ਫਿਰੋਜਪੁਰ 15 ਅਗਸਤ (ਅਸ਼ੋਕ ਭਾਰਦਵਾਜ) ਜੈਨੇਸਿਸ ਡੈਂਟਲ ਕਾਲਜ ਫਿਰੋਜ਼ਪੁਰ ਵਿਖੇ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਬਹੁਤ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਈ ਗਈ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਮੋਦ ਜ਼ੋਨ ਵੱਲੋਂ ਅਦਾ ਕੀਤੀ ਗਈ।
ਇਸ ਮੌਕੇ ਕਾਲਜ ਦੇ ਬੱਚਿਆਂ ਵੱਲੋਂ ਰਾਸ਼ਟਰੀ ਝੰਡੇ ਦੀ ਸ਼ਾਨ ਵਿੱਚ ਰਾਸ਼ਟਰੀ ਗੀਤ ਗਾਇਆ। ਇਸ ਮੌਕੇ ਤੇ ਡਾ ਪ੍ਰਸ਼ੋਤਮ ਦਸੂਜ਼ਾ, ਡਾ ਬੀ ਐਸ ਰੰਧਾਵਾ, ਡਾ ਗੌਰਵ ਗੋਇਲ, ਡਾ ਸ਼ਿਵਾਨੀ ਅਤੇ ਰਣਜੀਤ ਸਿੰਘ ਪੀ.ਆਰ.ਓ ਵੱਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ।
ਇਸ ਮੌਕੇ ਲੈਫਟੀਨੈਂਟ ਮੇਜਰ ਬੀ.ਐਸ. ਰੰਧਾਵਾ ਵੱਲੋਂ ਅਜ਼ਾਦੀ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਤੇ ਆਪਣੇ ਫੌਜ਼ੀ ਜੀਵਨ ਦੀਆਂ ਗੱਲਾਂ ਬੱਚਿਆ ਨਾਲ ਸਾਂਝੀਆ ਕੀਤੀਆ।