ਮੁਲਾਜ਼ਿਮਾ ਦੀਆਂ ਮੰਗਾਂ ਨੂੰ ਲੈ ਕੀਤੀ ਗਈ ਵਿਸ਼ੇਸ਼ ਮੀਟਿੰਗ

ਫਿਰੋਜਪੁਰ 14 ਅਗਸਤ (ਅਸ਼ੋਕ ਭਾਰਦਵਾਜ) ਸਰਕਾਰੀ ਹਸਪਤਾਲ ਫ਼ਿਰੋਜ਼ਪੁਰ ਵਿਖੇ ਮੁਲਾਜ਼ਮਾਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਪ੍ਰਧਾਨ ਸੁਧੀਰ ਅਗਲਜ਼ੈਂਡਰ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਤੋਂ ਮੰਗ ਹੈ, ਉਹ ਠੇਕੇ ਤੇ ਕੰਮ ਕਰਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਕਰੇ। ਕਲਾਸ ਫੋਰ ਦੀ ਰੈਗੂਲਰ ਭਰਤੀ ਕੀਤੀ ਜਾਵੇ, ਪੜ੍ਹੇ ਲਿਖੇ ਕਲਾਸ ਫੋਰ ਨੂੰ ਬਿਨਾਂ ਸ਼ਰਤ ਕਲੈਰੀਕਲ ਤੇ ਅਡਜਸਟ ਕੀਤਾ ਜਾਵੇ ਤੇ ਸਟਾਫ ਨਰਸ ਨੂੰ ਨਰਸਿੰਗ ਅਫਸਰ ਦਾ ਅਹੁਦਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰ ਅਤੇ ਕਲਾਸ ਫੋਰ ਸਾਰੀਆਂ ਕੈਟਾਗਰੀਆਂ ਦਾ ਪਰਖ ਅਧੀਨ ਸਮਾਂ ਦੋ ਸਾਲ ਕੀਤਾ ਜਾਵੇ ਅਤੇ ਪਰਖ ਅਧੀਨ ਸਮੇਂ ਦੀ ਪੂਰੀ ਤਨਖਾਹ ਦਿੱਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੇ ਕਮਿਸ਼ਨ ਦੀ ਰਿਪੋਰਟ ਨੂੰ ਜਲਦੀ ਤੋਂ ਜਲਦੀ ਸੋਧ ਕੇ ਲਾਗੂ ਕੀਤਾ ਜਾਵੇ।
ਇਸ ਮੌਕੇ ਨਰਿੰਦਰ ਸ਼ਰਮਾ ਪੈਰਾਮੈਡੀਕਲ ਆਗੂ, ਰੌਬਿਨ ਜਨਰਲ ਸੈਕਟਰੀ ਨਰਸਿੰਗ ਆਗੂ ਸੁਮਿਤ ਕਲਾਸ ਫੋਰ, ਜਥੇਬੰਦੀ ਦੇ ਪ੍ਰਧਾਨ ਰਾਮ ਪ੍ਰਸਾਦ, ਗੁਰਮੇਲ, ਮਲਕੀਤ, ਪ੍ਰਭਜੋਤ, ਡੇਲਫੀਨਾ ਆਦਿ ਹਾਜ਼ਿਰ ਰਹੇ।