਕੇ ਤੋਂ ਭਾਰੀ ਬਹੁਮੱਤ ਨਾਲ ਅਕਾਲੀ ਦਲ ਵਿੱਚ ਸੀਟ ਜਿੱਤ ਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਝੋਲੀ ਵਿਚ ਪਾਵਾਂਗੇ।
ਇਸ ਮੌਕੇ ਪ੍ਰਧਾਨ ਪੈਟਰੋਲੀਅਮ ਐਸੋਸੀਏਸ਼ਨ ਜਸਪਾਲ ਜੁਨੇਜਾ, ਸਤਵਿੰਦਰ ਸਿੰਘ ਟੌਹੜਾ ਐਸਜੀਪੀਸੀ ਮੈਂਬਰ, ਜ਼ਿਲਾ ਪ੍ਰਧਾਨ ਰਮਨ ਸਿੰਗਲਾ, ਵਿਕਰਮਜੀਤ ਚੌਹਾਨ ਕੌਮੀ ਜਰਨਲ ਸਕੱਤਰ, ਸ਼ਹਿਰੀ ਪ੍ਰਧਾਨ ਰਾਜੇਸ਼ ਬਾਂਸਲ ਬੱਬੂ, ਸ਼ਮਸ਼ੇਰ ਸਿੰਘ ਚੌਧਰੀਮਾਜਰਾ, ਅਨਿਲ ਗੁਪਤਾ ਪ੍ਰਧਾਨ ਵਪਾਰ ਵਿੰਗ, ਅਬਜਿੰਦਰ ਸਿੰਘ ਯੋਗੀ, ਯੂਥ ਵਿੰਗ ਪ੍ਰਧਾਨ ਸੰਦੀਪ ਸਿੰਘ, ਹਰਪ੍ਰੀਤ ਸਿੰਘ ਪ੍ਰੀਤ ਕੌਂਸਲਰ, ਮਨਜਿੰਦਰ ਸਿੰਘ ਸੰਨੀ ਕੌਂਸਲਰ, ਸੂਬੇਦਾਰ ਰੌਸ਼ਨ ਲਾਲ, ਬਲਤੇਜ ਸਿੰਘ ਖੋਖ, ਜੱਸਾ ਸਿੰਘ ਖ਼ੋਖ, ਰਾਜੇਸ਼ ਗੁਪਤਾ, ਸੰਨੀ ਸਿੰਗਲਾ, ਗੁਰਮੀਤ ਸਿੰਘ ਕੋਟ, ਰੀਨਾ ਬਾਂਸਲ ਪ੍ਰਧਾਨ ਇਸਤਰੀ ਵਿੰਗ, ਹੇਮੰਤ ਬਾਂਸਲ, ਸੋਨੂੰ ਸੂਦ, ਹਰਸਿਮਰਨ ਸਿੰਘ ਸਾਹਨੀ ਆਦਿ ਵਰਕਰ ਅਤੇ ਆਗੂ ਹਾਜ਼ਰ ਸਨ।