ਪੰਜਾਬਮਾਲਵਾ

ਮਲੋਟ ‘ਚ ਸੁਖਬੀਰ ਬਾਦਲ ਦਾ ਕਿਸਾਨਾਂ ਕੀਤਾ ਵਿਰੋਧ, ਪੋਸਟਰ ਫਾੜੇ

ਮਲੋਟ 23 ਅਗਸਤ (ਅਮਰਜੀਤ ਸਿੰਘ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ 100 ਦਿਨ-100 ਹਲਕੇ ਦੇ ਤਹਿਤ ‘ਗੱਲ ਪੰਜਾਬ ਦੀ’ ਪ੍ਰੋਗਰਾਮ ਦੀ ਸ਼ੁਰੂਵਾਤ ਕੀਤੀ ਗਈ ਹੈ। ਜਿਸ ਤਹਿਤ ਅੱਜ ਮਲੋਟ ਵਿਖੇ ਸੁਖਬੀਰ ਬਾਦਲ ਵੱਖ-ਵੱਖ ਪ੍ਰੋਗਰਾਮ ਨੂੰ ਸੰਬੋਧਨ ਕਰਨ ਪਹੁੰਚੇ ਸਨ। ਜਿੱਥੇ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਤੇ ਸ. ਬਾਦਲ ਦੇ ਸਵਾਗਤ ਵਿੱਚ ਲਗਾਏ ਗਏ ਪੋਸਟਰ ਤੱਕ ਫਾੜ ਦਿਤੇ ਗਏ।

ਸ. ਬਾਦਲ ਵਲੋਂ ਅੱਜ ਜਦੋਂ ਆਪਣੇ ਪਹਿਲੇ ਪ੍ਰੋਗਰਾਮ ‘ਤੇ ਦਾਣਾ ਮੰਡੀ ਪਹੁੰਚੇ ਤਾਂ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੁਖਬੀਰ ਬਾਦਲ ਤੋਂ ਕੁਝ ਸਵਾਲ ਪੁੱਛਣੇ ਹਨ, ਪਰ ਇਸ ਦੌਰਾਨ ਕਿਸਾਨਾਂ ਦੀ ਸੁਖਬੀਰ ਬਾਦਲ ਨਾਲ ਗੱਲਬਾਤ ਨਾ ਹੋ ਸਕੀ। ਇਸ ਉਪਰੰਤ ਜਦੋਂ ਸੁਖਬੀਰ ਬਾਦਲ ਪਾਰਕ ਸਿਟੀ ਰਿਜੋਰਟ ਵਿਖੇ ਦੂਜੇ ਪ੍ਰੋਗਰਾਮ ਵਿਚ ਪਹੁੰਚੇ ਤਾਂ ਵੱਡੀ ਗਿਣਤੀ ’ਚ ਕਿਸਾਨ ਉੱਥੇ ਪਹੁੰਚ ਗਏ। ਰਿਜੋਰਟ ਦੇ ਬਾਹਰ ਕਿਸਾਨਾਂ ਨੇ ਜੰਮ ਕਿ ਨਾਅਰੇਬਾਜ਼ੀ ਕੀਤੀ ਤੇ ਕਰੀਬ ਦੋ ਘੰਟੇ ਰਿਜੋਰਟ ਦਾ ਘਿਰਾਓ ਕੀਤਾ। ਇਸ ਉਪਰੰਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸ. ਬਾਦਲ ਨਾਲ ਮੁਲਾਕਾਤ ਕਰਵਾਈ ਗਈ।

ਇਸ ਦੌਰਾਨ ਸ. ਬਾਦਲ ਨੇ ਕਿਸਾਨਾਂ ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਜਾਣ ਕੇ, ਭਾਰਤੀ ਜਨਤਾ ਪਾਟੀ ਦੀ ਉੱਚ-ਲੀਡਰਸ਼ਿਪ ਤੱਕ ਪਹੁੰਚਾਉਂਦਾ ਰਿਹਾ ਹੈ। ਜਿਸ ਤੇ ਕੇਂਦਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਭਰੋਸਾ ਦਿੱਤਾ ਜਾਂਦਾ ਰਿਹਾ ਸੀ, ਕਿ ਕਿਸਾਨਾਂ ਦੇ ਖ਼ਦਸ਼ੇ ਦੂਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਇਹ ਵੀ ਸੁਝਾਅ ਦਿੱਤਾ ਸੀ ਕਿ ਖੇਤੀ ਕਾਨੂੰਨਾਂ ਨੂੰ ਇੱਕ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ। ਜਦੋਂ ਉਨ੍ਹਾਂ ਅਜਿਹਾ ਨਹੀਂ ਕੀਤਾ, ਤਾਂ ਅਸੀਂ ਕਿਸਾਨੀ ਹਿੱਤਾਂ ਲਈ ਸੰਸਦ ਵਿਚ ਸਖ਼ਤ ਰੁਖ਼ ਅਪਣਾਇਆ।

ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ-ਇੱਕ ਅਜਿਹੀ ਪਾਰਟੀ ਸੀ, ਜਿਸ ਨੇ ਖੇਤੀ ਬਿੱਲਾਂ ਵਿਰੁੱਧ ਵੋਟ ਪਾਈ, ਭਾਵੇਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਬਿਲਾਂ ਦਾ ਵਿਰੋਧ ਕਰਨ ਤੋਂ ਕਿਨਾਰਾ ਕਰ ਗਏ। ਉਨ੍ਹਾਂ ਕਿਹਾ ਕਿ ਇਸ ਸੱਭ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਵੀ ਦਿੱਤਾ ਅਤੇ ਪਾਰਟੀ ਨੇ ਐੱਨ.ਡੀ.ਏ. ਗੱਠਜੋੜ ਛੱਡ ਕੇ ਭਾਜਪਾ ਨਾਲੋਂ ਆਪਣੀ ਤਕਰੀਬਨ 3 ਦਹਾਕੇ ਪੁਰਾਣੀ ਸਾਂਝ ਵੀ ਤੋੜ ਦਿੱਤੀ ਹੈ।

Show More

Related Articles

Leave a Reply

Your email address will not be published. Required fields are marked *

Back to top button