
ਫਿਰੋਜਪੁਰ 15 ਅਗਸਤ (ਅਸ਼ੋਕ ਭਾਰਦਵਾਜ) 75ਵੇ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇੰਡੀਅਨ ਵੈਟਰਨ ਆਰਗੇਨਾਈਜ਼ੇਸ਼ਨ ਫ਼ਿਰੋਜ਼ਪੁਰ ਪੰਜਾਬ ਟੀਮ ਵੱਲੋਂ ਪਿੰਡ ਲੱਖੋ ਕੇ ਬਹਿਰਾਮ ਤਹਿਸੀਲ ਗੁਰੂਹਰਸਹਾਏ ਵਿਖੇ ਅਜਾਦੀ ਦਿਹਾੜਾ ਮਨਾਇਆ ਗਿਆ। ਜਿਸ ਵਿਚ ਵੈਟਰਨ ਤੋਂ ਇਲਾਵਾ ਵਾਰ ਵਿਡੋ, ਵੀਰ ਨਾਰੀ, ਐਕਸ ਸਰਵਿਸਮੈਨ ਵਿੰਡੋ, ਸਕੂਲ ਟੀਚਰਜ਼ ਅਤੇ ਛੋਟੇ ਨੰਨ੍ਹੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਛੋਟੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਜ਼ਿਲ੍ਹਾ ਪ੍ਰਧਾਨ ਇੰਡੀਅਨ ਵੈਟਰਨ ਆਰਗੇਨਾਈਜੇਸ਼ਨ ਵੈਟਰਨ ਬਲਵਿੰਦਰ ਸਿੰਘ ਵੱਲੋਂ ਅਦਾ ਕੀਤੀ ਗਈ।
ਇਸ ਮੌਕੇ ਸੰਬੋਧਨ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸੱਭ ਨੂੰ ਮਿਲ ਕੇ ਮਹਾਂਮਾਰੀ, ਭੁੱਖ, ਨਫ਼ਰਤ, ਫ਼ਿਰਕੂਪੁਣੇ ਅਤੇ ਦੇਸ਼ ਨੂੰ ਆਪਣਾ ਢਿੱਡ ਭਰਨ ਲਈ ਕਿਸੇ ਹੋਰ ਦੇ ਰਹਿਮ ਕਰਨ ਤੇ ਛੱਡ ਦੇਣ ਦਾ ਖਤਰਾ ਪੈਦਾ ਕਰਨ ਵਾਲੇ ਕਿਸਾਨ ਵਿਰੋਧੀ ਕਾਨੂੰਨਾਂ ਤੇ ਆਜ਼ਾਦੀ ਦੀ ਲੜਾਈ ਜਾਰੀ ਰੱਖਣ ਲਈ ਕਿਸਾਨਾਂ ਦਾ ਸਾਥ ਦੇਈਏ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਦੇਸ਼ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਇਆ, ਨੂੰ ਨਮਨ ਕਰਨਾ ਚਾਹੀਦਾ ਹੈ।
ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਅਤੇ ਲੱਡੂ ਵੰਡੇ ਗਏ ਅਤੇ ਆਏ ਹੋਏ ਸਾਰੇ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਇੰਡੀਅਨ ਵੈਟਰਨਜ਼ ਆਰਗੇਨਾਈਜੇਸ਼ਨ ਦੇ ਤਹਿਸੀਲ ਗੁਰੂਹਰਸਹਾਏ ਦੇ ਜਨਰਲ ਸਕੱਤਰ ਗੁਰਦੇਵ ਸਿੰਘ ਗਿੱਲ, ਵੈਟਰਨ ਪਰਮਜੀਤ ਸਿੰਘ, ਵੈਟਰਨ ਮਹਿਲ ਸਿੰਘ, ਵੈਟਰਨ ਗੁਰਦੇਵ ਸਿੰਘ, ਪ੍ਰਧਾਨ ਰਾਜਬੀਰ ਸਿੰਘ ਗਿੱਲ, ਵਾਈਸ ਪ੍ਰਧਾਨ ਅਮਰ ਸਿੰਘ, ਸਰਪੰਚ ਅਮਰਜੀਤ ਸਿੰਘ, ਕੈਪਟਨ ਗੁਰਜੀਤ ਚੰਦ, ਮਹਿੰਗਾ ਸਿੰਘ, ਜਗਤਾਰ ਸਿੰਘ, ਸਰਪੰਚ ਕਸ਼ਮੀਰ ਸਿੰਘ, ਦਮਨ ਸਿੰਘ, ਸੁਰਿੰਦਰ ਸਿੰਘ, ਵਾਰ ਵਿਡੋਜ਼ ਪਰਕਾਸ਼ ਕੌਰ, ਵੀਰ ਨਾਰੀ ਬਲਜੀਤ ਕੌਰ, ਸੁਰਿੰਦਰ ਕੌਰ, ਪ੍ਰਧਾਨ ਗੁਰਚਰਨ ਕੌਰ, ਟੀਚਰ ਸੁਨੀਤਾ ਅਤੇ ਨਰਿੰਦਰ ਕੌਰ ਅਤੇ ਹੋਰ ਬਹੁਤ ਸਾਰੇ ਵੈਟਰਨਜ਼ ਅਤੇ ਪਿੰਡਾਂ ਦੀਆਂ ਸੰਗਤਾਂ ਹਾਜ਼ਰ ਸਨ।