
ਖਮਾਣੋਂ 16ਅਗਸਤ (ਰਵਿੰਦਰ ਸਿੰਘ ਸਿੱਧੂ) ਤਹਿਸੀਲ ਕੰਪਲੈਕਸ ਖਮਾਣੋਂ ਵਿਖੇ 75ਵਾਂ ਅਜਾਦੀ ਦਿਵਸ ਮਾਨਯੋਗ ਐਸ.ਡੀ.ਐਮ ਦੀਪਜੋਤ ਦੀ ਅਗਵਾਈ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸ਼ਮ ਐਸ.ਡੀ.ਐਮ ਦੀਪਜੋਤ ਨੇ ਨਿਭਾਈ ਅਤੇ ਸੰਬੋਧਨ ਕਰਦਿਆਂ ਹਾਜਰੀਨ ਪਤਵੰਤੇ ਸੱਜਣਾ ਅਤੇ ਇਲਾਕਾ ਨਿਵਾਸੀਆਂ ਨੂੰ ਅਜਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਕੋਰੋਨਾਂ ਮਹਾਮਾਰੀ ਦੇ ਚੱਲਦਿਆਂ ਲੋਕਾਂ ਨੂੰ ਮਾਸਕ ਅਤੇ ਸੈਨੀਟਾਈਜਰ ਦੀ ਵਰਤੋਂ ਕਰਨ ਲਈ ਕਿਹਾ।
ਇਸੇ ਦੌਰਾਨ ਨਗਰ ਪੰਚਾਇਤ ਖਮਾਣੋਂ ਵੱਲੋਂ ਜੈਵਿਕ ਖਾਦ ਦੀ ਪ੍ਰਦਰਸ਼ਨ ਲਗਾਈ ਗਈ ਤੇ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਅਤੇ ਕੱਪੜੇ ਦੇ ਬਣੇ ਥੈਲੇ ਵਰਤਣ ਦੀ ਅਪੀਲ ਕੀਤੀ। ਪ੍ਰੌਗਰਾਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਮਾਸਟਰ ਸੰਜੀਵ ਕਾਲੜਾ ਵੱਲੋਂ ਨਿਭਾਈ ਗਈ।
ਇਸ ਮੌਕੇ ਤਹਿਸੀਲਦਾਰ ਮਨਜੀਤ ਸਿੰਘ ਰਾਜਲਾ, ਕਾਰਜ ਸਾਧਕ ਅਫਸਰ ਅਮਨਦੀਪ ਸਿੰਘ, ਪ੍ਰਧਾਨ ਨਗਰ ਪੰਚਾਇਤ ਡਾ ਅਮਰਜੀਤ ਸੋਹਲ, ਚੇਅਰਮੈਨ ਮਾਰਕਿਟ ਕਮੇਟੀ ਸੁਰਿੰਦਰ ਸਿੰਘ ਰਾਮਗੜ੍ਹ, ਸੂਬਾ ਸਕੱਤਰ ਹਰਬੰਸ ਸਿੰਘ ਪੰਧੇਰ, ਉੱਪ ਚੇਅਰਪਰਸਨ ਜਿਲ੍ਹਾ ਪ੍ਰੀਸ਼ਦ ਪ੍ਰਵੀਨ ਰਾਣਾ, ਨਰਿੰਦਰ ਕੁਮਾਰ ਬਡਲਾ ਵਾਇਸ ਚੇਅਰਮੈਨ, ਮੁਸਲਿਮ ਆਗੂ ਅਲੀ ਹੂਸੈਨ, ਰਵਿੰਦਰ ਸਿੰਘ ਮਨੈਲਾ, ਸਰਪੰੰਚ ਬਲਬੀਰ ਸਿੰਘ ਖੰਟ, ਡੀ.ਐਸ.ਪੀ ਜਸਪਿੰਦਰ ਸਿੰਘ ਗਿੱਲ, ਥਾਣਾ ਮੁੱਖੀ ਹਰਮਿੰਦਰ ਸਿੰਘ, ਸਰਪੰਚ ਸੁੱਖਵਿੰਦਰ ਸਿੰਘ ਸਾਦੀਪੁਰ, ਐਸ.ਐਮ.ਓ ਨਰੇਸ ਚੌਹਾਨ, ਵਣ ਰੇਂਜ ਅਫ਼ਸਰ ਨਰਿੰਦਰ ਕੁਮਾਰ, ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਕੌਰ, ਮਨਪ੍ਰੀਤ ਕੌਰ ਬਰਮ, ਕੌਸਲਰ ਬਲਜੀਤ ਕੌਰ ਸਿੱਧੂ, ਮਨਜੀਤ ਕੌਰ ਮਾਨ, ਗੁਰਿੰਦਰ ਸਿੰਘ ਸੋਨੀ, ਸੁੱਖਵਿੰਦਰ ਕੌਰ, ਸੁੱਖਵਿੰਦਰ ਸਿੰਘ ਕਾਕਾ, ਰਣਬੀਰ ਸਿੰਘ ਰਮਨ ਕੰਗ (ਸਾਰੇ ਕੌਂਸਲਰ), ਇੰਸਪੈਕਟਰ ਫ਼ੂਡ ਸਪਲਾਈ ਗੁਰਮੀਤ ਸਿੰਘ, ਬਲਦੇਵ ਸਿੰਘ ਬੇਦੀ, ਅਮਰਜੀਤ ਸਿੰਘ, ਸਚਿਨ ਗਾਬਾ, ਹਰਪ੍ਰੀਤ ਸਿੰਘ, ਨਿਖਿਲ ਖੰਨਾ ਜਨਰਲ ਸਕੱਤਰ ਐਨ.ਐਸ.ਯੂ.ਆਈ, ਰਜਿਸਟਰੀ ਕਲਰਕ ਰਾਜਵੀਰ ਸਿੰਘ, ਜਸਪਾਲ ਸਿੰਘ ਰੀਡਰ ਐਸ.ਡੀ.ਐਸ ਅਤੇ ਕਾਗਰਸੀ ਆਗੂ, ਪੁਲਸ ਪ੍ਰਸਾਸਨ ਤੋਂ ਇਲਾਵਾ ਵੱਖ ਵੱਖ ਵਿਭਾਗਾ ਦੇ ਕਰਮਚਾਰੀਆਂ ਅਤੇ ਇਲਾਕੇ ਦੇ ਲੋਕ ਹਾਜਰ ਸਨ।