
ਮਹਿਲ ਕਲਾਂ 17 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ਮੌਕੇ ਜ਼ਿਲ੍ਹਾ ਬਰਨਾਲਾ ਦੇ ਸਮੂਹ ਅਹੁਦੇਦਾਰਾਂ ਤੇ ਵਲੰਟੀਅਰਾਂ ਨੇ ਰਲ ਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਗ੍ਰਹਿ ਵਿਖੇ, ਯੂਥ ਵਿੰਗ ਦੇ ਪ੍ਰਧਾਨ ਤੇ ਹਲਕਾ ਬਰਨਾਲਾ ਤੋ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਹਲਕਾ ਭਦੌੜ ਦੇ ਇੰਚਾਰਜ ਲਾਭ ਸਿੰਘ ਉਗੋਕੇ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਜੋਤ ਬੜਿੰਗ ਦੀਵਾਨਾ ਨੇ ਸਾਂਝੇ ਤੌਰ ਤੇ ਆਪਣੇ ਹਰਮਨ ਪਿਆਰੇ ਨੇਤਾ ਦਾ ਜਨਮ ਦਿਨ ਕੇਟ ਕੱਟ ਕੇ ਮਨਾਇਆ।
ਇਸ ਮੌਕੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਕਿ ਉਨ੍ਹਾਂ ਦੇ ਮਹਿਬੂਬ ਨੇਤਾ ਇਸੇ ਤਰ੍ਹਾਂ ਲੋਕਾਂ ਦੀ ਦਿਨ-ਰਾਤ ਸੇਵਾ ਕਰਦੇ ਰਹਿਣ। ਇਸ ਮੌਕੇ ਤਰਸੇਮ ਸਿੰਘ ਕਾਹਨੇਕੇ, ਯੂਥ ਵਿੰਗ ਆਗੂ ਗੁਰਜੀਤ ਸਿੰਘ ਧਾਲੀਵਾਲ ਸਹਿਜੜਾ, ਗੁਰਦੀਪ ਸਿੰਘ ਛਾਪਾ, ਗੋਬਿੰਦਰ ਸਿੰਘ ਸਿੱਧੂ, ਸੁਖਵਿੰਦਰ ਦਾਸ ਕੁਰੜ, ਅਵਤਾਰ ਸਿੰਘ ਚੀਮਾ ਮਹਿਲ ਕਲਾ, ਹਾਕਮ ਸਿੰਘ ਧਾਲੀਵਾਲ ਛੀਨੀਵਾਲ ਕਲਾਂ, ਵਿਜੇ ਸਿੰਘ ਮਹਿਲ ਖੁਰਦ, ਪੰਚ ਕੁਲਦੀਪ ਸਿੰਘ ਪਡੋਰੀ, ਮਿਸਤਰੀ ਬਲਵਿੰਦਰ ਸਿੰਘ ਕਾਲਾ, ਵਿਧਾਇਕ ਪਡੋਰੀ ਦੇ ਪੀ.ਏ. ਬਿੰਦਰ ਸਿੰਘ ਖਾਲਸਾ ਮਹਿਲ ਖੁਰਦ ਤੋਂ ਇਲਾਵਾ ਸਮੂਹ ਅਹੁਦੇਦਾਰ ਤੇ ਵਲੰਟੀਅਰ ਹਾਜਰ ਸਨ।