ਪੰਜਾਬਰਾਜਨੀਤੀ

ਭਾਜਪਾ ਦੀ ਇਕ ਹੋਰ ਵਿਕਟ ਡਿੱਗੀ, ਵਿਧਾਇਕ ਸੁਖਪਾਲ ਨਨੂੰ ਨੇ ਦਿੱਤਾ ਅਸਤੀਫ਼ਾ

53 ਸਾਲਾਂ ਤੋਂ ਝੂਲਦੇ ਬੀ.ਜੇ.ਪੀ. ਦੇ ਝੰਡੇ ਨੂੰ ਉਤਾਰ ਕੇ ਲਗਾਇਆ ਕਿਸਾਨੀ ਝੰਡਾ

ਫਿਰੋਜ਼ਪੁਰ 19 ਅਗਸਤ (ਬਿਊਰੋ ਰਿਪੋਰਟ) ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਨੌ ਮਹੀਨਿਆਂ ਦਿੱਲੀ ਦੇ ਬੋਰਡਰ ਰੇ ਬੈਠੇ ਕਿਸਾਨਾਂ ਦੇ ਰੋਹ ਕਾਰਨ, ਪੰਜਾਬ ਵਿਚ ਭਾਜਪਾ ਦੀ ਸਥਿਤੀ ਪਹਿਲਾਂ ਹੀ ਬਹੁਤ ਕਮਜੋਰ ਹੋ ਚੁੱਕੀ ਹੈ। ਦੂਸਰੇ ਪਾਸੇ ਪਾਰਟੀ ਦੇ ਸੀਨੀਅਰ ਆਗੂ ਵੀ ਇੱਕ-ਇੱਕ ਕਰਕੇ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਇਸ ਦੇ ਚੱਲਦਿਆਂ ਹੀ ਅੱਜ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਨੰਨੂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਸੁਖਪਾਲ ਨੰਨੂ ਵੱਲੋਂ ਭਾਜਪਾ ਤੋਂ ਅਸਤੀਫਾ ਦੇਣ ਸਬੰਧੀ ਚੱਲ ਰਹੀਆਂ ਚਰਚਾਵਾਂ ‘ਤੇ ਚੁੱਪੀ ਤੋੜਦਿਆਂ ਅੱਜ ਉਨ੍ਹਾਂ ਪਾਰਟੀ ਨੂੰ ਅਸਲ ਵਿੱਚ ਅਲਵਿਦਾ ਕਹਿ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ, ਕਿ ਜੇਕਰ ਕਿਸਾਨ ਬਿੱਲਾਂ ‘ਤੇ ਕੇਂਦਰ ਨੇ ਜਲਦ ਫੈਸਲਾ ਨਾ ਲਿਆ ਤਾਂ ਲੋਕ ਉਨ੍ਹਾਂ ਨੂੰ ਪਿੰਡਾਂ ‘ਚ ਨਹੀਂ ਵੜਣ ਦੇਣਗੇ ਤੇ ਪੂਰੇ ਪੰਜਾਬ ਵਿਚ ਬੂਥ ਵੀ ਨਹੀਂ ਲੱਗਣਗੇ।

ਸੁਖਪਾਲ ਨੰਨੂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ, ਜਿਸ ਕਰਕੇ ਹਰ ਵਰਗ ਵਿਚ ਨਿਰਾਸ਼ਾ ਤੇ ਗੁੱਸੇ ਦੀ ਲਹਿਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਮੇਰੇ ਹਲਕੇ ਦੇ ਲੋਕ ਅਸਤੀਫ਼ਾ ਦੇਣ ਦਾ ਦਬਾਅ ਬਣਾ ਰਹੇ ਹਨ ਤੇ ਹਲਕੇ ਦੇ ਲੋਕਾਂ ਦੇ ਕਹਿਣ ‘ਤੇ ਮੈ ਕੁੱਝ ਵੀ ਕਰਨ ਲਈ ਤਿਆਰ ਹਾਂ, ਕਿਉਂਕਿ ਇਹ ਸੰਗਤਾਂ ਮੇਰੇ ਨਾਲ ਮੇਰੇ ਪਿਤਾ ਦੇ ਸਮੇਂ ਤੋਂ ਜੁੜੀਆਂ ਹੋਈਆਂ ਹਨ। ਮੇਰੇ ਪਿਤਾ ਜੀ ਨੇ ਇਸ ਹਲਕੇ ਦੀ ਬੇਦਾਗ 46 ਸਾਲ ਸੇਵਾ ਕੀਤੀ ਤੇ ਮੈਨੂੰ ਵੀ ਇਸ ਹਲਕੇ ਤੋਂ ਦੋ ਵਾਰ ਜਿੱਤਣ ਦਾ ਮੌਕਾ ਮਿਲਿਆ।

ਸੁਖਪਾਲ ਨੰਨੂ ਨੇ ਕਿਹਾ ਕਿ 2012 ਤੇ 2017 ‘ਚ ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ, ਪਰ ਪਾਰਟੀ ਦੇ ਕੁੱਝ ਲੋਕਾਂ ਨੇ ਗੱਦਾਰੀ ਕਰਕੇ ਮੈਨੂੰ ਹਰਾਇਆ ਨਾ ਕਿ ਲੋਕਾਂ ਨੇ ਕਾਂਗਰਸ ਨੂੰ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ। ਮੈਨੂੰ ਪਾਰਟੀ ਨਹੀਂ ਪਰਿਵਾਰ ਦਾ ਮੈਂਬਰ ਸਮਝ ਕੇ ਜਿਤਾਉਂਦੇ ਰਹੇ ਹਨ ਤੇ ਬਾਅਦ ਵਿਚ ਵੀ ਪੂਰਾ ਮਾਣ ਦਿੰਦੇ ਰਹੇ ਹਨ। ਉਨ੍ਹਾਂ ਦੇ ਇੱਕ ਇਸ਼ਾਰੇ ‘ਤੇ ਮੈਂ ਕੁੱਝ ਵੀ ਕਰਨ ਨੂੰ ਤਿਆਰ ਹਾਂ। ਸੁਖਪਾਲ ਸਿੰਘ ਨੰਨੂ ਨੇ ਅਪਣੇ ਘਰ ਤੋਂ 53 ਸਾਲਾਂ ਤੋਂ ਝੂਲਦੇ ਬੀ.ਜੇ.ਪੀ. ਦੇ ਝੰਡੇ ਨੂੰ ਉਤਾਰ ਕੇ ਕਿਸਾਨੀ ਦਾ ਝੰਡਾ ਵੀ ਲਗਾ ਲਿਆ ਹੈ।

Show More

Related Articles

Leave a Reply

Your email address will not be published. Required fields are marked *

Back to top button