ਦੁਆਬਾਪੰਜਾਬ

ਸੁਖਬੀਰ ਬਾਦਲ ਦਾ ਕਾਂਗਰਸ ਨੂੰ ਝਟਕਾ, ਜਗਬੀਰ ਬਰਾੜ ਨੂੰ ਅਕਾਲੀ ਦਲ ‘ਚ ਕੀਤਾ ਸ਼ਾਮਿਲ

ਜਗਬੀਰ ਬਰਾੜ ਜਲੰਧਰ ਕੈਂਟ ਤੋਂ ਹੋਣਗੇ ਅਕਾਲੀ ਦੇ ਉਮੀਦਵਾਰ: ਸੁਖਬੀਰ ਬਾਦਲ

ਜਲੰਧਰ 16 ਅਗਸਤ (ਬਿਊਰੋ) ਕਾਂਗਰਸ ਨੂੰ ਛੱਡ ਕਿ ਅਕਾਲੀ ਦਲ ‘ਚ ਵਾਪਿਸ ਆਏ ਜਗਬੀਰ ਸਿੰਘ ਬਰਾੜ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ ਹੈ। ਸ. ਬਾਦਲ ਨੇ ਕਿਹਾ ਕਿ ਜਗਬੀਰ ਬਰਾੜ ਜਲੰਧਰ ਕੈਂਟ ਤੋਂ ਅਕਾਲੀ ਦੇ ਉਮੀਦਵਾਰ ਹੋਣਗੇ।

ਜ਼ਿਕਰਯੋਗ ਹੈ ਕਿ ਇਹ ਐਲਾਨ ਸੁਖਬੀਰ ਬਾਦਲ ਨੇ ਅੱਜ ਜਗਬੀਰ ਬਰਾੜ ਵਲੋਂ ਅਕਾਲੀ ਦਲ ‘ਚ ਦੁਬਾਰਾ ਸ਼ਾਮਿਲ ਹੋਣ ਤੇ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਜਗਬੀਰ ਬਰਾੜ ਨੂੰ ਅਕਾਲੀ ਦਲ ਦਾ ਜਨਰਲ ਸੈਕਟਰੀ ਦਾ ਅਹੁਦੇਦਾਰ ਵੀ ਐਲਾਨਿਆ। ਸ. ਬਾਦਲ ਨੇ ਕਿਹਾ ਕਿ ਜਗਬੀਰ ਬਰਾੜ ਮੇਰੇ ਰਿਸ਼ਤੇਦਾਰ ਹਨ, ਤੇ ਅੱਜ ਦੁਬਾਰਾ ਤੋਂ ਪਰਿਵਾਰ ਇੱਕ ਹੋ ਗਿਆ ਹੈ।

ਇਸ ਮੌਕੇ ਤੇ ਜਗਬੀਰ ਬਰਾੜ ਨੇ ਬੋਲਦਿਆਂ ਕਿਹਾ ਕਿ, ”ਉਨ੍ਹਾਂ ਨੂੰ ਕਾਂਗਰਸ ਪਾਰਟੀ ;ਚ ਘੁੱਟਣ ਮਹਿਸੂਸ ਹੋ ਰਹੀ ਸੀ, ਜਿਸ ਕਰਕੇ ਉਨ੍ਹਾਂ ਨੇ ਆਪਣੇ ਘਰ ਵਾਪਿਸ ਆਉਣਾ ਹੀ ਠੀਕ ਸਮਝਿਆ। ਉਥੇ ਹੀ ਦੂਸਰੇ ਪਾਸੇ ਜਗਬੀਰ ਬਰਾੜ ਨੂੰ ਜਲੰਧਰ ਕੈਂਟ ਤੋਂ ਉਮੀਦਵਾਰ ਐਲਾਨੇ ਜਾਣ ਕਰਕੇ ਸਰਬਜੀਤ ਸਿੰਘ ਮੱਕੜ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ।

Show More

Related Articles

Leave a Reply

Your email address will not be published. Required fields are marked *

Back to top button