ਪੰਜਾਬਮਾਲਵਾ

ਸਿੱਖ ਸਟੂਡੈਂਟਸ ਫ਼ੈਡਰੇਸ਼ਨ ਮਹਿਤਾ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਸ਼ਹਿਰੀ, ਦਿਹਾਤੀ ਅਤੇ ਪੰਜ ਬਲਾਕ ਪ੍ਰਧਾਨਾਂ ਦਾ ਐਲਾਨ

ਕੌਮ ਦੇ ਵਿਰਸੇ ਅਤੇ ਇਤਿਹਾਸ ਨੂੰ ਸੰਭਾਲਣ ਲਈ ਫੈਡਰੇਸ਼ਨ ਦਾ ਹਮੇਸ਼ਾ ਵੱਡਾ ਯੋਗਦਾਨ: ਪ੍ਰਧਾਨ ਢੋਟ

ਫਿਰੋਜ਼ਪੁਰ 18 ਅਗਸਤ (ਜਗਸੀਰ ਸਿੰਘ ਠੇਠੀ) ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ ਫਿਰੋਜ਼ਪੁਰ ਦੇ ਸੱਦੇ ਤੇ ਉਚੇਚੇ ਤੌਰ ‘ਤੇ ਅੱਜ ਫਿਰੋਜ਼ਪੁਰ ਪਹੁੰਚੇ। ਇਨ੍ਹਾ ਫੈਡਰੇਸ਼ਨ ਆਗੂਆਂ ਨੇ ਭਾਈ ਜਸਪਾਲ ਸਿੰਘ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਤੇ ਦਿਹਾਤੀ ਪ੍ਰਧਾਨ ਤੋਂ ਇਲਾਵਾ ਪੰਜ ਬਲਾਕਾਂ ਦੇ ਪ੍ਰਧਾਨਾਂ ਨਾਲ ਜ਼ਿਲ੍ਹੇ ਦੇ ਹੋਰ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ।

ਇਸ ਮੌਕੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੈਡਰੇਸ਼ਨ ਮਹਿਤਾ ਨੇ ਹਮੇਸ਼ਾ ਹੀ ਨੌਜਵਾਨਾਂ ਦੇ ਸਹਿਯੋਗ ਨਾਲ ਕੌਮ ਦੀ ਚੜ੍ਹਦੀ ਕਲ੍ਹਾ ਲਈ ਕੰਮ ਕੀਤਾ ਹੈ ਅਤੇ ਕੌਮ ਦੇ ਵਿਰਸੇ, ਇਤਿਹਾਸ ਅਤੇ ਮਾਨ ਸਨਮਾਨ ਨੂੰ ਸੰਭਾਲਣ ਲਈ ਮੋਹਰੀ ਰੋਲ ਅਦਾ ਕੀਤਾ ਹੈ। ਢੋਟ ਅਤੇ ਸੇਖੋਂ ਨੇ ਸਾਂਝੇ ਤੌਰ ‘ਤੇ ਨਵੇਂ ਅਹੁਦੇਦਾਰਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ, ਕਿ ਉਹ ਅੱਜ ਉਸ ਜਥੇਬੰਦੀ ਦਾ ਹਿੱਸਾ ਬਣੇ ਹਨ, ਜਿਸ ਦੀ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਸਿੱਖ ਪੰਥ ਵਿੱਚ ਪੂਰਾ ਮਾਣ ਸਤਿਕਾਰ ਹੈ।

ਨਵੇਂ ਬਣੇ ਅਹੁਦੇਦਾਰਾਂ ਵਿੱਚ ਡਾ: ਗੁਰਮੀਤ ਸਿੰਘ ਸਿੱਧੂ ਨੂੰ ਫਿਰੋਜ਼ਪੁਰ ਜ਼ਿਲ੍ਹੇ ਦਾ ਸ਼ਹਿਰੀ ਪ੍ਰਧਾਨ ਅਤੇ ਜਸਬੀਰ ਸਿੰਘ ਤੇਜਾ ਸਿੰਘ ਨੂੰ ਦਿਹਾਤੀ ਪ੍ਰਧਾਨ ਅਤੇ ਕੁਲਦੀਪ ਸਿੰਘ ਨੱਢਾ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਨ੍ਹਾ ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਪੰਜ ਬਲਾਕ ਪ੍ਰਧਾਨਾਂ ਵਿੱਚ ਸੁਖਦੇਵ ਸਿੰਘ ਬੰਟੀ ਫਿਰੋਜ਼ਪੁਰ ਕੈਂਟ, ਗੁਰਵਿੰਦਰ ਸਿੰਘ ਫਿਰੋਜ਼ਪੁਰ ਸ਼ਹਿਰੀ, ਜਗਬੀਰ ਸਿੰਘ ਸਿੱਧੂ ਗੁਰੂ ਹਰਸਹਾਏ, ਰਣਜੋਧ ਸਿੰਘ ਸੰਧੂ ਮਮਦੋਟ ਸ਼ਹਿਰੀ ਅਤੇ ਕੁਲਦੀਪ ਸਿੰਘ ਖਾਲਸਾ ਮਮਦੋਟ ਸ਼ਾਮਲ ਹਨ।

ਇਸ ਤੋਂ ਇਲਾਵਾ ਜ਼ਿਲੇ ਦੇ ਢਾਂਚੇ ਵਿੱਚ ਮਨਜੀਤ ਸਿੰਘ ਲੋਕੋ ਅਤੇ ਗੁਰਦਰਸ਼ਨ ਸਿੰਘ ਬੱਬੀ ਨੂੰ ਸੀਨੀਅਰ ਮੀਤ ਪ੍ਰਧਾਨ, ਪਰਮਬੀਰ ਸਿੰਘ ਸੋਢੀ, ਅਵਤਾਰ ਸਿੰਘ ਜੋਸ਼ਨ ਨੂੰ ਜਨਰਲ ਸਕੱਤਰ, ਗੁਰਮੇਲ ਸਿੰਘ ਭੇਡੀਆ, ਸਵਰਨ ਸਿੰਘ ਪੰਜਵੜ, ਜਗਸੀਰ ਸਿੰਘ ਠੇਠੀ ਸਾਰੇ ਮੀਤ ਪ੍ਰਧਾਨ, ਕੁਲਵੰਤ ਸਿੰਘ ਫੌਜੀ, ਰਾਜਬੀਰ ਸਿੰਘ ਰਾਜੋ, ਰਾਜਬੀਰ ਸਿੰਘ ਮਹਾਲਮ, ਗੁਰਦੀਪ ਸਿੰਘ ਖਾਲਸਾ ਸਾਰੇ ਜੁਆਇੰਟ ਸਕੱਤਰ, ਹਰਦਿਆਲ ਸਿੰਘ ਲੋਕੋ, ਮੇਹਰ ਸਿੰਘ ਜੋਸ਼ਨ, ਅੰਗਰੇਜ਼ ਸਿੰਘ ਚੰਦੀ ਸਾਰੇ ਸਕੱਤਰ, ਗੁਰਪ੍ਰੀਤ ਸਿੰਘ ਛਾਬੜਾ ਮੁੱਖ ਸਲਾਹਕਾਰ, ਵਰਿੰਦਰ ਸਿੰਘ ਲਾਡੀ ਜਥੇਬੰਦਕ ਸਕੱਤਰ ਅਤੇ ਕੁਲਦੀਪ ਸਿੰਘ ਲੋਕੋ ਨੂੰ ਪ੍ਰੈਸ ਸੱਕਤਰ ਦੀ ਜਿੰਮੇਵਾਰੀ ਦਿੱਤੀ ਗਈ ਹੈ।

ਇਸ ਮੌਕੇ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਫਿਰੋਜ਼ਪੁਰ, ਸੁਖਦੇਵ ਸਿੰਘ ਲਾਡਾ ਮੀਤ ਪ੍ਰਧਾਨ, ਗਗਨਦੀਪ ਸਿੰਘ ਚਾਵਲਾ ਜਨਰਲ ਸਕੱਤਰ, ਜਰਨੈਲ ਸਿੰਘ ਗਾਬੜੀਆ ਸਕੱਤਰ, ਅਮਰ ਸਿੰਘ ਗਾਬੜੀਆ ਜੁਆਇੰਟ ਸਕੱਤਰ, ਬਲਵਿੰਦਰ ਸਿੰਘ ਰਾਜੋਕੇ, ਜਗਮੀਤ ਸਿੰਘ ਖਾਲਸਾ, ਗੁਰਮੁੱਖ ਸਿੰਘ, ਜਗਪ੍ਰੀਤ ਸਿੰਘ ਮਣੀ ਆਦਿ ਸੀਨੀਅਰ ਫੈਡਰੇਸ਼ਨ ਆਗੂ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button