ਖੇਡ ਜਗਤ
ਓਲਿੰਪਿਕ 2021: ਨੀਦਰਲੈਂਡ ਦੀ ਮਹਿਲਾ ਹਾਕੀ ਟੀਮ ਪਹੁੰਚੀ ਫਾਈਨਲ ‘ਚ, ਗ੍ਰੇਟ ਬ੍ਰਿਟੇਨ ਨੂੰ 5-1 ਨਾਲ ਦਰੜਿਆ

ਦੂਜੇ ਸੈਮੀਫਾਈਨਲ ਵਿਚ ਭਾਰਤੀ ਟੀਮ ਅਰਜਨਟਾਈਨਾ ਨਾਲ ਭਿੜੇਗੀ
ਚੰਡੀਗੜ੍ਹ, 4ਅਗਸਤ: ਟੋਕੀਓ ਉਲੰਪਿਕ ਖੇਡਾਂ ਦੌਰਾਨ ਅੱਜ ਕੁੜੀਆਂ ਦੇ ਹਾਕੀ ਮੁਕਾਬਲੇ ਦੇ ਹੋਏ ਪਹਿਲੇ ਸੈਮੀਫਾਈਨਲ ਮੈਚ ਵਿਚ ਨੀਦਰਲੈਂਡ ਦੀ ਟੀਮ ਨੇ ਗ੍ਰੇਟ ਬ੍ਰਿਟੇਨ ਨੂੰ 5 -1 ਨਾਲ ਹਰਾ ਦਿੱਤਾ ਹੈ।
ਦੂਸਰਾ ਸੈਮੀਫਾਈਨਲ ਮੈਚ ਅੱਜ ਬਾਅਦ ਦੁਪਹਿਰ 3.30 ਭਾਰਤ ਦੀ ਟੀਮ ਦਾ ਮੈਚ ਦੋ ਵਾਰ ਦੀ ਕਾਂਸੀ ਪਦਕ ਜੇਤੂ ਟੀਮ ਅਰਜਨਟਾਈਨਾ ਨਾਲ ਹੋਵੇਗਾ। ਜਿਕਰਯੋਗ ਹੈ ਕਿ ਭਾਰਤ ਦੀ ਕੁੜੀਆਂ ਦੀ ਟੀਮ ਪਹਿਲੀ ਵਾਰੀ ਸੇਮੀ ਫਾਈਨਲ ਵਿਚ ਪਹੁੰਚੀ ਹੈ। ਮੈਚ ਦੀ ਜੇਤੂ ਟੀਮ ਦਾ ਨੀਦਰਲੈਂਡ ਨਾਲ ਗੋਲਡ ਮੈਡਲ ਵਾਸਤੇ ਅਤੇ ਹਾਰੀ ਹੋਈ ਟੀਮ ਦਾ ਕਾਂਸ਼ੀ ਪਦਕ ਲਈ ਗ੍ਰੇਟ ਬ੍ਰਿਟੇਨ ਨਾਲ ਮੁਕਾਬਲਾ ਹੋਵੇਗਾ।