ਪੰਜਾਬਮਾਲਵਾ

ਸੁਤੰਤਰਤਾ ਦਿਵਸ ਦੇ ਸ਼ੁਭ ਦਿਹਾੜੇ ਤੇ ਨਾਭਾ ਵਿਖੇ ‘ਯੁਵਾ ਸੰਕਲਪ ਯਾਤਰਾ’ ਦਾ ਕੀਤਾ ਗਿਆ ਆਯੋਜਨ

ਨਾਭਾ 17 ਅਗਸਤ (ਵਰਿੰਦਰ ਵਰਮਾ) ਭਾਜਪਾ ਮੰਡਲ ਨਾਭਾ ਵੱਲੋਂ ਅਜ਼ਾਦੀ ਦਿਹਾੜੇ ਮੌਕੇ ‘ਯੁਵਾ ਸੰਕਲਪ ਯਾਤਰਾ’ ਦਾ ਆਯੋਜਨ ਕੀਤਾ ਗਿਆ। ਇਹ ਯਾਤਰਾ ਮਹਾਰਾਜਾ ਅਗਰਸੈਨ ਪਾਰਕ ਤੋਂ ਲੈ ਕੇ ਰਾਧਾ ਸੁਆਮੀ ਸਤਿਸੰਗ ਭਵਨ ਤੋਂ ਹੁੰਦੇ ਹੋਏ, ਪਟਿਆਲਾ ਗੇਟ ਵਿਖੇ ਅਗਰਸੈਨ ਪਾਰਕ ਵਿਖੇ ਸਮਾਪਤ ਹੋਈ। ਇਸ ਰੇਸ ਪ੍ਰਤੀਯੋਗਿਤਾ ਵਿਚ ਆਜ਼ਾਦ ਫਿਜੀਕਲ ਅਕੈਡਮੀ ਅਤੇ ਹੋਰ ਨਾਭਾ ਦੀਆਂ ਅਕੈਡਮੀਆਂ ਨੇ ਹਿੱਸਾ ਲਿਆ। ਇਸ ਮੌਕੇ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਅਤੇ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਵਾਇਸ ਪ੍ਰਧਾਨ ਪੈਰੀਂ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਧਿਆਨ ਦੇਣਾਂ ਚਾਹੀਦਾ ਹੈ। ਇਸ ਨਾਲ ਹਰ ਨੌਜਵਾਨ ਦਾ ਸਰੀਰ ਤੰਦਰੁਸਤ ਅਤੇ ਸਿਹਤਮੰਦ ਰਹਿੰਦਾ ਹੈ। ਇਹ ਯੁਵਾ ਸੰਕਲਪ ਯਾਤਰਾ ਪੰਜਾਬ ਯੁਵਾ ਮੋਰਚਾ ਸਕੱਤਰ ਵਿਸ਼ਾਲ ਸ਼ਰਮਾ, ਭਾਜਪਾ ਮੰਡਲ ਪ੍ਰਧਾਨ ਗੌਰਵ ਜਲੋਟਾ, ਜਰਨਲ ਸਕੱਤਰ ਅਮਰ ਚੰਦ ਕਥੂਰੀਆ, ਐਡਵੋਕੇਟ ਯੁਗੇਸ਼ ਖੱਤਰੀ, ਯੁਵਾ ਮੋਰਚਾ ਪ੍ਰਧਾਨ ਰਿਸ਼ੂ ਵਰਮਾ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ, ਇਸ ਤਰ੍ਹਾਂ ਦੇ ਪ੍ਰੋਗਰਾਮ ਅੱਗੇ ਤੋਂ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿੱਖ ਹਨ। ਇਸ ਮੌਕੇ ਸਾਬਕਾ ਮੰਡਲ ਪ੍ਰਧਾਨ ਨਵਦੀਪ ਬਾਵਾ, ਸੁਰੇਸ਼ ਬਾਂਸਲ, ਭੋਲਾ ਰਾਮ, ਮੁਨੀਸ਼ ਮਿੱਤਲ ਤੋ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button