ਪੰਜਾਬਮਾਝਾ

ਬੇਅਦਬੀ ਦੇ ਮਸਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਦਲਾਂ ਨੇ ਚੜ੍ਹਾਇਆ ਸਿਆਸੀ ਦੀ ਭੇਂਟ: ਜੱਥੇਦਾਰ ਹਵਾਰਾ ਕਮੇਟੀ

ਪੰਥ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਬੁਰੀ ਤਰ੍ਹਾਂ ਫੇਲ

ਅੰਮ੍ਰਿਤਸਰ, 2 ਅਗਸਤ (ਬਿਊਰੋ ਰਿਪੋਰਟ) ਸ਼੍ਰੀ ਆਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਵਿੱਖੇ ਸੱਦੇ ਇੱਕਠ ਨੂੰ ਜੱਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਇਕ ਪਰਿਵਾਰ ਦੀ ਸਿਆਸੀ ਪ੍ਰਫੁੱਲਤਾ ਅਤੇ ਕੌਮ ਨੂੰ ਗੁੰਮਰਾਹ ਕਰਨ ਲਈ ਮਿੱਥ ਕੇ ਕੀਤੀ ਗੰਦਲੀ ਰਾਜਨੀਤਿਕ ਕਾਰਵਾਈ ਐਲਾਨਿਆ ਹੈ।

ਕਮੇਟੀ ਆਗੂਆਂ ਨੇ ਸ੍ਰੋਮਣੀ ਕਮੇਟੀ ਅਤੇ ਬਾਦਲਾਂ ਵੱਲੋਂ ਥਾਪੇ ਅਤੇ ਕੌਮ ਤੇ ਥੋਪੋ ਗਏ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਕੀਤਾ ਕਿ ਸੇਵਾ ਮੁਕਤ ਆਈ.ਜੀ. ਰਣਬੀਰ ਸਿੰਘ ਖਟੜਾ, ਜਿਸ ਨੇ ਬਾਦਲ ਸਰਕਾਰ ਦੇ ਸਮੇਂ ਹੋਈਆ ਬੇਅਦਬੀਆਂ ਦੀ ਇਕਪੱਖੀ ਜਾਂਚ ਕੀਤੀ ਸੀ, ਉਸਨੂੰ ਇਕੱਤਰਤਾ ਵਿੱਚ ਕਿਉਂ ਸੱਦਿਆ ਗਿਆ? ਉਨ੍ਹਾਂ ਕਿਹਾ ਕਿ ਜੇਕਰ ਬੇਅਦਬੀਆਂ ਦੇ ਮਸਲੇ ਤੇ ਨਿਰਪੱਖਤਾ ਨਾਲ ਤੱਥ ਇਕੱਠੇ ਕਰਕੇ ਅਸਲ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨੀ ਸੀ ਅਤੇ ਭਵਿਖ ਵਿੱਚ ਰੋਕਥਾਮ ਲਈ ਸਾਰਥਕ ਕਦਮ ਚੁੱਕਣੇ ਸਨ ਤਾਂ ਜਸਟਿਸ ਰਣਜੀਤ ਸਿੰਘ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਵਿਅਕਤੀਆਂ ਦੀ ਸ਼ਮੁਲਿਅਤ ਕਿਉ ਨਹੀਂ ਕੀਤੀ ਗਈ?

ਕਮੇਟੀ ਨੇ ਪੁਲਿਸ ਅਫਸਰ ਖਟੜਾ ਤੇ ਖਾੜਕੂਵਾਦ ਦੌਰਾਨ ਨੌਜਵਾਨੀ ਦਾ ਘਾਣ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਬਾਦਲ ਦੇ ਕਹਿਣ ਤੇ ਖਟੜਾ ਨੂੰ ਸੱਦਿਆ ਗਿਆ ਤਾਂ ਜੋ ਬੇਅਦਬੀਆਂ ਲਈ ਦੋ ਅੰਮ੍ਰਿਤਧਾਰੀ ਨਿਰਦੋਸ਼ ਭਰਾਵਾਂ ਤੇ ਪੁਰਾਣੀ ਕਹਾਣੀ ਨੂੰ ਦੁਹਰਾਕੇ ਦੋਸ਼ ਲਗਾਕੇ ਬਾਦਲਾਂ ਨੂੰ ਦੋਸ਼ ਮੁਕਤ ਸਾਬਿਤ ਕੀਤਾ ਜਾ ਸਕੇ।

ਕਮੇਟੀ ਦੇ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋ.ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ, ਐਡਵੋਕੇਟ ਦਿਲਸ਼ੇਰ ਸਿੰਘ ਜਡਿਆਲ਼ਾ ਨੇ ਕਿਹਾ ਕਿ ਜੱਥੇਦਾਰ ਹਰਪ੍ਰੀਤ ਸਿੰਘ ਕੌਮ ਦੀ ਅਗਵਾਈ ਕਰਨ ਦੀ ਥਾਂ ਇਕ ਪਰਿਵਾਰ ਦੇ ਮਾਰਕੀਟਿੰਗ ਅਫਸਰ ਬਣਕੇ ਰਹਿ ਗਏ ਹਨ।ਉਨ੍ਹਾਂ ਜੱਥੇਦਾਰ ਸਾਹਿਬ ਨੂੰ ਕਿਹਾ ਕੀ ਉਹ ਬਾਦਲਾ ਨੂੰ ਸਵਾਲ ਕਰਨ ਦੀ ਹਿੰਮਤ ਕਰਨਗੇ, ਕਿ 2007 ‘ਚ ਬਾਦਲ ਸਰਕਾਰ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਦਾ ਸਵਾਂਗ ਰਚਨ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਦਰਜ ਕੀਤੇ ਕੇਸ ਦਾ ਚਲਾਨ ਪੁਲਿਸ ਵਲੋ ਫ਼ੌਰਨ ਪੇਸ਼ ਕਿਉਂ ਨਹੀਂ ਕੀਤਾ ਗਿਆ ਸੀ ?

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੇਅਦਬੀ ਮਸਲੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਦਲਾ ਦੀ ਧਿਰ ਬਣਾਏ ਜਾਣ ਨਾਲ ਅੱਜ ਸਾਰਾ ਸਿੱਖ ਜਗਤ ਸ਼ਰਮਾਸਾਰ ਹੈ ਤੇ ਮਾਨਸਿਕ ਪੀੜਾ ਵਿੱਚੋਂ ਨਿਕਲ ਰਿਹਾ ਹੈ, ਪਰ ਬਾਦਲਕਿ ਤਖਤ ਸਾਹਿਬ ਦਾ ਰਾਜਨੀਤੀਕਰਣ ਕਰਕੇ ਖੁਸ਼ ਹਨ।ਬੇਅਦਬੀ ਮਸਲੇ ਤੇ ਭਾਰਤ ਦਾ ਖੁਫੀਆ ਤੰਤਰ, ਕਾਂਗਰਸ, ਆਪ, ਬਾਦਲਾ, ਭਾਜਪਾ, ਅਦਾਲਤਾਂ ਅਤੇ ਜਥੇਦਾਰਾਂ ਵੱਲੋਂ ਕੀਤੀ ਜਾ ਰਹੀ ਸਿਆਸਤ ਤੋਂ ਨੌਜਵਾਨ ਪੀੜੀ ਦੁੱਖੀ ਹੈ, ਕਿੳਕਿ ਇਹ ਸਾਰੇ ਹੀ ਆਪਣੇ ਹਿਤਾਂ ਦੀ ਰਾਖੀ ਕਰ ਰਹੇ ਹਨ।

ਕਮੇਟੀ ਦੇ ਆਗੂ ਸੁਖਰਾਜ ਸਿੰਘ ਵੇਰਕਾ, ਬਲਬੀਰ ਸਿੰਘ ਹਿਸਾਰ, ਬਲਜੀਤ ਸਿੰਘ ਭਾਉ, ਬਲਦੇਵ ਸਿੰਘ ਨਵਾਂ ਪਿੰਡ, ਜਸਪਾਲ ਸਿੰਘ ਪੁਤਲੀਘਰ, ਰਾਜ ਸਿੰਘ, ਗੁਰਮੀਤ ਸਿੰਘ ਬੱਬਰ, ਜਗਰਾਜ ਸਿੰਘ ਪੱਟੀ, ਗੁਰਜੰਟ ਸਿੰਘ ਪਟਿਆਲ਼ਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਤਿੰਨ ਸਾਲਾ ਤੋਂ ਦੋ ਤਖ਼ਤਾਂ ਤੇ ਕਾਬਜ਼ ਹਨ ਤੇ ਗੁਰੂ ਦੀ ਗੋਲਕ ਤੋਂ ਦੋਹਾਂ ਥਾਂਵਾਂ ਤੋਂ ਸਾਰੀਆ ਸਹੂਲਤਾਂ ਲੈ ਰਹੇ ਹਨ, ਪਰ ਪੰਥ ਦੇ ਮਸਲਿਆਂ ਨੂੰ ਹੱਲ ਕਰਨ ਵਿਚ ਬੁਰੀ ਤਰਾਂ ਫੇਲ ਹੋਏ ਹਨ।

Show More

Related Articles

Leave a Reply

Your email address will not be published.

Back to top button